ਨਛੱਤਰ ਸਿੰਘ ਭਾਣਾ ਜ਼ਿਲਾ ਪ੍ਰਧਾਨ ਤੇ ਹਰਵਿੰਦਰ ਸ਼ਰਮਾ ਜਨਰਲ ਸਕੱਤਰ ਚੁਣੇ ਗਏ
- ਮਿਹਨਤਕਸ਼ ਵਰਗ ਨੂੰ ਵਿਸ਼ਾਲ ਜੱਥੇਬੰਦਕ ਏਕਤਾ ਉਸਾਰਨ ਦਾ ਦਿੱਤਾ ਸੱਦਾ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680 ਸੈਕਟਰ 22 ਬੀ , ਚੰਡੀਗੜ ਇਕਾਈ ਜ਼ਿਲ੍ਹਾ ਫਰੀਦਕੋਟ ਦਾ ਆਮ ਇਜਲਾਸ ਸਥਾਨਕ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲ੍ਹਾ ਵਿਖੇ ਹੋਇਆ ।ਇਸ ਇਜਲਾਸ ਦਾ ਉਦਘਾਟਨ ਕਰਦਿਆਂ ਸੂਬਾਈ ਆਗੂ ਬਲਦੇਵ ਸਿੰਘ ਸਹਿਦੇਵ ਨੇ ਕਿਹਾ ਕਿ ਪਿਛਲੇ ਕਾਫ਼ੀ ਸਾਲਾਂ ਤੋਂ ਭਾਰਤ ਦੇਸ਼ ਅਤੇ ਪੰਜਾਬ ਵਿੱਚ ਸਮੇਂ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਲੜੇ ਗਏ ਸਾਂਝੇ ਸੰਘਰਸ਼ਾਂ ਦੇ ਦਬਾਅ ਸਦਕਾ ਹੀ ਇਨ੍ਹਾਂ ਮੰਗਾਂ ਦਾ ਕੁੱਝ ਹਿੱਸਾ ਪ੍ਰਵਾਨ ਕਰਕੇ ਲਾਗੂ ਕੀਤਾ ਹੈ। ਪਰ ਇਹ ਵੀ ਹਕੀਕਤ ਹੈ ਕਿ ਸਾਲ 1991 ਤੋਂ ਸੰਸਾਰ ਬੈਂਕ ਦੇ ਦਬਾਅ ਹੇਠ ਭਾਰਤ ਦੇਸ਼ ਦੀਆਂ ਹੁਕਮਰਾਨ ਸਰਕਾਰ ਨੇ ਪਬਲਿਕ ਸੈਕਟਰ ਨੂੰ ਖ਼ਤਮ ਕਰ ਕੇ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ,
ਰੈਗੂਲਰ ਭਰਤੀਆਂ ਕਰਨ ਦੀ ਥਾ੍ਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਤੇ ਆਊਟਸੋਰਸਿੰਗ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪੁਰਾਣੀ ਪੈਨਸ਼ਨ ਸਕੀਮ ਖ਼ਤਮ ਕਰਕੇ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਲਾਗੂ ਕੀਤੀ ਹੋਈ ਹੈ । ਇਸ ਕਰਕੇ ਅਜਿਹੀਆਂ ਸਥਿਤੀਆਂ ਵਿੱਚ ਮਿਹਨਤਕਸ਼ ਵਰਗ ਨੂੰ ਹਮੇਸ਼ਾਂ ਹੀ ਵਿਸ਼ਾਲ ਜੱਥੇਬੰਦਕ ਏਕਤਾ ਦੀ ਲੋੜ ਹੈ । ਜੱਥੇਬੰਦੀ ਦੇ ਜਨਰਲ ਸਕੱਤਰ ਪ੍ਰੇਮ ਚਾਵਲਾ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ।
ਪ.ਸ.ਸ.ਫ.ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਪ੍ਰਦੀਪ ਸਿੰਘ ਬਰਾੜ ਵੱਲੋਂ ਆਪਣੀ ਕਾਰਜਕਾਰਨੀ ਕਮੇਟੀ ਦਾ ਅਸਤੀਫਾ ਪੇਸ਼ ਕੀਤਾ ਗਿਆ । ਸਮੂਹ ਹਾਜ਼ਰੀਨ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਤੇ ਅਸਤੀਫੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ । ਸਾਥੀ ਬਲਦੇਵ ਸਿੰਘ ਸਹਿਦੇਵ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲਾ ਫਰੀਦਕੋਟ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਲਈ ਪੇਸ਼ ਕੀਤੇ ਗਏ ਪੈਨਲ ਅਨੁਸਾਰ ਨਛੱਤਰ ਸਿੰਘ ਭਾਣਾ ਜ਼ਿਲ੍ਹਾ ਪ੍ਰਧਾਨ , ਕੁਲਦੀਪ ਸਿੰਘ ਸਹਿਦੇਵ ਸੀਨੀਅਰ ਮੀਤ ਪ੍ਰਧਾਨ , ਹਰਵਿੰਦਰ ਸ਼ਰਮਾ ਜਨਰਲ ਸਕੱਤਰ ,ਹਰਮੀਤ ਸਿੰਘ ਪੀ ਆਰ ਟੀ ਸੀ ,ਬਲਵਿੰਦਰ ਸਿੰਘ ਬਰਾੜ ਪੈਰਾ ਮੈਡੀਕਲ ,ਚਰਨਜੀਤ ਕੌਰ ਲੰਭਵਾਲੀ ਆਸ਼ਾ ਵਰਕਰ ,ਸੁਖਵਿੰਦਰ ਸਿੰਘ ਸਕਿਓਰਿਟੀ ਗਾਰਡ ਮੀਤ ਪ੍ਰਧਾਨ , ਇਕਬਾਲ ਸਿੰਘ ਮੰਘੇਡ਼ਾ ਵਿੱਤ ਸਕੱਤਰ , ਸ਼ਿਵ ਨਾਥ ਦਰਦੀ ਤੇ ਮਹੇਸ਼ ਜੈਨ ਪ੍ਰੈੱਸ ਸਕੱਤਰ , ਧਰਮਿੰਦਰ ਸਿੰਘ ਲੈਕਚਰਾਰ , ਬਾਬੂ ਸਿੰਘ ਬਰਾਡ਼ ਸਿਹਤ ਵਿਭਾਗ , ਸਿੰਬਲਜੀਤ ਕੌਰ ਤੇ ਕਮਲਜੀਤ ਕੌਰ ਗੋਂਦਾਰਾ ਸੰਯੁਕਤ ਸਕੱਤਰ ,ਵਿਸ਼ਵਾ ਨਾਥ ਨਾਥੀ , ਪਰਮਜੀਤ ਸਿੰਘ ਮੋਰਾਂਵਾਲੀ , ਰਾਜੀਵ ਕੁਮਾਰ ਸ਼ਰਮਾ ਸਕਿਉਰਿਟੀ ਗਾਰਡ ਤੇ ਸੁਰਿੰਦਰ ਸਿੰਘ ਬਿਜਲੀ ਬੋਰਡ ਜੱਥੇਬੰਦਕ ਸਕੱਤਰ ਚੁਣੇ ਗਏ ।
ਰੂਸ ਅਤੇ ਯੂਕਰੇਨ ਦੇਸ਼ਾਂ ਵਿੱਚ ਚੱਲ ਰਹੇ ਯੁੱਧ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਈ
ਇਸ ਤੋਂ ਇਲਾਵਾ ਜੱਥੇਬੰਦੀ ਦੇ ਸੂਬਾਈ ਆਗੂ ਸਾਥੀ ਬਲਦੇਵ ਸਿੰਘ ਸਹਿਦੇਵ ਮੁੱਖ ਸਰਪ੍ਰਸਤ , ਕੁਲਵੰਤ ਸਿੰਘ ਚਾਨੀ ਸਰਪ੍ਰਸਤ , ਅਸ਼ੋਕ ਕੌਸ਼ਲ ਚੇਅਰਮੈਨ , ਪ੍ਰੇਮ ਚਾਵਲਾ ਮੁੱਖ ਸਲਾਹਕਾਰ ਅਤੇ ਪਰਦੀਪ ਸਿੰਘ ਬਰਾੜ , ਸੋਮ ਨਾਥ ਅਰੋਡ਼ਾ , ਅਮਰਜੀਤ ਕੌਰ ਰਣ ਸਿੰਘ ਵਾਲਾ , ਤਰਸੇਮ ਨਰੂਲਾ , ਗੁਰਚਰਨ ਸਿੰਘ ਮਾਨ ਤੇ ਰਮੇਸ਼ ਢੈਪਈ ਸਲਾਹਕਾਰ ਚੁਣੇ ਗਏ ।
ਇਹ ਵੀ ਫੈਸਲਾ ਕੀਤਾ ਗਿਆ ਕਿ ਪ.ਸ.ਸ.ਫ.ਨਾਲ ਸਬੰਧਤ ਜੱਥੇਬੰਦੀਆਂ ਜਿਵੇਂ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ , ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ,ਪੰਜਾਬ ਪੈਨਸ਼ਨਰਜ਼ ਯੂਨੀਅਨ ,ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ , ਆਲ ਇੰਡੀਆ ਆਸ਼ਾ ਵਰਕਰ ਯੂਨੀਅਨ , ਪੀ.ਆਰ.ਟੀ.ਸੀ .ਵਰਕਰਜ਼ ਯੂਨੀਅਨ , ਪੀ. ਐੱਸ. ਈ. ਬੀ ਇੰਪਲਾਈਜ਼ ਫੈੱਡਰੇਸ਼ਨ , ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਸਕਿਉਰਿਟੀ ਗਾਰਡ ਇੰਪਲਾਈਜ਼ ਯੂਨੀਅਨ ਅਤੇ ਪੈਰਾ ਮੈਡੀਕਲ ਸਟਾਫ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਫ਼ਰੀਦਕੋਟ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵਜੋੰ ਸ਼ਾਮਲ ਹੋਣਗੇ ।
ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਰੂਸ ਅਤੇ ਯੂਕਰੇਨ ਦੇਸਾਂ ਵਿੱਚ ਚੱਲ ਰਹੇ ਯੁੱਧ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਸ ਯੁੱਧ ਦੌਰਾਨ ਯੂਕਰੇਨ ਦੇਸ਼ ਵਿੱਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਭਾਰਤ ਦੇਸ਼ ਵਿੱਚ ਸੁਰੱਖਿਅਤ ਵਾਪਸ ਲਿਆਂਦਾ ਜਾਵੇ । ਇਸ ਤੋਂ ਇਲਾਵਾ ਕੇਂਦਰੀ ਹੁਕਮਰਾਨ ਸਰਕਾਰ ਵੱਲੋਂ ਭਾਖੜਾ ਬਿਆਸ ਮਨੇਜਮੈਂਟ ਬੋਰਡ ਸੰਬੰਧੀ ਪੰਜਾਬ ਸਰਕਾਰ ਦੇ ਹਿੱਸੇ ਨੂੰ ਲੈ ਕੇ ਕੀਤੇ ਗਏ ਤਾਜ਼ਾ ਫ਼ੈਸਲੇ ਦੀ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਹੁਕਮਰਾਨ ਸਰਕਾਰਾਂ ਵੱਲੋਂ ਆਪਣੇ ਕੋਟੇ ਦੀਆਂ ਬਣਦੀਆਂ ਅਸਾਮੀਆਂ ਨਾ ਭਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਤਾਜ਼ਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ