ਦੋ ਬੱਚਿਆਂ ਸਮੇਤ ਇਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

Children, One, Family, Including, Two, Children, Were, killed

ਮੁਲਜ਼ਮ ਨੇ ਸਿਰ ‘ਚ ਹਥੌੜਾ ਮਾਰ ਕੇ ਕੀਤਾ ਕਤਲ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼

ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਅਧੀਨ ਆਉਂਦੇ ਤਾਜਪੁਰ ਰੋਡ ‘ਚ ਕਿਸ਼ੋਰ ਨਗਰ ‘ਚ ਅੱਜ ਸ਼ਾਮ ਅਣਪਛਾਤੇ ਵਿਅਕਤੀਆਂ ਨੇ ਇੱਕੋ ਪਰਿਵਾਰ (Family) ਦੇ 3 ਜੀਆਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਵਿਚ ਮਾਂ ਅਤੇ ਉਸ ਦੇ 2 ਬੱਚੇ ਸ਼ਾਮਲ ਹਨ। ਇਸ ਘਟਨਾ ਨਾਲ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ ਇਸ ਮੌਕੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। (Family)

ਮਾਮਲੇ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ-4 ਰਾਜਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕਾ ਗੁਰਵਿੰਦਰ ਕੌਰ ਦਾ ਰਿਸ਼ਤੇ ਵਿੱਚ ਭਰਾ ਉਸ ਦੇ ਘਰ ਆਉਂਦਾ ਜਾਂਦਾ ਸੀ। ਉਨਾਂ ਕਿਹਾ ਕਿ ਮੁਲਜ਼ਮ ਜਾਣਦਾ ਸੀ ਕਿ ਘਰ ਵਿੱਚ 40-50 ਹਜ਼ਾਰ ਰੁਪਏ ਪਏ ਹੁੰਦੇ ਸਨ। ਸ਼ੁੱਕਰਵਾਰ ਨੂੰ ਉਸ ਨੇ ਚੋਰੀ ਕਰਨੀ ਚਾਹੀ ਤਾਂ ਬੱਚਿਆਂ ਨੇ ਉਸ ਨੂੰ ਦੇਖ ਲਿਆ। ਪੁਲਿਸ ਮੁਤਾਬਕ ਮੁਲਜ਼ਮ ਨੇ ਨਾਨੀ ਤੇ ਉਸ ਦੀ ਦੋਹਤੀ ਮਨਦੀਪ ਕੌਰ ਤੇ ਉਸ ਦੇ ਭਰਾ ਦੇ ਸਿਰ ਵਿੱਚ ਹਥੌੜਾ ਮਾਰ ਕੇ ਕਤਲ ਕੀਤਾ ਹੈ। ਪੁਲਿਸ ਸਬੂਤ ਇਕੱਠੇ ਕਰਕੇ ਮੁਲਜ਼ਮ ਦੀ ਭਾਲ ਵਿੱਚ ਰੁੱਝ ਗਈ ਹੈ। (Family)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।