ਮੁਕੇਸ਼ ਅੰਬਾਨੀ ਦੇ ਬਰਾਬਰ ਆਏ ਗੌਤਮ ਅਡਾਨੀ 

ਦੋਵਾਂ ਦੀ ਜਾਇਦਾਦ 6.63-6.63 ਲੱਖ ਕਰੋੜ ਰੁਪਏ

(ਏਜੰਸੀ) ਮੁੰਬਈ। ਜਾਇਦਾਦ ਦੇ ਮਾਮਲੇ ‘ਚ ਦੇਸ਼ ਦੇ ਦੋ ਵੱਡੇ ਕਾਰੋਬਾਰੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ। ਅਸੀਂ ਗੱਲ ਕਰ ਰਹੇ ਹਾਂ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ। ਹੁਣ ਦੋਵੇਂ ਜਾਇਦਾਦ ਦੇ ਮਾਮਲੇ ‘ਚ ਬਰਾਬਰੀ ‘ਤੇ ਆ ਗਏ ਹਨ। ਦੋਵਾਂ ਦੀ ਜਾਇਦਾਦ 6.63-6.63 ਲੱਖ ਕਰੋੜ ਰੁਪਏ ਹੈ। ਜੇਕਰ ਡਾਲਰਾਂ ਦੀ ਗੱਲ ਕਰੀਏ ਤਾਂ ਇਹ 89 ਬਿਲੀਅਨ ਡਾਲਰ ਬਣਦੇ ਹਨ।

ਬੀਤੇ ਦਿਨ ਅਡਾਨੀ ਗਰੁੱਪ ਦੀਆਂ ਫਰਮਾਂ ਦਾ ਕੁੱਲ ਬਾਜ਼ਾਰ ਪੂੰਜੀਕਰਣ 10 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 14.91 ਲੱਖ ਕਰੋੜ ਰੁਪਏ ਰਿਹਾ। ਜੇਕਰ ਮਾਰਕਿਟ ਕੈਪ ਦੀ ਗੱਲ ਕਰੀਏ ਤਾਂ ਰਿਲਾਇੰਸ ਇਸ ‘ਚ ਸਭ ਤੋਂ ਅੱਗੇ ਹੈ ਪਰ ਗੌਤਮ ਅਡਾਨੀ ਦੀ ਆਪਣੀ ਕੰਪਨੀਆਂ ‘ਚ ਹਿੱਸੇਦਾਰੀ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ‘ਚ ਅੰਬਾਨੀ ਦੀ ਹਿੱਸੇਦਾਰੀ ਤੋਂ ਜ਼ਿਆਦਾ ਹੈ। ਇਸ ਕਾਰਨ ਉਹ ਇਕ ਦਿਨ ਅੰਬਾਨੀ ਤੋਂ ਵੀ ਅਮੀਰ ਬਣ ਗਏ ਸਨ ਪਰ ਹੁਣ ਦੋਵੇਂ ਬਰਾਬਰੀ ‘ਤੇ ਹਨ।

ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ‘ਚ ਮੁਕੇਸ਼ ਅੰਬਾਨੀ ਦੀ ਹਿੱਸੇਦਾਰੀ 50.61 ਫੀਸਦੀ ਹੈ, ਜਦਕਿ ਉਨ੍ਹਾਂ ਦੀਆਂ ਕੰਪਨੀਆਂ ‘ਚ ਅਡਾਨੀ ਦੀ ਹਿੱਸੇਦਾਰੀ 70.59 ਫੀਸਦੀ ਹੈ। ਅਡਾਨੀ ਦੀਆਂ 3 ਕੰਪਨੀਆਂ ਵਿੱਚ ਉਸਦੀ ਹਿੱਸੇਦਾਰੀ 74.92% ਹੈ, ਇੱਕ ਕੰਪਨੀ ਵਿੱਚ ਇਹ 74.80 ਅਤੇ 2 ਕੰਪਨੀਆਂ ਵਿੱਚ 60-64% ਹੈ। ਸਾਊਦੀ ਅਰਾਮਕੋ ਨਾਲ 15 ਅਰਬ ਡਾਲਰ ਦਾ ਸੌਦਾ ਟੁੱਟਣ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਰਿਲਾਇੰਸ ਦਾ ਸਟਾਕ 1.48% ਦੀ ਗਿਰਾਵਟ ਨਾਲ 2,350.90 ਰੁਪਏ ‘ਤੇ ਬੰਦ ਹੋਇਆ। ਇਸ ਕਾਰਨ ਨਿਵੇਸ਼ਕਾਂ ਦੀ 22,000 ਕਰੋੜ ਰੁਪਏ ਦੀ ਜਾਇਦਾਦ ਦਾ ਸਫਾਇਆ ਹੋ ਗਿਆ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਨੂੰ ਇਸ ਕਾਰਨ 11,000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ