ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, February 14, 2026
More
    Home Breaking News ਗੈਂਗਸਟਰ ਵਿੱਕੀ...

    ਗੈਂਗਸਟਰ ਵਿੱਕੀ ਗੌਂਡਰ ਦੇ ਪਿਓ ਨੇ ਕੀਤੀ ਖੁਦਕੁਸ਼ੀ

    Gangster Vicky Gounder

    ਮਲੋਟ-ਅਬੋਹਰ ਰੇਲਵੇ ਟ੍ਰੈਕ ’ਤੇ ਅਣਪਛਾਤੇ ਬਜ਼ੁਰਗ ਦੀ ਮਿਲੀ ਸੀ ਲਾਸ਼

    (ਮਨੋਜ) ਮਲੋਟ। ਗੈਂਗਸਟਰ ਵਿੱਕੀ ਗੌਂਡਰ (Gangster Vicky Gounder) ਦੇ ਪਿਤਾ ਮਹਿਲ ਸਿੰਘ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ ਪੁਲਿਸ ਮੁਕਾਬਲੇ ’ਚ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਤੋਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਬੀਤੇ ਦਿਨੀਂ ਮ੍ਰਿਤਕ ਦੀ ਲਾਸ਼ ਮਲੋਟ-ਅਬੋਹਰ ਰੇਲਵੇ ਟਰੈਕ ’ਤੇ ਮਿਲੀ ਸੀ ਰੇਲਵੇ ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਸੀ ਮ੍ਰਿਤਕ ਦੇ ਭਰਾਵਾਂ ਨੇ ਲਾਸ਼ ਦੀ ਪਛਾਣ ਵਿੱਕੀ ਗੌਂਡਰ ਦੇ ਪਿਤਾ ਵਜੋਂ ਕੀਤੀ ਹੈ

    ਮਲੋਟ ਰੇਲਵੇ ਪੁਲਿਸ ਚੌਂਕੀ ਇੰਚਾਰਜ ਸੁਖਪਾਲ ਗਿੱਲ ਨੇ ਦੱਸਿਆ ਕਿ ਮਰਹੂਮ ਗੈਂਗਸਟਰ ਵਿੱਕੀ ਗੌਂਡਰ (Gangster Vicky Gounder) ਦਾ ਪਿਤਾ ਮਹਿਲ ਸਿੰਘ ਪਿਛਲੇ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ ਮੰਗਲਵਾਰ ਨੂੰ ਮਲੋਟ ਰੇਲਵੇ ਪੁਲਿਸ ਨੂੰ ਮਲੋਟ-ਅਬੋਹਰ ਰੇਲਵੇ ਟ੍ਰੈਕ ’ਤੇ ਕਬਰਵਾਲਾ ਨੇੜੇ ਡੱਬਵਾਲੀ ਢਾਬ ਕੋਲ ਰੇਲਵੇ ਲਾਈਨ ’ਤੇ ਇੱਕ ਬਜ਼ੁਰਗ ਵਿਅਕਤੀ ਦੀ ਕੱਟੀ ਹੋਈ ਲਾਸ਼ ਮਿਲੀ ਜਿਸ ਨੂੰ ਪੁਲਿਸ ਵੱਲੋਂ ਸ਼ਨਾਖਤ ਲਈ ਮੋਰਚਰੀ ’ਚ ਰਖਵਾਇਆ ਗਿਆ ਸੀ ਅਤੇ ਲਾਸ਼ ਦੀ ਸ਼ਨਾਖਤ ਲਈ ਆਸ ਪਾਸ ਪਿੰਡਾਂ ਵਿੱਚ ਮਿ੍ਰਤਕ ਦਾ ਹੁਲੀਆ ਦੱਸ ਕੇ ਸੂਚਿਤ ਕਰ ਦਿੱਤਾ ਸੀ। ਬੁੱਧਵਾਰ ਦੇਰ ਰਾਤ ਮਿ੍ਰਤਕ ਦੇ ਭਰਾਵਾਂ ਜਗਦੀਸ਼ ਅਤੇ ਬਖਸ਼ੀਸ਼ ਨੇ ਮਿ੍ਰਤਕ ਦੀ ਪਛਾਣ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਜੋਂ ਕੀਤੀ ਹੈ ਚੌਂਕੀ ਇੰਚਾਰਜ ਸੁਖਪਾਲ ਸਿੰਘ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਖੁਦਕੁਸ਼ੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here