ਦਿੱਲੀ ਮੁੰਬਈ ਐਕਸਪ੍ਰੈਸ ਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ ਗਡਕਰੀ

ਦਿੱਲੀ ਮੁੰਬਈ ਐਕਸਪ੍ਰੈਸ ਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ ਗਡਕਰੀ

ਨਵੀਂ ਦਿੱਲੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਗਲੇ ਦੋ ਦਿਨਾਂ ਦੌਰਾਨ ਦੇਸ਼ ਦੇ ਸਭ ਤੋਂ ਲੰਬੇ ਦਿੱਲੀ ਮੁੰਬਈ ਐਕਸਪ੍ਰੈਸਵੇਅ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ। ਗਡਕਰੀ 16 ਅਤੇ 17 ਸਤੰਬਰ ਨੂੰ 98 ਹਜ਼ਾਰ ਕਰੋੜ Wਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਦਿੱਲੀ ਅਤੇ ਮੁੰਬਈ ਦੇ ਵਿਚਕਾਰ 1380 ਕਿਲੋਮੀਟਰ ਐਕਸਪ੍ਰੈਸ ਵੇਅ ਦਾ ਨਿਰੀਖਣ ਕਰਨਗੇ।

ਇਹ ਐਕਸਪ੍ਰੈਸਵੇਅ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਦੇ ਰਸਤੇ ਮੁੰਬਈ ਨੂੰ ਜਾਵੇਗਾ ਅਤੇ ਕਈ ਵੱਡੇ ਸ਼ਹਿਰਾਂ ਅਤੇ ਦੂਰ ਦੁਰਾਡੇ ਖੇਤਰਾਂ ਨੂੰ ਜੋੜ ਦੇਵੇਗਾ। ਇਸ ਐਕਸਪ੍ਰੈਸਵੇਅ ਦੇ ਨਿਰਮਾਣ ਦਾ ਨੀਂਹ ਪੱਥਰ ਮਾਰਚ 2019 ਵਿੱਚ ਰੱਖਿਆ ਗਿਆ ਸੀ ਅਤੇ ਹੁਣ ਤੱਕ 1380 ਕਿਲੋਮੀਟਰਾਂ ਵਿੱਚੋਂ 1200 ਕਿਲੋਮੀਟਰ ਦੇ ਨਿਰਮਾਣ ਦਾ ਠੇਕਾ ਦਿੱਤਾ ਜਾ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ