ਸਚਿਨ ਪਾਇਲਟ ਨੂੰ ਪੀਡਬਲਿਊਡੀ ਵਿਭਾਗ ਮਿਲਿਆ
ਜੈਪੁਰ (ਏਂਜਸੀ)। ਰਾਸਥਾਨ ‘ਚ ਕਾਂਗਰਸ ਸਰਕਾਰ ਦੇ ਮੰਤਰੀਆਂ ਦੇ ਵਿਭਾਗਾਂ ਦੇ ਵੰਡ ਨੂੰ ਲੈ ਕੇ ਤਿੰਨ ਦਿਨਾਂ ਤੋਂ ਚੱਲੀ ਆ ਰਹੀ ਖਿੱਚੋਤਾਣ ਤੋਂ ਬਾਅਦ ਇਹ ਮਾਮਲਾ ਸੁਲਝ ਗਿਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮਹੱਤਵਪੂਰਨ ਵਿਭਾਗ ਵਿੱਤ ਤੇ ਗ੍ਰਹਿ ਆਪਣੇ ਕੋਲ ਰੱਖੇ ਹਨ। ਕੱਲ੍ਹ ਦੇਰ ਰਾਤ 2:15 ਵਜੇ ਮੰਤਰੀਆਂ ਦੇ ਵਿਭਾਗਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਦੇ ਅਨੁਸਾਰ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਜਨਤਕ ਨਿਰਮਾਣ, ਪੇਂਡੂ ਵਿਕਾਸ, ਪੰਚਾਇਤੀ ਰਾਜ, ਵਿਗਿਆਨ ਤਕਨਾਲੋਜੀ ਤੇ ਅੰਕੜੇ ਵਿਭਾਗ ਦਿੱਤੇ ਗਏ ਹਨ। ਇੱਥੇ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਰੂਪ ‘ਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨੇ ਉੱਪ ਮੁੱਖ ਮੰਤਰੀ ਵਜੋਂ 17 ਦਸੰਬਰ ਨੂੰ ਸਹੁੰ ਚੁੱਕੀ ਸੀ। ਇਸ ਤੋਂ ਬਾਅਦ 24 ਦਸਬੰਰ ਨੂੰ ਕੈਬਨਿਟ ਦੇ ਮੰਤਰੀਆਂ ਨੇ ਸਹੁੰ ਚੁੱਕੀ ਸੀ। ਰਾਜਪਾਲ ਨੇ ਰਾਜਭਵਨ ਵਿੱਚ 13 ਕੈਬਨਿਟ ਤੇ 10 ਰਾਜ ਮੰਤਰੀਟਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਵਿੱਚ 17 ਚਿਹਰੇ ਪਹਿਲੀ ਵਾਰ ਮੰਤਰੀ ਬਣੇ ਹਨ।
ਇਸ ਤੋਂ ਇਲਾਵਾ ਬੁਲਾਕੀ ਦਾਸ ਕੱਲਾ ਨੂੰ ਊਜਾ, ਭੂ-ਜਲ, ਕਲਾ-ਸਾਹਿਤ-ਸੰਸਕ੍ਰਿਤੀ ਤੇ ਪੁਰਾਤਤੱਵ ਵਿਭਾਗ ਮਿਲੇ। ਸ਼ਾਂਤੀ ਧਾਰੀਵਾਲ ਨੂੰ ਨਗਰ ਵਿਭਾਗ ਤੇ ਆਵਾਸ, ਕਾਨੂੰਨ ਤੇ ਕਾਨੂੰ ਕੰਮਕਾਜ ਵਿਭਾਗ, ਸੰਸਦੀ ਮਾਮਲਿਆਂ ਦਾ ਵਿਭਾਗ ਮਿਲੇ। ਪ੍ਰਸਾਦੀ ਲਾਲ ਨੂੰ ਉਦਯੋਗ ਤੇ ਸਰਕਾਰੀ ਉਪਕ੍ਰਮ ਵਿਭਾਗ ਮਿਲੇ। ਮਾਸਟਰ ਭੰਵਰਲਾਲ ਨੂੰ ਸਮਾਜਿਕ ਨਿਆਂ, ਆਫ਼ਤ ਪ੍ਰਬੰਧਨ ਤੇ ਮੱਦਦ ਵਿਭਾਗ ਮਿਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।