ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home ਰੂਹਾਨੀਅਤ ਅਨਮੋਲ ਬਚਨ ਦੁੱਖਾਂ ਤੇ ਪ੍ਰ...

    ਦੁੱਖਾਂ ਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਰਾਮ ਨਾਮ : ਪੂਜਨੀਕ ਗੁਰੂ ਜੀ

    MSG, Health, Tips,  Sugar,

    ਦੁੱਖਾਂ ਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਰਾਮ ਨਾਮ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਆਪਣੀ ਜੀਵਨਸ਼ੈਲੀ ’ਚ ਪਰਮਾਤਮਾ,ਅੱਲ੍ਹਾ, ਵਾਹਿਗੁਰੂ ਦੇ ਨਾਮ ਨੂੰ ਜੋੜ ਲਵੇ ਤਾਂ ਉਹ ਇਸ ਸੰਸਾਰ ’ਚ ਬੇਸ਼ੁਮਾਰ ਸੁਖ ਤੇ ਪਰਮਾਨੰਦ ਦੀ ਪ੍ਰਾਪਤੀ ਕਰ ਸਕਦਾ ਹੈ ਦਿਨ ਰਾਤ ਭੱਜ-ਦੌੜ ਤੇ ਦੁਨਿਆਵੀ ਕੰਮ ਧੰਦਿਆਂ ’ਚ ਉਲਝਿਆ ਹੋਇਆ ਇਨਸਾਨ ਆਪਣੇ ਇਨ੍ਹਾਂ ਕੰਮ-ਧੰਦਿਆਂ ਕਰਕੇ ਕਦੇ ਟੈਨਸ਼ਨ ਤੇ ਕਦੇ ਦੁੱਖ, ਦਰਦ ਬਿਮਾਰੀਆਂ ’ਚ ਉਲਝ ਜਾਂਦਾ ਹੈ ਤੇ ਕਦੇ ਕਿਸੇ ਸਮੱਸਿਆ ’ਚ ਉਲਝ ਕੇ ਆਪਣੇ ਜੀਵਨ ਨੂੰ ਬਹੁਤ ਪਿੱਛੇ ਲੈ ਜਾਂਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਉਂਦੇ ਜੀਅ ਦੁੱਖ-ਦਰਦ ਚਿੰਤਾ, ਪਰੇਸ਼ਾਨੀਆਂ ਭੋਗ ਰਿਹਾ ਹੁੰਦਾ ਹੈ ਤੇ ਜੇਕਰ ਉਹ ਜ਼ਿੰਦਗੀ ’ਚ ਉਸ ਅੱਲ੍ਹਾ, ਵਾਹਿਗੁਰੂ, ਗੌਡ ਖੁਦਾ, ਹਰੀ ਦਾ ਨਾਮ ਜਪੇ ਤਾਂ ਉਸ ਦੇ ਆਉਣ ਵਾਲੇ ਪਹਾੜ ਵਰਗੇ ਕਰਮ ਵੀ ਕੰਕਰ ’ਚ ਤਾਂ ਬਦਲਣਗੇ ਹੀ ਨਾਲ ਹੀ ਉਸ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਆਉਣ ਤੋਂ ਪਹਿਲਾਂ ਹੀ ਕੱਟ ਜਾਂਦੀਆਂ ਹਨ ਤੇ ਇਨਸਾਨ ਇਸ ਕਾਬਲ ਬਣ ਜਾਵੇਗਾ ਕਿ ਉਸ ’ਤੇ ਮਾਲਕ ਦਾ ਰਹਿਮੋ-ਕਰਮ ਵਰਸੇਗਾ ਤੇ ਉਸ ਨੂੰ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ ਇਨਸਾਨ ਨੂੰ ਆਪਣੀ ਜ਼ਿੰਦਗੀ ’ਚ ਸਵੇਰੇ ਤੇ ਸ਼ਾਮ ਅੱਧਾ-ਪੌਣਾ ਘੰਟਾ ਉਸ ਮਾਲਕ ਨੂੰ ਯਾਦ ਕਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ

    ਜੇਕਰ ਇਨਸਾਨ ਉਸ ਮਾਲਕ ਨੂੰ ਯਾਦ ਕਰਦਾ ਰਹੇ ਤਾਂ ਉਸ ਦੇ ਜ਼ਿੰਦਗੀ ਦਾ ਸਮਾਂ ਸੁਖਮਈ ਤੇ ਖੁਸ਼ਹਾਲੀ ਵੱਲ ਜਾਵੇਗਾ ਤੇ ਉਸ ਨੂੰ ਕਦੇ ਵੀ ਕੋਈ ਗ਼ਮ, ਦੁੱਖ-ਦਰਦ, ਪਰੇਸ਼ਾਨੀ ਨਹੀਂ ਸਤਾਵੇਗੀ ਇਨਸਾਨ ਨੂੰ ਆਪਣੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਇਸ ਤੋਂ ਸੌਖਾ ਤਰੀਕਾ ਕੀ ਹੋ ਸਕਦਾ ਹੈ ਕਿ ਉਹ ਅਸਾਨੀ ਨਾਲ ਉਸ ਮਾਲਕ ਨੂੰ ਯਾਦ ਕਰਕੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦਾ ਹੈ ਜਦੋਂ ਕਿ ਇਹ ਖੁਸ਼ੀਆਂ ਪ੍ਰਾਪਤ ਕਰਨ ਲਈ ਲੋਕ ਪਹਿਲਾਂ ਦਿਨ-ਰਾਤ ਚੌਵ੍ਹੀ ਘੰਟੇ ਸਾਰੀ-ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਸਨ

    ਉਨ੍ਹਾਂ ਨੂੰ ਸੈਂਕੜੇ ਸਾਲ ਲੱਗ ਜਾਂਦੇ ਸਨ ਤਦ ਜਾ ਕੇ ਉਨ੍ਹਾਂ ਨੂੰ ਇਹ ਖੁਸ਼ੀਆਂ ਨਸੀਬ ਹੁੰਦੀਆਂ ਸਨ ਜੋ ਇਸ ਕਲਿਯੁਗ ’ਚ ਜੇਕਰ ਇਨਸਾਨ ਇਹ ਪ੍ਰਣ ਕਰ ਲਵੇ ਕਿ ਉਹ ਸਵੇਰੇ-ਸ਼ਾਮ ਘੰਟਾ ਉਸ ਮਾਲਕ ਨੂੰ ਯਾਦ ਕਰੇਗਾ ਤਾਂ ਹੋ ਸਕਦਾ ਹੈ ਕਿ ਉਹ ਖੁਸ਼ੀਆਂ ਉਸ ਨੂੰ ਕੁਝ ਦਿਨਾਂ ’ਚ ਹੀ ਪ੍ਰਾਪਤ ਹੋ ਜਾਣ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਯੁਗਾਂ ’ਚ ਤਾਂ ਜੀਵ ਆਪਣੀ ਪੂਰੀ ਜ਼ਿੰਦਗੀ ਉਸ ਮਾਲਕ ਨੂੰ ਪਾਉਣ ਲਈ ਗੁਜ਼ਾਰ ਦਿੰਦੇ ਸਨ, ਪਰ ਅੱਜ ਦੇ ਘੋਰ ਕਲਿਯੁਗ ’ਚ ਤਾਂ ਲੋਕਾਂ ਨੂੰ ਘੰਟਾ ਸਵੇਰੇ-ਸ਼ਾਮ ਉਸ ਮਾਲਕ ਨੂੰ ਯਾਦ ਕਰਨਾ ਪਹਾੜ ਵਾਂਗ ਲਗਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।