ਗਾਂਧੀ ਦੀ ਖਾਦੀ ਇੱਕ ਵਾਰ ਫਿਰ ਚਰਚਾ ‘ਚ ਹੈ ਇਸਨੂੰ ਅੰਤਰਰਾਸ਼ਟਰੀ ਬਜ਼ਾਰ ‘ਚ ਲੋਕਪ੍ਰਿਆ ਬਣਾਉਣ ਲਈ ਨਵੇਂ ਸਿਰੇ ਤੋਂ ਯਤਨ ਕੀਤੇ ਜਾ ਰਹੇ ਹਨ ਸਰਕਾਰ ਖਾਦੀ ਨੂੰ ਅੰਤਰਰਾਸ਼ਟਰੀ ਬਜ਼ਾਰ ‘ਚ ਇੱਕ ਮੁੱਖ ਭਾਰਤੀ ਬਰਾਂਡ ਵਜੋਂ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਖਾਦੀ ਤੇ ਗ੍ਰਾਮ ਉਦਯੋਗ ਹੀ ਇਸ ਬਰਾਂਡ ਦਾ ਪ੍ਰਚਾਰ ਕਰ ਸਕੇਗਾ ਤੇ ਖਾਦੀ ਬਰਾਂਡ ‘ਤੇ ਉਸਦਾ ਹੀ ਦਾਅਵਾ ਹੋਵੇਗਾ ਖਾਦੀ ਗ੍ਰਾਮ ਉਦਯੋਗ ਖਾਦੀ ਨੂੰ ਦੁਨੀਆ ਭਰ ‘ਚ ਭਾਰਤੀ ਮਿਸ਼ਨਾਂ ‘ਚ ਤੇ ਪ੍ਰਦਰਸ਼ਨੀਆਂ ‘ਚ ਪੇਸ਼ ਕਰੇਗਾ ਤੇ ਇਸਦਾ ਪ੍ਰਚਾਰ ਕਰੇਗਾ।
ਇਸ ਨਾਲ ਉਨ੍ਹਾਂ ਵਿਦੇਸ਼ੀ ਕੰਪਨੀਆਂ ਨੂੰ ਦਿੱਕਤ ਹੋ ਸਕਦੀ ਹੈ ਜੋ ਖਾਦੀ ਨੂੰ ਟਰੇਡਮਾਰਕ ਦੇ ਰੂਪ ‘ਚ ਰਜਿਸਟਰਡ ਕਰਵਾਉਣ ‘ਚ ਲੱਗੀਆਂ ਹਨ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਦਮ ‘ਤੇ ਮਾਰਚ 2019 ‘ਚ ਸਮਾਪਤ ਹੋ ਰਹੇ ਚਾਲੂ ਵਿੱਤੀ ਵਰ੍ਹੇ ਦੌਰਾਨ ਖਾਦੀ ਉਤਪਾਦਾਂ ਦੀ ਵਿੱਕਰੀ ‘ਚ ਭਾਰੀ ਉਛਾਲ ਦੀ ਸੰਭਾਵਨਾ ਹੈ ਖਾਦੀ ਸਾਡੇ ਅਜ਼ਾਦੀ ਅੰਦੋਲਨ ਅਤੇ ਮਹਾਤਮਾ ਗਾਂਧੀ ਦੀ ਵਿਰਾਸਤ ਹੈ ਗਾਂਧੀ ਦੀ ਖਾਦੀ ਦਾ ਮੋਦੀ ਨੂੰ ਸਹਾਰਾ ਮਿਲਿਆ ਹੈ ਖਾਦੀ ਵਿਕਾਸ ਦੀ ਮੋਦੀ ਦੀ ਯੋਜਨਾ ਬਜਾਰੀਕਰਨ ਤੇ ਲਾਲਫੀਤਾਸ਼ਾਹੀ ਦੀ ਸ਼ਿਕਾਰ ਨਾ ਹੋਈ ਤਾਂ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ।
ਜਦੋਂ ਖਾਦੀ ਦਾ ਉਤਸ਼ਾਹ ਇੱਕ ਵਾਰ ਫਿਰ ਦੁਨੀਆ ਨੂੰ ਦੇਖਣ ਨੂੰ ਮਿਲੇਗਾ ਇਸ ਨਾਲ ਜਿੱਥੇ ਖਾਦੀ ਨਾਲ ਸਬੰਧਤ ਮਜ਼ਦੂਰਾਂ ਤੇ ਕਾਰੀਗਰਾਂ ਨੂੰ ਨਵਾਂ ਜੀਵਨਦਾਨ ਮਿਲੇਗਾ, ਉੱਥੇ ਸਰਕਾਰ ਦੀ ਆਮਦਨ ‘ਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲੇਗਾ ਖਾਦੀ ਦੀ ਵਿਕਰੀ ‘ਚ ਵੀ ਵਾਧਾ ਹੋਇਆ ਹੈ ਜਿਸ ਕਾਰਨ ਗਰੀਬ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧੇ ਹਨ ਸਾਲ 2015-16 ‘ਚ ਖਾਦੀ ਉਤਪਾਦਾਂ ਦੀ ਵਿਕਰੀ ਜਿੱਥੇ 1,635 ਕਰੋੜ ਰੁਪਏ ਦੀ ਹੋਈ ਸੀ ਉੱਥੇ 2016-17 ਇਹ ਵਧ ਕੇ 2,005 ਕਰੋੜ ਰੁਪਏ ਤੇ 2017-18 ‘ਚ 3900 ਕਰੋੜ ਰੁਪਏ ਹੋ ਗਈ ਵਰਤਮਾਨ ‘ਚ ਦੇਸ਼ ‘ਚ ਖਾਦੀ ਉਤਪਾਦਾਂ ਦੀ ਸਾਲਾਨਾ ਵਿਕਰੀ 30,00 ਕਰੋੜ ਰੁਪਏ ਹੋ ਗਈ ਹੈ ਜੋ ਇੱਕ ਰਿਕਾਰਡ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਦੀ ਨੂੰ ਵਧਾਉਣ ਲਈ ਕਈ ਪਹਿਲਾਂ ਕੀਤੀਆਂ ਹਨ ਇਸ ਨਾਲ ਖਾਦੀ ਦੇ ਉਤਪਾਦਨ ਤੇ ਵਿਕਰੀ ‘ਚ ਭਾਰੀ ਵਾਧਾ ਹੋਇਆ ਹੈ।
ਮੋਦੀ ਜੈਕਟ ਤੇ ਮੋਦੀ ਕੁੜਤਾ ਦੁਨੀਆ ਭਰ ‘ਚ ਮਸ਼ਹੂਰ ਹੋ ਗਿਆ ਹੈ ਮੋਦੀ ਨੇ ਆਪਣੇ ਰੇਡੀਓ ਸਮਾਗਮ ਮਨ ਕੀ ਬਾਤ ਦੇ 36ਵੇਂ ਸੈਸ਼ਨ ‘ਚ ਕਿਹਾ ਸੀ ਕਿ ਖਾਦੀ ਕੱਪੜਾ ਨਹੀਂ ਬਲਕਿ ਅੰਦੋਲਨ ਹੈ, ਜਿਸਨੂੰ ਅੱਗੇ ਲਿਜਾਣਾ ਚਾਹੀਦਾ ਹੈ ਮੋਦੀ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਖਾਦੀ ਪ੍ਰਤੀ ਲੋਕਾਂ ਦੀ ਰੁਚੀ ਵਧੀ ਹੈ ਪਿਛਲੇ 70 ਸਾਲਾਂ ‘ਚ ਖਾਦੀ ਉਦਯੋਗ ਦੀ ਖਰਾਬ ਹੁੰਦੀ ਹਾਲਤ ਨੂੰ ਵਰਤਮਾਨ ਸਰਕਾਰ ਦੀਆਂ ਯੋਜਨਾਵਾਂ ਨਾਲ ਸਹਾਰਾ ਮਿਲਿਆ ਹੈ ਤੇ ਅੱਜ ਖਾਦੀ ਕੌਮਾਂਤਰੀ ਬਜ਼ਾਰ ‘ਚ ਆਪਣੀ ਨਵੀਂ ਪਹਿਚਾਣ ਬਣਾਉਣ ਲਈ ਅੱਗੇ ਵਧ ਰਹੀ ਹੈ ਖਾਦੀ ਗ੍ਰਾਮ ਉਦਯੋਗ ਵੀ ਇਸ ਦਿਸ਼ਾ ‘ਚ ਕੋਸ਼ਿਸ ਕਰ ਰਿਹਾ ਹੈ ਸਰਕਾਰ ਦੇ ਯਤਨ ਰੰਗ ਲਿਆ ਰਹੇ ਹਨ ਪਹਿਲਾਂ ਖਾਦੀ ਸਿਰਫ਼ ਸਿਆਸੀ ਵਰਗ ਦੀ ਪਸੰਦ ਸੀ ਪਰ ਆਮ ਖ਼ਪਤਕਾਰ ਵੀ ਅੱਜ-ਕੱਲ੍ਹ ਕੁਦਰਤੀ ਉਤਪਾਦਾਂ ਨੂੰ ਜਿਆਦਾ ਤਵੱਜੋ ਦੇ ਰਿਹਾ ਹੈ ਜਿਸ ਨਾਲ ਇਹ ਉਦਯੋਗ ਵਿਕਾਸ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਵਿਦੇਸ਼ੀ ਬਜਾਰਾਂ ‘ਚ ਕੀਤੇ ਗਏ ਸਰਵੇਖਣ ਅਨੁਸਾਰ ਖਾਦੀ ਉਦਯੋਗ ਦੇ ਨਾਲ ਭਾਰਤ ਸਭ ਤੋਂ ਲੋਕਪ੍ਰਿਆ ਬਰਾਂਡਾਂ ‘ਚੋਂ ਇੱਕ ਹੈ ਦੇਸ਼ ਦੇ ਖਾਦੀ ਤੇ ਗ੍ਰਾਮ ਉਦਯੋਗ ‘ਚ ਜਾਨ ਫੂਕਣ ਲਈ ਕੇਂਦਰ ਸਰਕਾਰ ਨੇ ਵੱਡੀ ਯੋਜਨਾ ਬਣਾਈ ਹੈ ਉਹ ਇਨ੍ਹਾਂ ਉਤਪਾਦਾਂ ਲਈ ਵੱਖ-ਵੱਖ ਗ੍ਰਾਹਕ ਵਰਗ ਬਣਾਉਣ ਜਾ ਰਹੀ ਹੈ ਅਮੀਰ ਗਾਹਕਾਂ ਲਈ ਖਾਦੀ ਉਤਪਾਦਾਂ ਦਾ ਸੁਪਰ ਸੇਗਮੈਂਟ ਸ਼ੁਰੂ ਹੋਵੇਗਾ ਸਰਕਾਰ ਸੁਪਰ ਪ੍ਰੀਮੀਅਮ ਸੇਗਮੈਂਟ ‘ਚ ਅਮੀਰ ਗ੍ਰਾਹਕਾਂ ਨੂੰ ਖਾਦੀ ਵੱਲ ਆਕਰਸ਼ਿਤ ਕਰਨਾ ਚਾਹੁੰਦੀ ਹੈ ਇਸ ਨਾਲ ਖਾਦੀ ਦੇ ਕੱਪੜੇ ਦੀ ਪਹੁੰਚ ਵਧਾਉਣ ਦੇ ਨਾਲ ਹੀ ਉਨ੍ਹਾਂ ਦੀ ਵਿਕਰੀ ਵਧਾਉਣ ‘ਚ ਮੱਦਦ ਮਿਲੇਗੀ ਖਾਦੀ ਇੱਕ ਸਵਦੇਸ਼ੀ ਸੋਚ ਹੈ ਜੋ ਸ਼ੁਰੂਆਤੀ ਦੌਰ ‘ਚ ਭਾਰਤ ਦੀ ਗਰੀਬੀ ਦੂਰ ਕਰਨ ‘ਚ ਬਹੁਤ ਮੱਦਦਗਾਰ ਹੋਈ ਸੀ ਚਰਖਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਸੀ, ਜਿਸਨੂੰ ਮਹਾਤਮਾ ਗਾਂਧੀ ਨੇ ਵਿਦੇਸ਼ੀ ਗੁਲਾਮੀ ਤੇ ਅਨਿਆਂ ਖਿਲਾਫ਼ ਆਪਣੀ ਲੜਾਈ ਦੌਰਾਨ ਹਥਿਆਰ ਰੂਪ ‘ਚ ਵਰਤਿਆ ਸੀ।
ਅਜ਼ਾਦੀ ਤੋਂ ਬਾਅਦ ਖਾਦੀ ਨੂੰ ਉਹ ਸਥਾਨ ਨਹੀਂ ਮਿਲਿਆ ਜਿਸਦਾ ਸੁਫ਼ਨਾ ਗਾਂਧੀ ਜੀ ਨੇ ਦੇਖਿਆ ਸੀ ਹੌਲੀ-ਹੌਲੀ ਖਾਦੀ ਬਜ਼ਾਰੀਕਰਨ ਦੀ ਸ਼ਿਕਾਰ ਹੋ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲੰਮੇ ਸਮੇਂ ਤੋਂ ਖਾਦੀ ਪਹਿਨਦੇ ਰਹੇ ਹਨ ਉਹ ਖਾਦੀ ਦੇ ਬਰਾਂਡ ਅੰਬੈਸਡਰ ਦੇ ਤੌਰ ‘ਤੇ Àੁੱਭਰ ਕੇ ਆਏ ਹਨ ਪਿਛਲੇ ਕੁਝ ਸਾਲਾਂ ਦੌਰਾਨ ਮੋਦੀ ਨੇ ਖਾਦੀ ਨੂੰ ਲੋਕਪ੍ਰਿਆ ਬਣਾਉਣ ਤੇ ਇਸਨੂੰ ਇੱਕ ਜਨ ਅੰਦੋਲਨ ਦਾ ਰੂਪ ਦੇਣ ਦਾ ਸੱਦਾ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਲੋਕ ਖਾਦੀ ਦੇ ਸਮਾਨ ਖਰੀਦੋ, ਖਾਸ ਤੌਰ ‘ਤੇ ਗਾਂਧੀ ਜਯੰਤੀ ਦੇ ਦਿਨ ਜਦੋਂ ਅਸੀਂ ਇੱਕ ਖਾਦੀ ਖਰੀਦਦੇ ਹਾਂ, ਤਾਂ ਅਸੀਂ ਉਨ੍ਹਾਂ ਲੱਖਾਂ ਬੁਣਕਰਾਂ ਦੇ ਜੀਵਨ ‘ਚ ਉਜਾਲਾ ਕਰ ਰਹੇ ਹੁੰਦੇ ਹਾਂ, ਜੋ ਦਿਨ-ਰਾਤ ਸਖਤ ਮਿਹਨਤ ਕਰਦੇ ਹਨ।
ਆਧੁਨਿਕ ਸਮੇਂ ‘ਚ ਫੈਸ਼ਨ ਦੇ ਨਾਲ ਹੀ ਖਾਦੀ ਦੀ ਮੰਗ ਦਿਨ-ਪ੍ਰਤੀਦਿਨ ਵਧ ਰਹੀ ਹੈ ਖਾਦੀ ਕਿਸੇ ਵੀ ਤਰ੍ਹਾਂ ਫੈਸ਼ਨ ਦੇ ਮਾਮਲੇ ‘ਚ ਪਿੱਛੇ ਨਹੀਂ ਹੈ ਖਾਦੀ ਨੂੰ ਅੱਜ ਹਰ ਉਮਰ ਦੇ ਵਿਕਅਤੀ ਪਸੰਦ ਕਰ ਰਹੇ ਹਨ ਵਰਤਮਾਨ ‘ਚ ਖਾਦੀ ਨਾਲ ਬਣੀ ਹਰ ਚੀਜ ਮੌਜ਼ੂਦ ਹੈ, ਜਿਵੇਂ ਸ਼ਰਟ, ਕੁਰਤਾ, ਸਲਵਾਰ, ਸਾੜ੍ਹੀ, ਟੌਪ, ਹੈਟ, ਬੈਗ, ਚੱਪਲਾਂ, ਇੱਥੋਂ ਤੱਕ ਕੀ ਈਅਰਰਿੰਗਸ ਆਦਿ ਵੀ ਮਾਰਕਿਟ ‘ਚ ਮਿਲ ਰਹੇ ਹਨ ਖਾਦੀ ਨੂੰ ਸਿਲਕ, ਵੂਲ ਤੇ ਕਾਟਨ ਨਾਲ ਮਿਕਸ ਕੀਤਾ ਜਾ ਰਿਹਾ ਹੈ ਸਿਲਕ ਅਤੇ ਖਾਦੀ ਦੇ ਕੱਪੜਿਆਂ ਨੂੰ 50-50 ਫੀਸਦੀ ਦੇ ਅਨੁਪਾਤ ਨਾਲ ਬਣਾਇਆ ਜਾਂਦਾ ਹੈ ਖਾਦੀ ਤੇ ਵੂਲ ਦੇ ਮੇਲ ਨਾਲ ਬਣੇ ਕੱਪੜੇ ਵੀ ਤੁਹਾਡੀ ਸ਼ਖਸੀਅਤ ‘ਚ ਚਾਰ ਚੰਦ ਲਾ ਦੇਣਗੇ ਖਾਦੀ ਦੇ ਬਣੇ ਕੱਪੜੇ ਗਰਮੀ ਤੇ ਸਰਦੀ ਦੋਵਾਂ ਮੌਸਮਾਂ ‘ਚ ਠੀਕ ਹੁੰਦੇ ਹਨ ਗਰਮੀਆਂ ਵਿਚ ਇਹ ਪਸੀਨੇ ਨੂੰ ਸੋਖ ਲੈਂਦੇ ਹਨ, ਨਾਲ ਹੀ ਮਜ਼ਬੂਤ ਹੋਣ ਕਾਰਨ ਸਰਦੀਆਂ ‘ਚ ਇਹ ਠੰਢ ਤੋਂ ਵੀ ਬਚਾਉਂਦੇ ਹਨ।