ਰਿਟਾਇਰਮੈਂਟ ਤੋਂ ਪਹਿਲਾਂ ਗੰਭੀਰ ਦਾ ਸੈਂਕੜਾ

ਗੰਭੀਰ ਦਾ ਪੇਸ਼ੇਵਰ ਕ੍ਰਿਕਟ ਦਾ ਇਹ ਆਖ਼ਰੀ ਮੈਚ

ਨਵੀਂ ਦਿੱਲੀ, 8 ਦਸੰਬਰ 
ਗੌਤਮ ਗੰਭੀਰ ਨੇ ਰਣਜੀ ਟਰਾਫ਼ੀ ‘ਚ ਖੇਡੇ ਜਾ ਰਹੇ ਗਰੁੱਪ ਬੀ ਦੇ ਮੁਕਾਬਲੇ ‘ਚ ਆਂਧਰ ਪ੍ਰਦੇਸ਼ ਵਿਰੁੱਧ ਸੈਂਕੜਾ ਜੜ ਦਿੱਤਾ ਗੰਭੀਰ ਦੇ ਪੇਸ਼ੇਵਰ ਕਿਕ੍ਰਟ ਦਾ ਇਹ ਆਖ਼ਰੀ ਮੈਚ ਹੈ ਅਤੇ ਇਸ ਮੈਚ ‘ਚ ਉਹਨਾਂ ਸ਼ਾਨਦਾਰ ਸੈਂਕੜੇ ਜੜਦੇ ਹੋਏ ਇਸਨੂੰ ਨਾ ਸਿਰਫ਼ ਆਪਣੇ ਲਈ ਸਗੋਂ ਪ੍ਰਸ਼ੰਸਕਾਂ ਲਈ ਵੀ ਯਾਦਗਾਰ ਬਣਾ ਦਿੱਤਾ ਗੰਭੀਰ ਨੇ ਕੁਝ ਹੀ ਦਿਨ ਪਹਿਲਾਂ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਗੰਭੀਰ ਨੇ ਆਪਣੇ ਆਖ਼ਰੀ ਮੈਚ ‘ਚ ਘਰੇਲੂ ਦਰਸ਼ਕਾਂ ਸਾਹਮਣੇ 185 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 112 ਦੌੜਾਂ ਦੀ ਪਾਰੀ ਖੇਡੀ

 

 
ਇਸ ਤੋਂ ਪਹਿਲਾਂ ਇਸ ਮੈਚ ‘ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ਂ ਦਾ ਫੈਸਲਾ ਕੀਤਾ ਆਂਧਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਿਕੀ ਭੂਈ ਦੀਆਂ 187 ਦੌੜਾਂ ਦੀ ਬਦੌਲਤ 390 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਦਿੱਲੀ ਦੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਗੰਭੀਰ ਅਤੇ ਹਿਤੇਨ ਦਲਾਲ ਦੀਆਂ 58 ਦੌੜਾਂ ਦੀ ਬਦੌਲਤ ਖ਼ਬਰ ਲਿਖੇ ਜਾਣ ਤੱਕ 7 ਵਿਕਟਾਂ ‘ਤੇ 409 ਦੌੜਾਂ ਬਣਾਈਆਂ ਕਪਤਾਨ ਧਰੁਵ ਸ਼ੌਰੀ ਦੋ ਦੌੜਾਂ ਤੋਂ ਸੈਂਕੜਾ ਬਣਾਉਣ ਤੋ. ਖੁੰਝ ਗਏ ਅਤੇ 98 ਦੌੜਾਂ ਬਣਾਈਆਂ।
ਦਿੱਲੀ ਨੇ ਖੇਡ ਦੀ ਸਮਾਪਤੀ ਤੱਕ ਆਂਧਰ ਪ੍ਰਦੇਸ਼ ਤੋਂ 13 ਦੌੜਾਂ ਦਾ ਵਾਧਾ ਬਣਾ ਲਿਆ ਜਦੋਂਕਿ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ।

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।