ਜੀ20 ਦੇਸ਼ ਸਿੱਖਿਆ ਦੇ ਖੇਤਰ ’ਚ ਖੋਜ, ਨਵਾਚਾਰ ਨੂੰ ਦੇਣ ਹੱਲਾਸ਼ੇਰੀ : ਮੋਦੀ

Modi

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Modi) ਨੇ ਵੀਰਵਾਰ ਨੂੰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੀ-20 ਦੇਸ਼ ਸਿੱਖਿਆ ਦੇ ਖੇਤਰ ’ਚ ਖੋਜ ਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਜੀ20 ਦੇਸ਼ਾਂ ਦੇ ਸਿੱਖਿਆ ਮੰਤਰੀਆਂ ਦੇ ਪੂਨੇ ’ਚ ਹੋਏ ਸਮਾਰੋਹ ਨੂੰ ਵਾਸ਼ਿੰਗਟਨ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਹਾਜ਼ਰ ਪਤਵੰਤਿਆਂ ਤੋਂ ਸਿੱਖਿਆ ਦੇ ਖੇਤਰ ’ਚ ਸਮੂਹਿਕ ਖੋਜ ਨੂੰ ਵਧਾਉਣ ’ਤੇ ਕੰਮ ਕਰਨ ਦੀ ਅਪੀਲ ਕੀਤੀ।

ਜੀ20 ਦੇਸ਼ਾਂ ਦੀ ਭੂਮਿਕਾ ’ਤੇ ਜ਼ੋਰ | Modi

ਜੀ20 ਦੇਸ਼ਾਂ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਤਕਨੀਕੀ ਰਾਹੀਂ ਸਾਹਮਣੇ ਆ ਰਹੇ ਮੌਕਿਆਂ ਤੇ ਚੁਣੌਤੀਆਂ ਦਰਮਿਆਨ ਸਹੀ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਮੋਦੀ ਨੇ ਇਹ ਵੀ ਦੱਸਿਆ ਕਿ ਭਾਰਤ ਨੂੰ ਇਨ੍ਹਾਂ ਤਜ਼ਰਬਿਆਂ ਤੇ ਸੰਸਧਾਨਾਂ ਨੂੰ ਖਾਸ ਤੌਰ ’ਤੇ ਗਲੋਬਲ ਸਾਊਥ ਨਾਲ ਸਾਂਝਾ ਕਰਨ ’ਚ ਖੁਸ਼ੀ ਹੋਵੇਗੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਹੁਨਰ ਵਿਕਾਸ ਲਈ ਲਗਾਤਾਰ ਕੰਮ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਨੌਜਵਾਨਾਂ ਨੂੰ ਕੰਮ ਨੂੰ ਉੱਨਤ ਬਣਾ ਕੇ ਤੇ ਅਜਿਹੀਆਂ ਤਕਨੀਕਾਂ ਨੂੰ ਅਪਣਾ ਕੇ ਆਪਣੀ ਸਮਰੱਥਾ ਦੇ ਨਾਲ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ’ਚ, ਅਸੀਂ ਹੁਨਰ ਦਾ ਪਤਾ ਲਾਉਣ ਦਾ ਕੰਮ ਕਰ ਰਹੇ ਹਾਂ ਜਿੱਥੇ ਸਿੱਖਿਆ, ਹੁਨਰ ਤੇ ਲੇਬਰ ਮੰਤਰਾਲਾ ਇਸ ਪਹਿਲ ’ਤੇ ਮਿਲ ਕੇ ਕੰਮ ਕਰ ਰਹੇ ਹਨ। (Modi)

ਇਹ ਵੀ ਪੜ੍ਹੋ : ਲੁੱਟ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

ਮੋਦੀ ਨੇ ਇਹ ਵੀ ਸੁਝਾਅ ਦਿੱਤਾ ਕਿ ਜੀ20 ਦੇਸ਼ ਕੌਮਾਂਤਰੀ ਪੱਧਰ ’ਤੇ ਹੁਨਰ ਪਤਾ ਲਾਉਣ ਦਾ ਕੰਮ ਕਰ ਸਕਦੇ ਹਨ ਅਤੇ ਉਨ੍ਹਾਂ ਕਮੀਆਂ ਦਾ ਪਤਾ ਲਾ ਸਕਦੇ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਡਿਜੀਟਲ ਤਕਨੀਕੀ ਦੀ ਭੂਮਿਕਾ ’ਤੇ ਪ੍ਰਕਾਸ਼ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਮਮਤਾ ਪ੍ਰਦਾਨ ਕਰਨ ਵਾਲੇ ਦੇ ਤੌਰ ’ਤੇ ਕੰਮ ਕਰ ਸਕਦਾ ਹੈ ਤੇ ਸਮਾਵੇਸ਼ੀ ਨੂੰ ਵਧਾਉੂਂਦਾ ਹੈ। ਇਹ ਸਿੱਖਿਆ ਤੱਕ ਪਹੰੁਚ ਵਧਾਉਣ ਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਢਲਣ ’ਚ ਇੱਕ ਸ਼ਕਤੀ ਗੁਣਕ ਹੈ। ਉਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਰੱਥਾ ’ਤੇ ਵੀ ਚਰਚਾ ਕੀਤੀ ਜੋ ਸਿੱਖਣ, ਹੁਨਰ ਤੇ ਸਿੱਖਿਆ ਦੇ ਖੇਤਰ ’ਚ ਕਾਫ਼ੀ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ।