ਕੋਹਲੀ ਨੇ ਕੀਤਾ ਕਾਰਨਾਮਾ, ਪੰਤ ਨੇ ਕੀਤੀ ਧੋਨੀ ਦੀ ਬਰਾਬਰੀ

ਅੱਵਲ ਔਸਤ ਨਾਲ ਬਣਾਈਆਂ ਆਸਟਰੇਲੀਆ ਂਚ 1000 ਦੌੜਾਂ

ਐਡੀਲੇਡ, 8 ਦਸੰਬਰ।

ਭਾਰਤ-ਆਸਟਰੇਲੀਆ ਦਰਮਿਆਨ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਵਿਰਾਟ ਕੋਹਲੀ ਨੇ 34 ਦੌੜਾਂ ਦੀ ਪਾਰੀ ਦੌਰਾਨ ਆਸਟਰੇਲੀਆ ‘ਚ 59.05 ਦੀ ਔਸਤ ਨਾਲ 1000 ਦੌੜਾਂ ਪੂਰੀਆਂ ਕਰ ਲਈਆਂ ਇਸ ਔਸਤ ਨਾਲ ਪਿਛਲੇ 50 ਸਾਲਾਂ ‘ਚ ਕਿਸੇ ਵਿਦੇਸ਼ੀ ਬੱਲੇਬਾਜ਼ ਨੇ ਆਸਟਰੇਲੀਆ ‘ਚ 1000 ਦੌੜਾਂ ਪੂਰੀਆਂ ਨਹੀਂ ਕੀਤੀਆਂ ਸਨ ਕੋਹਲੀ ਹੁਣ ਸਭ ਤੋਂ ਘੱਟ ਪਾਰੀਆਂ ‘ਚ ਆਸਟਰੇਲੀਆਈ ਧਰਤੀ ‘ਤੇ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਅਤੇ ਤੇਜ਼ ਹਜ਼ਾਰੀ ਬਣਨ?ਦੇ ਮਾਮਲੇ ‘ਚ ਪਹਿਲੇ ਏਸ਼ੀਆਈ ਬੱਲੇਬਾਜ਼ ਬਣ ਗਏ ਹਨ
ਏਸ਼ੀਆਈ 6 ਬੱਲੇਬਾਜ਼
ਪਾਰੀ 18     ਵਿਰਾਟ ਕੋਹਲੀ         ਭਾਰਤ
ਪਾਰੀ 22     ਸਚਿਨ ਤੇਂਦੁਲਕਰ    ਭਾਰਤ
ਪਾਰੀ 22     ਵਰਿੰਦਰ ਸਹਿਵਾਗ  ਭਾਰਤ
ਪਾਰੀ 25     ਰਾਹੁਲ ਦ੍ਰਵਿੜ      ਭਾਰਤ
ਪਾਰੀ 26     ਜਹੀਰ ਅੱਬਾਸ     ਪਾਕਿਸਤਾਨ
ਪਾਰੀ 28     ਜਾਵੇਦ ਮੀਆਂਦਾਦ ਪਾਕਿਸਤਾਨ

 

ਪੰਤ ਨੇ ਧੋਨੀ ਦੀ ਕੀਤੀ ਬਰਾਬਰੀ

ਭਾਰਤ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਸਾਬਕਾ ਕਪਤਾਨ ਅਤੇ ਧੁਰੰਦਰ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਇੱਕ ਪਾਰੀ ‘ਚ ਵਿਕਟਾਂ ਪਿੱਛੇ 6 ਕੈਚ ਲੈਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ 21 ਸਾਲ ਦੇ ਪੰਤ ਨੇ ਆਸਟਰੇਲੀਆ ਦੀ ਪਹਿਲੀ ਪਾਰੀ ‘ਚ ਵਿਕਟਾਂ ਪਿੱਛੇ 6 ਕੈਚ ਲਏ ਇਸ ਦੇ ਨਾਲ ਪੰਤ ਨੇ ਧੋਨੀ ਦੇ ਟੈਸਟ ਦੀ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਛੇ ਕੈਚ ਲੈਣ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਨੇ ਸਾਲ 2009 ‘ਚ ਵੇਲਿੰਗਟਨ ‘ਚ ਨਿਊਜ਼ੀਲੈਂਡ ਵਿਰੁੱਧ ਪਾਰੀ ‘ਚ ਛੇ ਕੈਚ ਲੈਣ ਦਾ ਰਿਕਾਰਡ ਬਣਾਇਆ ਸੀ ਪੰਤ ਨੇ ਆਪਣੇ ਕਰੀਅਰ ਦੇ ਛੇਵੇਂ ਹੀ ਟੈਸਟ ‘ਚ ਇਹ ਪ੍ਰਾਪਤੀ ਹਾਸਲ ਕਰ ਲਈ ਹੈ ਉਹਨਾਂ ਇਹਨਾਂ ਟੈਸਟਾਂ ‘ਚ ਹੁਣ ਤੱਕ 43.25 ਦੀ ਔਸਤ ਨਾਲ 346 ਦੌੜਾਂ ਬਣਾਈਆਂ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।