ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਗੈਂਗਸਟਰ ਵਿੱਕੀ

Gangster Vicky

20 ਤੋਂ ਵੱਧ ਕੇਸਾਂ ’ਚ ਵਾਂਟੇਡ ਸੀ ਗੈਂਗਸਟਰ ਵਿੱਕੀ / Gangster Vicky

(ਸੱਚ ਕਹੂੰ ਨਿਊਜ਼) ਲੁਧਿਆਣਾ। ਮਾਛੀਵਾਡ਼ਾ ਦੇ ਨੇਡ਼ੇ ਪਿੰਡ ਪੰਜੋਟਾ ਵਿਖੇ ਪੁਲਿਸ ਤੇ ਗੈਂਗਸ਼ਟਰਾਂ ਦਰਮਿਆਨ ਮੁਕਾਬਲੇ ’ਚ ਗੈਂਗਸ਼ਟਰ ਸੁਖਦੇਵ ਉਰਫ ਵਿੱਕੀ ਮਾਰਿਆ ਗਿਆ। ਸੁਖਦੇਵ ਆਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗੈਂਗਸਟਰ ਸੁਖਦੇਵ 20 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।

ਇਹ ਵੀ ਪੜ੍ਹੋ : ਮੰਗਾਂ ਪੂਰੀਆਂ ਨਾ ਕਰਨ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਬੀਤੇ ਦਿਨਵੀ ਇੱਕ ਕੈਮਿਸਟ ਨਾਲ ਉਸ ਨੇ ਲੁੱਟ ਮਾਰ ਕੀਤੀ। ਬੁੱਧਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਇਲਾਕੇ ‘ਚ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਮਾਛੀਵਾਡ਼ਾ ਦੇ ਨੇਡ਼ੇ ਪਿੰਡ ਪੰਜੋਟਾ ਪਹੁੰਚਿਆ ਤਾਂ ਮੁਕਾਬਲਾ ਸ਼ੁਰੂ ਹੋ ਗਿਆ । ਮੁਕਾਬਲੇ ’ਚ ਗੈਂਗਸਟਰ ਵਿੱਕੀ ਮਾਰਿਆ ਗਿਆ।

LEAVE A REPLY

Please enter your comment!
Please enter your name here