ਮੁਕਾਬਲੇ ‘ਚ ਜੈਸ਼ ਦੇ ਉੱਚ ਕਮਾਂਡਰ ਸਮੇਤ ਦੋ ਅੱਤਵਾਦੀ ਢੇਰ
ਅੱਤਵਾਦੀਆਂ ਕੋਲੋਂ ਵੱਡੀ ਗਿਣਤੀ ‘ਚ ਗੋਲਾ ਬਾਰੂਦ ਬਰਾਮਦ
ਸ਼ੋਪੀਆ ‘ਚ ਸੁਰੱਖਿਆ ਬਲਾਂ ਦੀ ਕਾਰਵਾਈ ‘ਚ ਕਈ ਪ੍ਰਦਰਸ਼ਨਕਾਰੀ ਜ਼ਖਮੀ
ਏਜੰਸੀ, ਸ੍ਰੀਨਗਰ
ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ‘ਚ ਅੱਤਵਾਦੀ ਹਮਲੇ ਤੇ ਕਾਨੂੰਨ ਪ੍ਰਬੰਧਾਂ ਨੂੰ ਲੈ ਕੇ ਦਸ ਹਜ਼ਾਰ ਫੌਜੀ ਤਾਇਨਾਤੀ ਦਾ ਹੁਕਮ ਦਿੱਤਾ ਹੈ ਇਹ ਫੈਸਲਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਕਸ਼ਮੀਰ ਦੌਰੇ ਤੋਂ ਬਾਅਦ ਲਿਆ ਗਿਆ ਓਧਰ ਸ਼ੋਪੀਆਂ ਜ਼ਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਹੋਏ ਗਹਿਗੱਚ ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਦੇ ਉੱਚ ਕਮਾਂਡਰ ਸਮੇਤ ਦੋ ਅੱਤਵਾਦੀ ਮਾਰੇ ਗਏ
ਕੇਂਦਰ ਨੇ ਜੰਮੂ-ਕਸ਼ਮੀਰ ‘ਚ ਅਜ਼ਾਦੀ ਦਿਵਸ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਪੁਖ਼ਤਾ ਕਰਨ ਤੇ ਅੱਤਵਾਦੀ ਗਤੀਵਿਧੀਆਂ ‘ਤੇ ਰੋਕ ਲਾਉਣ ਲਈ ਉੱਥੇ ਦਸ ਹਜ਼ਾਰ ਵਾਧੂ ਕੇਂਦਰੀ ਪੁਲਿਸ ਬਲਾਂ ਦੀ ਤਾਇਨਾਤੀ ਦਾ ਫੈਸਲਾ ਲਿਆ ਹੈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਦਿਨ ਦੀ ਜੰਮੂ ਕਸ਼ਮੀਰ ਯਾਤਰਾ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਗ੍ਰਹਿ ਮੰਤਰਾਲੇ ਦੇ ਕੇਂਦਰੀ ਪੁਲਿਸ ਬਲਾਂ ਨੂੰ ਜਾਰੀ ਆਦੇਸ਼ ‘ਚ ਸੂਬੇ ‘ਚ ਨੀਮ ਫੌਜੀ ਬਲਾਂ ਦੀਆਂ 100 ਕੰਪਨੀਆਂ ਤਾਇਨਾਤ ਕਰਨ ਲਈ ਕਿਹਾ ਗਿਆ ਹੈ
ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ), ਕੌਮੀ ਰਾਈਫਲਸ (ਆਰਆਰ) ਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਨੇ ਸ਼ੁੱਕਰਵਾਰ ਦੇਰ ਰਾਤ ਸ਼ੋਪੀਆਂ ਜ਼ਿਲ੍ਹੇ ਦੇ ਬੋਨਬਜ਼ਾਰ ‘ਚ ਸਾਂਝੇ ਤੌਰ ‘ਤੇ ਘੇਰਾਬੰਦੀ ਤੇ ਤਲਾਸੀ ਮੁਹਿੰਮ ਸ਼ੁਰੂ ਕੀਤੀ ਮਾਰੇ ਗਏ ਅੱਤਵਾਦੀਆਂ ‘ਚੋਂ ਇੱਕ ਦੀ ਪਛਾਣ ਮੁੰਨਾ ਲਾਹੌਰੀ ਵਜੋਂ ਕੀਤੀ ਗਈ ਹੈ ਬਨੀਹਾਲ ‘ਚ ਇਸ ਸਾਲ 30 ਮਾਰਚ ਨੂੰ ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ਤੇ ਸੁਰੱਖਿਆ ਬਲਾਂ ਦੇ ਕਾਫ਼ਲੇ ‘ਤੇ ਹੋਏ ਕਾਰ ਬੰਬ ਧਮਾਕੇ ਲਈ ਮੁੰਨਾ ਲਾਹੌਰੀ ਹੀ ਜ਼ਿੰਮੇਵਾਰ ਸੀ ਅੱਤਵਾਦੀ ਮੁੰਨਾ ਲਾਹੌਰੀ ਆਈਈਡੀ ਬੰਬ ਬਣਾਉਣ ਲਈ ਮਸ਼ਹੂਰ ਸੀ ਪੁਲਵਾਮਾ ‘ਚ 17 ਜੂਨ ਨੂੰ ਫੌਜ ਦੇ ਜਵਾਨਾਂ ‘ਤੇ ਹੋਏ ਹਮਲੇ ‘ਚ ਵੀ ਉਸ ਦਾ ਹੱਥ ਸੀ
ਮਹਿਬੂਬਾ ਵੱਲੋਂ ਵਿਰੋਧ
ਮਹਿਬੂਬਾ ਨੇ ਟਵੀਟ ਕਰਕੇ ਕਿਹਾ ਕਿ ‘ਘਾਟੀ ‘ਚ 10 ਹਜ਼ਾਰ ਫੌਜੀਆਂ ਨੂੰ ਤਾਇਨਾਤ ਕਰਨ ਦੇ ਕੇਂਦਰ ਦੇ ਫੈਸਲੇ ਨੇ ਲੋਕਾਂ ‘ਚ ਡਰ ਪੈਦਾ ਕਰ ਦਿੱਤਾ ਹੈ ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਕੋਈ ਕਮੀ ਨਹੀਂ ਹੈ ਜੰਮੂ ਕਸ਼ਮੀਰ ਇੱਕ ਰਾਜਨੀਤਿਕ ਸਮੱਸਿਆ ਹੈ ਜੋ ਫੌਜੀ ਸਾਧਨਾਂ ਨਾਲ ਹੱਲ ਨਹੀਂ ਹੋਵੇਗੀ ਕੇਂਦਰ ਸਰਕਾਰ ਨੂੰ ਆਪਣੀ ਨੀਤੀ ‘ਤੇ ਮੁੜ ਵਿਚਾਰ ਤੇ ਸੁਧਾਰ ਕਰਨ ਦੀ ਲੋੜ ਹੈ
ਪਾਕਿ ਨੇ ਤੋੜਿਆ ਸੀਜਫਾਇਰ, ਜਵਾਨ ਸ਼ਹੀਦ
ਪਾਕਿਸਤਾਨ ਫੌਜ ਨੇ ਅੱਜ ਜੰਮੂ ਕਸ਼ਮੀਰ ‘ਚ ਕੁਪਵਾੜਾ ਜ਼ਿਲ੍ਹੇ ਦੇ ਮਾਚਿਲ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ ਕੋਲ ਫੌਜ ਦੀ ਅਗਾਉਂ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਬਿਨਾ ਕਿਸੇ ਉਕਸਾਵੇ ਦੇ ਮਾਚਿਲ ਸੈਕਟਰ ‘ਚ ਕੰਟਰੋਲ ਰੇਖਾ ਪਾਰੋਂ ਫੌਜ ਦੀ ਅਗਾਉਂ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ‘ਚ ਲਾਂਸ ਨਾਇਕ ਰਾਜਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।