ਕਾਂਗਰਸ ਪਾਰਟੀ ਵਿੱਚ ਬਗਾਵਤ, ਸਾਬਕਾ ਵਿਧਾਇਕਾਂ ਦਾ ਦੋਸ਼, ਨਵਜੋਤ ਸਿੱਧੂ ਤੋਂ ਸੜਦੇ ਹਨ ਪ੍ਰਤਾਪ ਬਾਜਵਾ ! | Navjot Singh Sidhu
- ਨਵਜੋਤ ਸਿੱਧੂ ਦੇ ਸ਼ੋਸਲ ਮੀਡੀਆ ਅਕਾਊਂਟ ਤੋਂ ਲਗਾਤਾਰ ਪ੍ਰਤਾਪ ਬਾਜਵਾ ਖ਼ਿਲਾਫ਼ ਹੋ ਰਹੀ ਐ ਬਿਆਨਬਾਜ਼ੀ | Navjot Singh Sidhu
- ਪ੍ਰਤਾਪ ਬਾਜਵਾ ਨੇ ਵੀ ਨਵਜੋਤ ਸਿੱਧੂ ’ਤੇ ਕੀਤਾ ਸੀ ਵੱਡਾ ਹਮਲਾ |Navjot Singh Sidhu
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਪਾਰਟੀ ਵਿੱਚ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ ਮੱਚ ਗਿਆ ਹੈ। ਨਵਜੋਤ ਸਿੱਧੂ ਅਤੇ ਪ੍ਰਤਾਪ ਬਾਜਵਾ ਵਿਚਾਲੇ ਚੱਲ ਰਹੀ ਜ਼ੁਬਾਨੀ ਜੰਗ ਵਿੱਚ ਵੱਡੀ ਬਗਾਵਤ ਹੋ ਗਈ ਹੈ। ਕਾਂਗਰਸ ਪਾਰਟੀ ਪੰਜਾਬ ਵਿੱਚ ਦੋ ਵੱਡੇ ਖੇਮਿਆਂ ਵਿੱਚ ਵੰਡਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਲੱਗੇ ਹੋਏ ਹਨ। ਦੋਵਾਂ ਪਾਸਿਆਂ ਤੋਂ ਇੱਕ-ਦੂਜੇ ਖ਼ਿਲਾਫ਼ ਗੰਭੀਰ ਦੋਸ਼ ਲਗਾਉਣ ਦੇ ਨਾਲ ਹੀ ਵੱਡੇ ਪੱਧਰ ’ਤੇ ਸੁਆਲ ਕੀਤੇ ਜਾ ਰਹੇ ਹਨ। ਹਾਲਾਂਕਿ ਨਵਜੋਤ ਸਿੱਧੂ ਖ਼ੁਦ ਬੋਲਣ ਦੀ ਥਾਂ ’ਤੇ ਆਪਣੇ ਐਕਸ ਅਕਾਊਂਟ ਤੋਂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਆਪਣੇ ਸਾਥੀਆਂ ਦੀ ਪੋਸਟ ਪਾ ਰਹੇ ਹਨ। ਇਥੇ ਇਸ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਸ਼ਬਦਾਂ ਲਈ ਨਾਂਅ ਕਿਸੇ ਦਾ ਵੀ ਵਰਤਿਆ ਜਾ ਰਿਹਾ ਹੋਵੇ। (Navjot Singh Sidhu)
ਇਹ ਵੀ ਪੜ੍ਹੋ : ਫੇਰ ਡਰਾਉਣ ਲੱਗਿਆ Covid, ਕੇਂਦਰ ਸਰਕਾਰ ਦਾ ਸੂਬਿਆਂ ਨੂੰ ਅਲਰਟ ਜਾਰੀ
ਪਰ ਇਸ ਪਿੱਛੇ ਨਵਜੋਤ ਸਿੱਧੂ ਖ਼ੁਦ ਵੀ ਦਿਖਾਈ ਦੇ ਰਹੇ ਹਨ। ਦੋਵਾਂ ਵਿਚਾਲੇ ਚੱਲ ਰਹੀ ਇਸ ਜ਼ੁਬਾਨੀ ਜੰਗ ਨੇ ਹੁਣ ਕਾਂਗਰਸ ਪਾਰਟੀ ਨੂੰ ਵੱਡੀ ਮੁਸ਼ਕਲ ਵਿੱਚ ਪਾ ਦਿੱਤਾ ਹੈ, ਕਿਉਂਕਿ ਦੋਵਾਂ ਦੀ ਇਹ ਜੰਗ ਆਉਣ ਵਾਲੀ ਲੋਕ ਸਭਾ ਚੋਣਾਂ ’ਤੇ ਵੀ ਅਸਰ ਪਾ ਸਕਦੀ ਹੈ। ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਦੀ ਵੱਖਰੀ ਤੌਰ ’ਤੇ ਕੀਤੀਆਂ ਜਾ ਰਹੀਆਂ ਰੈਲੀਆਂ ’ਤੇ ਸੁਆਲ ਖੜ੍ਹਾ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੀ ਵੱਖਰੀ ਡਫਲੀ ਵਜਾਉਣ ਦੀ ਥਾਂ ’ਤੇ ਕਾਂਗਰਸ ਪਾਰਟੀ ਨਾਲ ਮਿਲ ਕੇ ਹੀ ਕੰਮ ਕਰਨ। ਪਿਛਲੀ ਵਾਰ ਵੀ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਕਾਂਗਰਸ ਪਾਰਟੀ 18 ਵਿਧਾਇਕਾਂ ਤੱਕ ਹੀ ਸੀਮਟ ਕੇ ਰਹਿ ਗਈ ਹੈ। ਨਵਜੋਤ ਸਿੰਘ ਸਿੱਧੂ ਬਾਰੇ ਇਨ੍ਹਾਂ ਸ਼ਬਦਾਂ ਦੇ ਬੋਲਣ ਤੋਂ ਬਾਅਦ ਨਵਜੋਤ ਸਿੱਧੂ ਦੇ ਸਾਥੀਆਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਤਾਪ ਬਾਜਵਾ ’ਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। (Navjot Singh Sidhu)
ਇਸ ਲਈ ਨਵਜੋਤ ਸਿੱਧੂ ਦਾ ਸਸ਼ਲ ਮੀਡੀਆ ਅਕਾਊਂਟ ਵਰਤਿਆ ਜਾ ਰਿਹਾ ਹੈ। ਨਵਜੋਤ ਸਿੱਧੂ ਦੇ ਟਵਿੱਟਰ ਅਕਾਊੁਂਟ ’ਤੇ ਕਈ ਸਾਬਕਾ ਵਿਧਾਇਕਾਂ ਵੱਲੋਂ ਪੋਸਟ ਪਾਉਂਦੇ ਹੋਏ ਸੁਆਲ ਖੜ੍ਹਾ ਕੀਤਾ ਗਿਆ ਹੈ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਨਾਲ ਚੱਲਣ ਵਾਲੇ ਕਾਂਗਰਸੀਆਂ ਨੂੰ ਪਾਰਟੀ ਵੱਲੋਂ ਰੱਖੇ ਜਾਣ ਵਾਲੇ ਸਮਾਗਮ ਤੇ ਰੈਲੀਆਂ ਵਿੱਚ ਕਿਉਂ ਨਹੀਂ ਸੱਦਿਆ ਜਾ ਰਿਹਾ? ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਖ਼ਿਲਾਫ਼ ਕੋਈ ਵੱਡੀ ਰੈਲੀ ਜਾਂ ਫਿਰ ਸਮਾਗਮ ਕਿਉਂ ਨਹੀਂ ਰੱਖ ਰਹੇ ? ਕੀ ਉਨ੍ਹਾਂ ਦਾ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ ? ਇਸ ਦੇ ਨਾਲ ਹੀ ਨਵਜੋਤ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੱਡੀ ਤੇ ਲੰਬੀ ਪੋਸਟ ਪਾ ਕੇ ਪ੍ਰਤਾਪ ਸਿੰਘ ਬਾਜਵਾ ’ਤੇ ਕਈ ਹੋਰ ਤਰ੍ਹਾਂ ਦੇ ਗੰਭੀਰ ਦੋਸ਼ ਵੀ ਲਾਏ ਗਏ ਹਨ। (Navjot Singh Sidhu)