ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News Gautam Gambhi...

    Gautam Gambhir: ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਜਾਣੋ ਕਾਰਨ

    Gautam Gambhir
    Gautam Gambhir: ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਜਾਣੋ ਕਾਰਨ

    ਪਰਿਵਾਰਕ ਕਾਰਨਾਂ ਕਰਕੇ ਪਰਤੇ ਕੋਚ ਗੌਤਮ ਗੰਭੀਰ ਇੰਗਲੈਂਡ ਤੋਂ ਭਾਰਤ | Gautam Gambhir

    ਸਪੋਰਟਸ ਡੈਸਕ। Gautam Gambhir: ਇੰਗਲੈਂਡ ਖਿਲਾਫ਼ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਤੋਂ ਇੱਕ ਹਫਤਾ ਪਹਿਲਾਂ ਭਾਰਤ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਪਰਿਵਾਰਕ ਕਾਰਨਾਂ ਕਰਕੇ ਭਾਰਤ ਪਰਤ ਆਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਇੰੰਟਰਾ ਸਕੁਐੱਡ ਅਭਿਆਸ ਮੈਚ ਤੋਂ ਪਹਿਲਾਂ ਉਹ ਭਾਰਤੀ ਟੀਮ ਦੇ ਨਾਲ ਹੀ ਸਨ। ਪਰ ਹਾਂ ਕੱਲ੍ਹ ਇਹ ਗੱਲ ਸਾਹਮਣੇ ਆਈ ਸੀ ਗੰਭੀਰ ਆਪਣੀ ਮਾਂ ਨਾਲ ਸਬੰਧਿਤ ਮਹੱਤਵਪੂਰਨ ਪਰਿਵਾਰਕ ਐਮਰਜੈਂਸੀ ਕਾਰਨਾਂ ਕਰਕੇ ਭਾਰਤ ਪਰਤੇ ਹਨ। Gautam Gambhir

    ਇਹ ਖਬਰ ਵੀ ਪੜ੍ਹੋ : Weather Alert: ਉੱਤਰੀ ਭਾਰਤ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ

    ਹੁਣ ਤੱਕ ਇਹ ਮੰਨਣਾ ਹੈ ਕਿ ਗੰਭੀਰ ਪਹਿਲਾਂ ਤੋਂ ਹੀ ਨਵੀਂ ਦਿੱਲੀ ’ਚ ਆਪਣੇ ਪਰਿਵਾਰ ਨਾਲ ਜੁੜ ਚੁੱਕੇ ਹਨ। ਮੌਜ਼ੂਦਾ ਹਾਲਾਤਾਂ ਨੂੰ ਵੇਖਦੇ ਹੋਏ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਟੈਸਟ ਸੀਰੀਜ਼ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਭਾਰਤੀ ਟੀਮ ਨਾਲ ਜੁੜਨਗੇ ਜਾਂ ਨਹੀਂ। ਗੰਭੀਰ ਦੀ ਗੈਰਹਾਜ਼ਰੀ ’ਚ ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਸੀਤਾਂਸ਼ੁ ਕੋਟਕ, ਗੇਂਦਬਾਜ਼ੀ ਕੋਚ ਮੋਰਨੇ ਮੋਰਕਲ, ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਤੇ ਫੀਲਡਿੰਗ ਕੋਚ ਟੀ ਦਿਲੀਪ ਭਾਰਤੀ ਟੀਮ ਨੂੰ ਹੈਡਿੰਗਲੇ ’ਚ ਸ਼ੁਰੂ ਹੋਣ ਵਾਲੀ ਬੇਨ ਸਟੋਕਸ ਦੀ ਅਗਵਾਈ ਵਾਲੀ ਇੰਗਲੈਂਡ ਵਿਰੁੱਧ ਆਉਣ ਵਾਲੀ ਟੈਸਟ ਸੀਰੀਜ਼ ਲਈ ਤਿਆਰੀ ਕਰਨ ’ਚ ਮੱਦਦ ਕਰਨਗੇ। Gautam Gambhir