ਗੰਗਜ਼ੀ ਨੇ ਜਿੱਤਿਆ ਲੁਈਸ ਕੱਪ

ਜਿੱਤ ਨਾਲ 6 ਰੇਟਿੰਗ ਅੰਕ ਅਤੇ 13125 ਡਾੱਲਰ ਮਿਲੇ

 

ਬੰਗਲੁਰੂ, 3 ਅਗਸਤ

ਦੋ ਵਾਰ ਦੇ ਏਸ਼ੀਅਨ ਟੂਰ ਜੇਤੂ ਭਾਰਤ ਦੇ ਰਾਹਿਲ ਗੰਗਜ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥੇ ਅਤੇ ਆਖ਼ਰੀ ਗੇੜ ‘ਚ 63 ਦਾ ਕਾਰਡ ਖੇਡ ਕੇ 75000 ਡਾੱਲਰ ਦੇ ਲੁਈਸ ਫਿਲਪ ਕੱਪ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਰਾਹਿਲ ਦਾ ਸਾਲ ਦਾ ਇਹ ਦੂਸਰਾ ਖ਼ਿਤਾਬ ਹੈ ਉਸਨੇ ਇਸ ਸਾਲ ਦੇ ਸ਼ੁਰੂ ‘ਚ ਜਾਪਾਨ ‘ਚ ਪੈਨਾਸੋਨਿਕ ਓਪਨ ਦਾ ਖ਼ਿਤਾਬ ਜਿੱਤਿਆ ਸੀ ਉਸਦੀ ਪ੍ਰੋਫ਼ੈਸ਼ਨਲ ਗੋਲਫ਼ ਟੂਰ ਆਫ਼ ਇੰਡੀਆ (ਪੀਜੀਟੀਆਈ) ‘ਚ ਇਹ ਤੀਸਰੀ ਖ਼ਿਤਾਬੀ ਜਿੱਤ ਹੈ

 

ਇਸ ਜਿੱਤ ਨਾਲ ਉਸਨੂੰ ਛੇ ਵਿਸ਼ਵ ਰੈਂਕਿੰਗ ਅੰਕ ਮਿਲੇ ਰਾਹਿਲ ਨੇ 7 ਅੰਡਰ 63 ਦਾ ਕਾਰਡ ਖੇਡ ਕੇ 11 ਅੰਡਰ 269 ਦੇ ਸਕੋਰ ਨਾਲ ਖ਼ਿਤਾਬ ਆਪਣੇ ਨਾਂਅ ਕੀਤਾ ਇਸ ਜਿੱਤ ਨਾਲ ਰਾਹਿਲ ਨੂੰ 13125 ਡਾੱਲਰ ਮਿਲੇ ਉਹਨਾਂ 1, 2, 3, 7, 8, 13, 14 ਅਤੇ 18ਵੇਂ ਹੋਲ ‘ਤੇ ਕੁੱਲ 8 ਬਰਡੀਆਂ ਖੇਡੀਆਂ ਅਤੇ ਸਿਰਫ਼ 16ਵੇਂ ਹੋਲ ‘ਤੇ ਬੋਗੀ ਮਾਰੀ ਕੱਲ ਅੱਵਲ ਚੱਲ ਰਹੇ ਰਾਸ਼ਿਦ ਖਾਂ ਅਤੇ ਓਮ ਪ੍ਰਕਾਸ਼ ਚੌਹਾਨ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਰਹੇ ਦੋਵਾਂ ਦਾ 8 ਅੰਡਰ 272 ਦਾ ਸਕੋਰ ਰਿਹਾ ਭਾਰਤ ਦੇ ਮਾਨੇ ਅਤੇ ਆਸਟਰੇਲੀਆ ਦੇ ਮਾਰਕਸ ਸੱਤ ਅੰਡਰ 273 ਦੇ ਸਕੋਰ ਨਾਲ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਰਹੇ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।