ਕੇਦਾਰਨਾਥ ਦੇ ਆਖਰੀ ਪਹਾੜ ਗੌਰੀਕੁੰਡ ’ਚ ਭਾਰੀ ਮੀਂਹ ਤੇ ਜ਼ਮੀਨ ਖਿਸਕੀ, 13 ਲਾਪਤਾ

Havy Rain

ਦੇਹਰਾਦੂਨ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਰੁਦਰਪਰਿਆਗ ਜਨਪਦ ’ਚ ਵੀਰਵਾਰ ਦੇਰ ਰਾਤ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਭਾਰੀ ਜਾਨ ਤੇ ਮਾਲ ਦਾ ਨੁਕਸਾਨ ਹੋਇਆ ਹੈ। ਖਰਾਬ ਮੌਸਮ ਕਾਰਨ ਰਾਹਤ ਕਾਰਜਾਂ ’ਚ ਭਾਰੀ ਮੁਸ਼ਕਿਲ ਹੋ ਰਹੀ ਹੈ। ਇਹ ਸਥਾਨ ਭਗਵਾਨ ਸ਼ਿਵ ਦੇ ਗਿਆਰ੍ਹਵੇਂ ਕੇਦਾਰਨਾਥ ਧਾਮ ਦਾ ਆਖ਼ਰੀ ਪਹਾੜ ਸਥਾਨ ਹੈ।

ਜ਼ਿਲ੍ਹਾ ਆਫ਼ਤ ਮੈਨੇਜ਼ਮੈਂਟ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਗੌਰੀਕੁੰਡ ਡਾਟ ਪੁਲਿਸ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਦੋ ਦੁਕਾਨਾਂ ਅਤੇ ਇੱਕ ਖੋਰਾ ਰੁੜ੍ਹਨ ਦੀ ਸੂਚਨਾ ਪ੍ਰਾਪਤ ਹੋਈ ਹੈ। ਉਨ੍ਹਾਂ ਖੇਤਰੀ ਅਧਿਕਾਰੀ ਗੌਰੀਕੁੰਡ ਦੇ ਹਵਾਲੇ ਤੋਂ ਦੱਸਿਆ ਕਿ ਉਕਤ ਸਥਾਨ ’ਚ 13 ਜਣਿਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਲੋਕਾਂ ’ਚ ਜਨਈ ਨਿਵਾਸੀ ਆਸ਼ੂ (23), ਤਿਲਵਾੜੀ ਨਿਵਾਸੀ ਪਿ੍ਰਆਂਸ਼ੂ ਚਮੋਲਾ (18), ਪਿ੍ਰਥਵੀ ਬੋਹਰਾ (7), ਜਟਿਲ (6), ਵਕੀਲ (3), ਰਾਜਸਥਾਨ ’ਚ ਭਰਤਪੁਰਾ ਦੇ ਖਾਨਵਾ ਨਿਵਾਸੀ ਵਿਨੋਦ (26), ਉੱਤਰ ਪ੍ਰਦੇਸ਼ ’ਚ ਸਹਾਰਨਪੁਰ ਦੇ ਨਗਲਾ ਬੰਜਾਰਾ ਨਿਵਾਸੀ ਮੁਲਾਇਮ (25) ਸ਼ਾਮਲ ਹਨ।

ਇਹ ਵੀ ਪੜ੍ਹੋ : ਅੰਗਦਾਨ ਲਈ ਕੀਤੀ ਜਾਣੀ ਚਾਹੀਦੀ ਹੈ ਸ਼ਲਾਘਾ : ਮਾਂਡਵੀਆ