ਜਨਰਲ ਰਾਵਤ ਨੇ ਸੰਭਾਲਿਆ CDS ਦਾ ਕਾਰਜਭਾਰ
ਰਾਸ਼ਟਰੀ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, ਏਜੰਸੀ। ਜਨਰਲ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਪਹਿਲੇ ਚੀਫ ਆਫ ਡਿਫੈਂਸ ਸਟਾਫ (CDS) ਦਾ ਅਹੁਦਾ ਸੰਭਾਲ ਲਿਆ ਹੈ। ਜਨਰਲ ਰਾਵਤ ਨੇ ਸਾਊਥ ਬਲਾਕ ‘ਚ ਸਲਾਮੀ ਗਾਰਦ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਮਾਤਭੂਮੀ ਦੀ ਰੱਖਿਆ ‘ਚ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੇਂਦਰੀ ਮੰਤਰੀਮੰਡਲ ਨੇ ਪਿਛਲੇ ਹਫ਼ਤੇ ਹੀ ਸੀਡੀਐਸ ਦੇ ਅਹੁਦੇ ਦੇ ਸਿਰਜਨ, ਭੂਮਿਕਾ, ਨਿਯਮਾਂ ਅਤੇ ਚਾਰਟਰ ਨੂੰ ਮਨਜੂਰੀ ਦਿੱਤੀ ਸੀ। ਮੰਤਰੀਮੰਡਲ ਨੇ ਰੱਖਿਆ ਮੰਤਰਾਲੇ ‘ਚ ਫੌਜ ਮਾਮਲਿਆਂ ਦੇ ਇੱਕ ਨਵੇਂ ਵਿਭਾਗ ਦੇ ਗਠਨ ਨੂੰ ਵੀ ਮਨਜੂਰੀ ਦਿੱਤੀ ਸੀ।
- ਸੀਡੀਐਸ ਇਸ ਵਿਭਾਗ ਦੇ ਮੁਖੀ ਅਤੇ ਸਕੱਤਰ ਹੋਣਗੇ।
- ਸੀਡੀਐਸ ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲ ਅਧਿਕਾਰੀ ਚਾਰ ਸਟਾਰ ਦੇ ਰੈਂਕ ਵਾਲਾ ਜਨਰਲ ਹੋਵੇਗਾ।
- ਉਹਨਾਂ ਦੀ ਤਨਖਾਹ ਤਿੰਨਾਂ ਫੌਜਾਂ ਦੇ ਮੁਖੀਆਂ ਦੇ ਬਰਾਬਰ ਹੋਵੇਗੀ।
- ਉਹ ਸਰਕਾਰ ਨੂੰ ਰੱਖਿਆ ਮਾਮਲਿਆਂ ‘ਚ ਸਲਾਹ ਦੇਣ ਵਾ ਵੱਡਾ ਅਧਿਕਾਰੀ ਹੋਵੇਗਾ।
- ਸੀਡੀਐਸ ਫੌਜ ਮਾਮਲਿਆਂ ਦੇ ਵਿਭਾਗ ਦੇ ਮੁਖੀ ਦੇ ਨਾਲ ਨਾਲ ਫੌਜ ਮੁਖੀਆਂ ਦੀ ਸਟਾਫ ਸਮਿਤੀ ਦਾ ਸਥਾਈ ਪ੍ਰਧਾਨ ਵੀ ਹੋਵੇਗਾ।
- ਜਨਰਲ ਰਾਵਤ ਮੰਗਲਵਾਰ ਨੂੰ ਫੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।
"Chief of the Defence Staff #CDS is all about #Synergy where effort is to achieve more than the sum of the whole. Sum of synergistic application of three Services is not for 1+1+1=3 but sum to be 5 or 7."
-General Bipin Rawat#CDS
At Tri-Services Guard of Honour
01 January 2020 pic.twitter.com/mWF83IlbIV— ADG PI – INDIAN ARMY (@adgpi) January 1, 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।