Gangster Jaggu Bhagwanpuria: ਗੈਂਗਸਟਰ ਜੱਗੂ ਭਗਵਾਨਪੁਰੀਆ ਬਠਿੰਡਾ ਜੇਲ੍ਹ ’ਚੋਂ ਅਸਾਮ ਤਬਦੀਲ

Gangster Jaggu Bhagwanpuria
ਜੱਗੂ ਭਗਵਾਨਪੁਰੀਆਂ । ਫਾਈਲ ਫੋਟੋ

Gangster Jaggu Bhagwanpuria: (ਸੁਖਜੀਤ ਮਾਨ) ਬਠਿੰਡਾ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਹੱਤਿਆ ਕਾਂਡ ’ਚ ਸ਼ਾਮਿਲ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੰਘੀ ਦੇਰ ਸ਼ਾਮ ਸਖਤ ਸੁਰੱਖਿਆ ਦੇ ਘੇਰੇ ’ਚ ਬਠਿੰਡਾ ਹਾਈ ਸਕਿਓਰਿਟੀ ਜੇਲ੍ਹ ਤੋਂ ਅਸਾਮ ਦੀ ਸਿਲਚਰ ਜੇਲ੍ਹ ’ਚ ਤਬਦੀਲ ਕੀਤਾ ਗਿਆ ਹੈ ਬਠਿੰਡਾ ਦੀ ਜ਼ੇਲ੍ਹ ’ਚ ਕਈ ਨਾਮੀ ਗੈਂਗਸਟਰ ਬੰਦ ਹਨ, ਜਿੰਨ੍ਹਾਂ ਨੂੰ ਵੱਖਰੇ ਗੈਂਗਸਟਰ ਸੈੱਲ ’ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: Sangrur News: ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੇਰੁਜ਼ਗਾਰਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ

ਮਿਲੀ ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਨੂੰ ਪਹਿਲਾਂ ਬਠਿੰਡਾ ਤੋਂ ਚੰਡੀਗੜ੍ਹ ਲਿਜਾਇਆ ਗਿਆ ਜਿੱਥੋਂ ਹਵਾਈ ਜਹਾਜ਼ ਰਾਹੀਂ ਅੱਗੇ ਲਿਜਾਇਆ ਗਿਆ। ਜੱਗੂ ਦੇ ਖਿਲਾਫ 128 ਮੁਕੱਦਮੇ ਦਰਜ ਹਨ, ਜਿਸ ’ਚ ਐਨਡੀਪੀਐਸ ਐਕਟ ਦੇ 13 ਮੁਕੱਦਮੇ ਦਰਜ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਐਨਡੀਪੀਐਸ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਹੀ ਜੱਗੂ ਨੂੰ ਇੱਥੋਂ ਲਿਜਾ ਕੇ ਅਸਾਮ ਜੇਲ੍ਹ ’ਚ ਤਬਦੀਲ ਕੀਤਾ ਗਿਆ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਮ ਅੰਤਰਰਾਸ਼ਟਰੀ ਡਰੱਗ ਤਸਕਰੀ ਦੇ ਮਾਮਲੇ ’ਚ ਵੀ ਹੈ। ਚਰਚਾ ਚੱਲ ਰਹੀ ਹੈ ਕਿ ਜੱਗੂ ਨੂੰ ਬਠਿੰਡਾ ਜ਼ੇਲ੍ਹ ’ਚ ਖਤਰਾ ਸੀ ਜਿਸ ਕਾਰਨ ਇੱਥੋਂ ਤਬਦੀਲ ਕੀਤਾ ਗਿਆ ਹੈ ਪਰ ਇਸ ਸਬੰਧੀ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। Gangster Jaggu Bhagwanpuria