ਅਗਲੇ ਮਹੀਨੇ ਜੰਮੂ ਆਉਣਗੇ ਮੋਹਨ ਭਾਗਵਤ

ਅਗਲੇ ਮਹੀਨੇ ਜੰਮੂ ਆਉਣਗੇ ਮੋਹਨ ਭਾਗਵਤ

ਜੰਮੂ। ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਅਕਤੂਬਰ ਦੇ ਪਹਿਲੇ ਹਫਤੇ ਜੰਮੂ ਆਉਣਗੇ। ਆਰਐਸਐਸ ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਭਾਗਵਤ ਦੇ 1 ਤੋਂ 3 ਅਕਤੂਬਰ ਦੇ ਤਿੰਨ ਦਿਨਾਂ ਦੌਰੇ ‘ਤੇ ਇੱਥੇ ਆਉਣ ਦੀ ਸੰਭਾਵਨਾ ਹੈ। ਨਿਰਧਾਰਤ ਯਾਤਰਾ ਬਾਰੇ ਅਧਿਕਾਰਤ ਘੋਸ਼ਣਾ ਕੁਝ ਦਿਨਾਂ ਵਿੱਚ ਕੀਤੀ ਜਾਏਗੀ। ਭਾਗਵਤ ਧਾਰਾ 370 ਨੂੰ ਹਟਾਏ ਜਾਣ ਦੇ ਬਾਅਦ ਆਰਐਸਐਸ ਦੇ Wਖ ਦੀ ਰੂਪ ਰੇਖਾ ਤਿਆਰ ਕਰਨਗੇ ਅਤੇ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਵੀ ਕਰਨਗੇ। 5 ਅਗਸਤ, 2019 ਨੂੰ ਜੰਮੂ ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ (ਧਾਰਾ 370) ਹਟਾਏ ਜਾਣ ਤੋਂ ਬਾਅਦ ਭਾਗਵਤ ਦੀ ਇਹ ਪਹਿਲੀ ਜੰਮੂ ਯਾਤਰਾ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ