ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Flower Farmin...

    Flower Farming: ਪੀਲੇ ਫੁੱਲਾਂ ਦੀ ਖੇਤੀ ਨਾਲ ਨਵੀਆਂ ਪੈੜਾਂ ਪਾ ਰਿਹੈ ਗਗਨਦੀਪ

    Flower Farming
    Flower Farming: ਪੀਲੇ ਫੁੱਲਾਂ ਦੀ ਖੇਤੀ ਨਾਲ ਨਵੀਆਂ ਪੈੜਾਂ ਪਾ ਰਿਹੈ ਗਗਨਦੀਪ

    Flower Farming: ਪਿਛਲੇ 20 ਸਾਲਾਂ ਤੋਂ ਕਰ ਰਹੇ ਨੇ ਫੁੱਲਾਂ ਦੀ ਖੇਤੀ

    • ਵਿਦੇਸ਼ਾਂ ’ਚ ਹੈ ਫੁੱਲਾਂ ਦੀ ਵੱਡੀ ਮੰਗ, ਪਾਰਕਾਂ ’ਚ ਸਜਾਵਟ ਲਈ ਵਰਤਦੇ ਨੇ ਵਿਦੇਸ਼ੀ | Flower Farming

    Flower Farming: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਗਿੱਦੜਿਆਣੀ ਦਾ ਕਿਸਾਨ ਗਗਨਦੀਪ ਸਿੰਘ ਪੀਲੇ ਫੁੱਲਾਂ ਦੀ (ਕਰੋਸਿਸ) ਖੇਤੀ ਕਰਕੇ ਇਸ ਖੇਤਰ ’ਚ ਨਵੀਆਂ ਪੈੜਾਂ ਪਾ ਰਿਹਾ ਹੈ ਗਗਨਦੀਪ ਸਿੰਘ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਪਿਤਾ ਜਗਦੇਵ ਸਿੰਘ ਇਸ ਖੇਤੀ ਦੇ ਸ਼ੁਰੂ ਤੋਂ ਹੀ ਸ਼ੌਕੀਨ ਰਹੇ ਹਨ। ਉਹ ਇਸ ਖੇਤੀ ਨੂੰ ਸੰਨ 2005 ਤੋਂ ਲਗਾਤਾਰ ਤੋਂ ਕਰਦੇ ਆ ਰਹੇ ਹਨ ਉਸਦੇ ਪਿਤਾ ਨੇ ਸਭ ਤੋਂ ਪਹਿਲਾਂ ਇੱਕ ਏਕੜ, ਅਗਲੇ ਸਾਲ ਦੋ ਏਕੜ, ਤੀਸਰੇ ਸਾਲ ਤਿੰਨ ਏਕੜ ’ਚ ਫੁੱਲਾਂ ਦੀ ਖੇਤੀ ਕੀਤੀ ਤੇ ਬਾਅਦ ’ਚ ਉਹ ਵੀ ਆਪਣੇ ਪਿਤਾ ਨਾਲ ਮਿਲ ਕੇ ਲਗਭਗ 15 ਏਕੜ ਤੱਕ ਫੁੱਲਾਂ ਦੀ ਖੇਤੀ ਕਰਨ ਲੱਗਾ।

    ਉਹ ਪਿੰਡ ਗਿੱਦੜਿਆਣੀ ਵਿਖੇ ਆਪਣੀ 5 ਏਕੜ ਜ਼ਮੀਨ ਵਿੱਚ ਅਤੇ ਲਾਗਲੇ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਦੀ ਧਰਤੀ ’ਤੇ 15 ਏਕੜ ਖੇਤੀ ਠੇਕੇ ’ਤੇ ਲੈ ਕੇ ਇਹ ਫਸਲ ਬੀਜਦੇ ਹਨ। ਉਨ੍ਹਾਂ ਦੀ ਦੇਖਾ ਦੇਖੀ ਕਈ ਹੋਰ ਕਿਸਾਨ ਵੀ ਇਹ ਕਾਸ਼ਤ ਕਰਨ ਲੱਗੇ ਹਨ।

    Read Also : Immigration Bill: ਇੰਮੀਗ੍ਰੇਸ਼ਨ ਬਿੱਲ ਲੋਕ ਸਭਾ ’ਚ ਪਾਸ

    ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਸੱਤ ਮਹੀਨਿਆਂ ਦੀ ਖੇਤੀ ਹੈ। ਇਸ ਦੀ ਬਿਜਾਈ ਆਲੂਆਂ ਦੀ ਫਸਲ ਦੀ ਤਰ੍ਹਾਂ ਵੱਟਾਂ ਬਣਾ ਕੇ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਕਣਕ ਦੀ ਫਸਲ ਦੀ ਬਿਜਾਈ ਦੇ ਨਾਲ ਹੀ ਹੁੰਦੀ ਹੈ ਤੇ ਇਸ ਦੀ 5 ਮਹੀਨਿਆਂ ਦੀ ਫਸਲ ਲੈਣ ਤੋਂ ਬਾਅਦ ਖੇਤਾਂ ’ਚ ਝੋਨੇ ਦੀ ਫਸਲ ਆਸਾਨੀ ਨਾਲ ਬੀਜੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ ਪੰਜ ਏਕੜ ਆਪਣੀ ਘਰ ਦੀ ਜ਼ਮੀਨ ਹੈ ਪਰ ਉਹ ਕੁੱਲ 35 ਏਕੜ ਖੇਤੀ ਠੇਕੇ ’ਤੇ ਲੈ ਕੇ ਬੀਜਦੇ ਹਨ, ਜਿਸ ਵਿੱਚ 20 ਏਕੜ ’ਚ ਫੁੱਲਾਂ ਦੀ ਖੇਤੀ ਅਤੇ 20 ਏਕੜ ’ਚ ਝੋਨੇ ਤੇ ਕਣਕ ਦੀ ਫਸਲ ਬੀਜਦੇ ਹਨ।

    ਵਿਦੇਸ਼ਾਂ ’ਚ ਹੈ ਬਹੁਤ ਜ਼ਿਆਦਾ ਮੰਗ

    ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਦਾ ਝਾੜ ਸਾਢੇ ਚਾਰ ਕੁਇੰਟਲ ਤੋਂ ਲੈ ਕੇ ਪੰਜ ਕੁਇੰਟਲ ਤੱਕ ਨਿਕਲਦਾ ਹੈ। ਇਸ ਵਰਾਇਟੀ ਦਾ ਰੇਟ 300 ਰੁਪਏ ਪ੍ਰਤੀ ਕਿੱਲੋ ਹੈ ਤੇ ਲਗਭਗ ਇੱਕ ਏਕੜ ਵਿੱਚੋਂ ਡੇਢ ਲੱਖ ਦੇ ਕਰੀਬ ਦੀ ਫਸਲ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਲੇਬਰ ਤੇ ਸਪਰੇਅ ਦਾ ਮਿਲਾ ਕੇ ਲਗਭਗ 30 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਹੁੰਦਾ ਹੈ ਪੌਦ ਦਾ ਬੀਜ ਕੰਪਨੀ ਵੱਲੋਂ ਮੁਫ਼ਤ ਦਿੱਤਾ ਜਾਂਦਾ ਹੈ। ਇਸ ਦੀ ਖਰੀਦਦਾਰੀ ਕਰਨ ਲਈ ਬਾਇਓਕਾਰਬ ਸੀਡ ਪਿੰਡ ਧਵਲਾਨ ਪਟਿਆਲਾ ਦੀ ਕੰਪਨੀ ਇਸ ਨੂੰ ਲੈ ਕੇ ਜਾਂਦੀ ਹੈ ਤੇ ਉਹ ਵਿਦੇਸ਼ਾਂ ’ਚ ਭੇਜਦੇ ਹਨ ਤੇ ਤਿੰਨ ਮਹੀਨਿਆਂ ਬਾਅਦ ਇਸਦੀ ਪੇਮੈਂਟ ਉਹਨਾਂ ਦੇ ਖਾਤਿਆਂ ’ਚ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ’ਚ ਇਹਨਾਂ ਫੁੱਲਾਂ ਦੀ ਫਸਲ ਦੇ ਬੀਜ ਦੀ ਬਹੁਤ ਮੰਗ ਹੈ।

    ਸਜਾਵਟ ਲਈ ਲਾਉਂਦੇ ਨੇ ਵਿਦੇਸ਼ੀ | Flower Farming

    ਇਸ ਸਬੰਧੀ ਬਾਇਓਕਾਰਬ ਸੀਡ ਕੰਪਨੀ ਦੇ ਫੀਲਡ ਮੈਨੇਜਰ ਕੁਲਜੀਤ ਸਿੰਘ ਪਟਿਆਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਫੁੱਲਾਂ ਦੀ ਖੇਤੀ ਸਿਰਫ ਪੰਜ ਮਹੀਨਿਆਂ ਦੀ ਹੀ ਹੈ ਇਸਦੀ ਵੱਖ-ਵੱਖ 180 ਪ੍ਰਕਾਰ ਦੀ ਵਰਾਇਟੀ ਵਰਾਇਟੀ ਕਰੋਸਿਸ, ਬਲਵੀਨਾ, ਲਾਇਆ, ਪੇਟੂਨਿਆ, ਬੈਲੇਸ ਆਦਿ ਹਨ ਇਸਦਾ ਝਾੜ 3 ਕੁਇੰਟਲ ਤੋਂ ਲੈ ਕੇ 5 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਦਾ ਹੈ ਇਸ ਫਸਲ ਦਾ ਰੇਟ 280 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 4000 ਰੁਪਏ ਪ੍ਰਤੀ ਕਿਲੋ ਤੱਕ ਹੈ ਵਿਦੇਸ਼ਾਂ ਵਿੱਚ ਲੇਬਰ ਮਹਿੰਗੀ ਹੋਣ ਕਾਰਨ ਇਸ ਨੂੰ ਪੰਜਾਬ ਦੀ ਧਰਤੀ ’ਤੇ ਬੀਜਿਆ ਜਾਂਦਾ ਹੈ, ਪੰਜਾਬ ਦੇ ਲੋਕ ਇਸ ਦੀ ਖਰੀਦਦਾਰੀ ਬਹੁਤ ਘੱਟ ਕਰਦੇ ਹਨ ਜਦਕਿ ਵਿਦੇਸ਼ੀ ਲੋਕ ਇਸਨੂੰ ਪਾਰਕਾਂ ’ਚ ਘਰਾਂ ਦੀਆਂ ਬਗ਼ੀਚਿਆਂ ’ਚ ਸਜਾਵਟ ਤੇ ਸ਼ੁੱਧ ਵਾਤਾਵਰਨ ਲਈ ਲਾਉਂਦੇ ਹਨ।