ਪੈਸੇ ਲੈ ਕੇ ਆਪਣੇ ਦੋਸਤ ਸਣੇ ਰਫ਼ੂ- ਚੱਕਰ ਹੋਏ ਨੌਜਵਾਨ ਖਿਲਾਫ਼ ਮਾਮਲਾ ਦਰਜ਼ | Fraud alert
Fraud alert: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਪੁਲਿਸ ਨੇ ਇੱਕ ਲੜਕੀ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਲੜਕੀ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਇੱਕ ਨੌਜਵਾਨ ਵੱਲੋਂ ਪਹਿਲਾਂ ਉਸ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਕੀਤੀ ਗਈ ਅਤੇ ਬਾਅਦ ਵਿੱਚ ਵਿਆਹ ਦਾ ਝਾਂਸਾ ਦੇ ਕੇ ਉਸ ਪਾਸੋਂ 58 ਲੱਖ ਰੁਪਏ ਹਾਸਲ ਕਰਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ।ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸ਼ਿਵਿਕਾ ਜੈਨ ਵਾਸੀ ਅਗਰ ਨਗਰ ਲੁਧਿਆਣਾ ਨੇ ਦੱਸਿਆ ਕਿ ਕੇਵਲ ਪਟੇਲ ਨਾਲ ਉਸਦੀ ਜਾਣ- ਪਹਿਚਾਣ ਇੰਸਟਾਗ੍ਰਾਮ ਦੇ ਜਰੀਏ ਹੋਈ ਸੀ।
ਜਿਸ ਨੇ ਖੁਦ ਨੂੰ ਸੀਬੀਆਈ ਦਾ ਅਧਿਕਾਰੀ ਦੱਸਿਆ ਅਤੇ ਆਪਣਾ ਪ੍ਰਭਾਵ ਪਾ ਕੇ ਉਹ ਲਗਾਤਾਰ ਉਸਦੇ ਸੰਪਰਕ ਵਿੱਚ ਰਹਿਣ ਲੱਗ ਪਿਆ। ਲੜਕੀ ਮੁਤਾਬਕਾ ਕੇਵਲ ਪਟੇਲ ਨੇ ਉਸਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੰਦਿਆਂ ਆਪਣੇ ਸਾਥੀ ਗੌਰਵ ਜੈਨ ਨਾਲ ਮਿਲ ਕੇ ਉਸ ਕੋਲੋਂ 57 ਲੱਖ 91 ਹਜ਼ਾਰ ਰੁਪਏ ਦੀ ਰਕਮ ਹਾਸਲ ਕਰ ਲਈ। ਪੈਸੇ ਹਾਸਲ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਰਫੂ ਚੱਕਰ ਹੋ ਗਏ। ਜਿਸ ਤੋਂ ਬਾਅਦ ਉਸਨੇ 10 ਅਪਰੈਲ 2023 ਨੂੰ ਪੁਲਿਸ ਕੋਲ ਕਾਰਵਾਈ ਲਈ ਸ਼ਿਕਾਇਤ ਦਰਜ਼ ਕਰਵਾਈ। (Fraud alert)
Also Read : Fake Encounter Case: ਸਾਬਕਾ ਡੀਆਈਜੀ ਨੂੰ ਸੱਤ ਸਾਲ ਦੀ ਜੇਲ੍ਹ ਤੇ ਸੇਵਾ ਮੁਕਤ ਡੀਐਸਪੀ ਨੂੰ ਉਮਰ ਕੈਦ ਦੀ ਸਜ਼ਾ
ਸ਼ਿਵਿਕਾ ਜੈਨ ਦੀ ਸ਼ਿਕਾਇਤ ’ਤੇ ਪੜਤਾਲ ਕੀਤੇ ਜਾਣ ਤੋਂ ਬਾਅਦ ਥਾਣਾ ਸਰਾਭਾ ਦੀ ਪੁਲਿਸ ਨੇ ਕੇਵਲ ਪਟੇਲ ਅਤੇ ਗੌਰਵ ਜੈਨ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।