ਐਸ-400 ਮਿਸਾਈਲ ਦੀ ਪਹਿਲੀ ਖ਼ੇਪ ਆਵੇਗੀ ਦਸੰਬਰ ’ਚ
-
ਜਾਣੋ ਇਸ ਖ਼ਤਰਨਾਕ ਮਿਸਾਈਲ ਦੀ ਤਾਕਤ ਅਤੇ ਖਾਸੀਅਤ
ਨਵੀਂ ਦਿੱਲੀ, (ਏਜੰਸੀ) । ਭਾਰਤ ਨੂੰ ਦਸੰਬਰ ਤੱਕ ਆਸਮਾਨੀ ਕਵਚ ਮਿਲਣ ਵਾਲਾ ਹੈ ਭਾਰਤ ਨੂੰ ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲੇ ਅਤਿਆਧੁਨਿਕ ਐਸ-400 ਮਿਸਾਈਲ ਪ੍ਰਣਾਲੀ ਦੀ ਪਹਿਲੀ ਖੇਪ ਰੂਸ ਤੋਂ ਇਸ ਸਾਲ ਦਸੰਬਰ ਤੱਕ ਮਿਲ ਜਾਵੇਗੀ। ਰੋਸੋਬੋਰੋਨਐਕਪੋਰਟ ਦੇ ਸੀਈਓ ਅਲੇਕਜੇਂਡਰ ਮਿਖੇਐਵ ਨੇ ਕਿਹਾ ਕਿ ਹਰ ਚੀਜ ਤੈਅ ਸਮੇਂ ਅਨੁਸਾਰ ਚੱਲ ਰਹੀ ਹੈ । ਐਸ-400 ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਲੰਮੀ ਦੂਰੀ ਦੀ ਰੂਸ ਦੀ ਸਭ ਤੋਂ ਉੱਨਤ ਮਿਸਾਈਲ ਪ੍ਰਣਾਲੀ 400 ਕਿਲੋਮੀਟਰ ਦੀ ਦੂਰੀ ਤੋਂ ਦੁਸਮਣ ਜਹਾਜਾਂ, ਮਿਸਾਈਲਾਂ ਅਤੇ ਇੱਥੋਂ ਤੱਕ ਕਿ ਡਰੋਨ ਨੂੰ ਵੀ ਨਸ਼ਟ ਕਰ ਸਕਦੀ ਹੈ। ਏਜੰਸੀ ਨੇ ਦੱਸਿਆ ਕਿ ਭਾਰਤੀ ਮਾਹਿਰ ਰੂਸ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਜਨਵਰੀ 2021 ’ਚ ਐਸ-400 ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਹੈ ਤਾਂ ਚੱਲੋ ਜਾਣਦੇ ਹਾਂ ਇਸ ਮਿਸਾਈਲ ਦੀ ਤਾਕਤ ਅਤੇ ਖਾਸੀਅਤ।
ਲੰਮੀ ਦੂਰੀ ਦੀ ਸਭ ਤੋਂ ਉੱਨਤ ਪ੍ਰਣਾਲੀ
ਐਸ-400 ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲਾ ਐਂਟੀ-ਏਅਰਕਰਾਫ਼ਟ ਮਿਸਾਈਲ ਸਿਸਟਮ ਹੈ ਇਹ ਲੰਮੀ ਦੂਰੀ ਦੀ ਰੂਸ ਦੀ ਸਭ ਤੋਂ ਉੱਨਤ ਮਿਸਾਈਲ ਰੱਖਿਆ ਪ੍ਰਣਾਲੀ ਹੈ । ਟ੍ਰਾਈਮਫ਼ ਮਿਸਾਈਲ ਪ੍ਰਣਾਲੀ ਐਨੀ ਉੱਤਰ ਹੈ ਕਿ 400 ਕਿਲੋਮੀਟਰ ਦੀ ਰੇਂਜ ’ਚ ਆਉਣ ਵਾਲੇ ਦੁਸ਼ਮਣ ਜਹਾਜਾਂ, ਕਰੂਜ਼ ਮਿਸਾਈਲ, ਪਰਮਾਣੂ ਮਿਸਾਈਲ ਅਤੇ ਡਰੋਨ ਨੂੰ ਵੀ ਨਸ਼ਟ ਕਰ ਸਕਦੀ ਹੈ ।
ਚਾਰ ਮਿਸਾਈਲ, ਤਿੰਨ ਦਿਸ਼ਾਵਾਂ ’ਚ ਮਾਰ
ਇਸ ਸਿਸਟਮ ’ਚ ਚਾਰ ਵੱਖ-ਵੱਖ ਰੇਂਜ ’ਚ ਮਿਸਾਈਲ ਹਨ ਜੋ 400 ਕਿਲੋਮੀਟਰ, 250 ਕਿ.ਮੀ. 120 ਕਿ.ਮੀ ਅਤੇ 40 ਕਿਲੋਮੀਟਰ ਤੱਕ ਮਾਰ ਕਰ ਸਕਦੀਆਂ ਹਨ ਇਹ ਇੱਕੋ ਸਮੇਂ ਤਿੰਨ ਦਿਸ਼ਾਵਾਂ ’ਚ ਮਿਸਾਈਲ ਸੁੱਟ ਸਕਦੇ ਹਨ ।
ਹੋਰ ਵਿਸੇਸ਼ਤਾਵਾਂ
- ਐਸ-400 ਪ੍ਰਣਾਲੀ ਐਸ-300 ਦਾ ਉੱਨਤ ਸੰਸਕਰਨ ਹੈ
- ਇਸ ਦੀ ਤੈਨਾਤੀ ’ਚ ਕੇਵਲ 5 ਤੋਂ 10 ਮਿੰਟ ਲੱਗਦਾ ਹੈ
- ਇਸ ਪ੍ਰਣਾਲੀ ’ਚ ਇੱਕਠੀਆਂ ਤਿੰਨ ਮਿਸਾਈਲਾਂ ਸੁੱਟੀਆਂ ਜਾ ਸਕਦੀਆਂ ਹਨ
- ਇਸ ਦੇ ਹਰੇਕ ਗੇੜ ’ਚ 72 ਮਿਸਾਈਲ ਸ਼ਾਮਲ
- ਇਹ ਹਾਈਪਰਸੋਨਿਕ ਤੇਜ਼ੀ ਨਾਲ ਹਮਲਾ ਕਰ ਸਕਦਾ ਹੈ
- ਇਹ ਇਕੱਠੇ 300 ਟਿਚਿਆਂ ਨੂੰ ਟਰੈਕ ਕਰ ਸਕਦਾ ਹੈ
ਅਮਰੀਕਾ ਨੇ ਕੀਤਾ ਸੀ ਵਿਰੋਧ
ਅਮਰੀਕਾ ਨੇ ਭਾਰਤ ਅਤੇ ਰੂਸ ਦੀ ਐਸ-400 ਟ੍ਰਅਮਫ਼ ਐਂਟੀ ਮਿਸਾਈਲ ਸਿਸਟਮ ਡੀਲ ਦਾ ਵਿਰੋਧ ਕੀਤਾ ਸੀ ਐਸ-400 ਨੂੰ ਅਮਰੀਕਾ ਦੀ ਥਾਡ ਐਂਟੀ ਮਿਸਾਈਲ ਸਿਸਟਮ ਦੀ ਟੱਕਰ ਦਾ ਮੰਨਿਆ ਜਾਂਦਾ ਹੈ । ਜਾਣਕਾਰ ਇਹ ਵੀ ਮੰਨ ਰਹੇ ਹਨ ਕਿ ਐਸ-400 ਸਿਸਟਮ ਅਮਰੀਕਾ ਦੀ ਸੰਵੇਦਨਸੀਲ ਫੌਜ ਉਦਯੋਗਿਕੀ ’ਚ ਸੰਨ੍ਹ ਲਾ ਸਕਦਾ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।