ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਦੋਸਤ ਵੱਲੋਂ ਦੋ...

    ਦੋਸਤ ਵੱਲੋਂ ਦੋਸਤ ਦਾ ਕਤਲ, ਲਾਸ਼ ਖੰਡਰ ‘ਚੋਂ ਹੋਈ ਬਰਾਮਦ

    murder

    13 ਅਕਤੂਬਰ ਤੋਂ ਲਾਪਤਾ ਸੀ ਵਿਸ਼ਵ ਮੁਖੀਜ਼ਾ

    ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਨੇੜਲੇ ਕਸਬੇ ਬਹਾਦਰਗੜ੍ਹ ਵਿਖੇ ਦੋਸਤ ਵੱਲੋਂ ਦੋਸਤ ਦਾ ਹੀ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕੱਤਰ ਜਾਣਕਾਰੀ ਮੁਤਾਬਿਕ 25 ਸਾਲਾ ਵਿਸ਼ਵ ਮੁਖੀਜਾ ਵਾਸੀ ਅਰਬਨ ਅਸਟੇਟ 13 ਅਕਤੂਬਰ ਤੋਂ ਲਾਪਤਾ ਸੀ। ਇਸ ਸਬੰਧੀ ਉਸ ਦੇ ਪਿਤਾ ਸੰਜੀਵ ਕੁਮਾਰ ਵੱਲੋਂ ਬਹਾਦਰਗੜ੍ਹ ਚੌਂਕੀ ਵਿਖੇ ਵਿਸ਼ਵ ਮੁਖੀਜਾ ਦੇ ਲਾਪਤਾ ਹੋਣ ਦੀ ਰਿਪਰੋਟ ਦਰਜ਼ ਕਰਵਾਈ ਗਈ ਸੀ। ਜਿਸ ਵਿੱਚ ਉਨ੍ਹਾਂ ਸ਼ੱਕ ਜ਼ਾਹਰ ਕੀਤਾ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਗੁਰਸੇਵਕ ਸਿੰਘ ਨਾਂਅ ਦੇ ਲੜਕੇ ਵੱਲੋਂ ਫੋਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਸਕੂਟਰੀ ਲੈ ਕੇ ਚਲਾ ਗਿਆ ਅਤੇ ਵਾਪਸ ਨਹੀਂ ਪਰਤਿਆ। ਵਿਸ਼ਵ ਦੀ ਬਹਾਦਰਗੜ੍ਹ ਵਿਖੇ ਮੋਬਾਇਲਾਂ ਦੀ ਦੁਕਾਨ ਸੀ।

    ਬਹਾਦਰਗੜ੍ਹ ਚੌਂਕੀ ਦੇ ਇੰਚਾਰਜ਼ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਵੱਲੋਂ ਦੱਸਿਆ ਗਿਆ ਕਿ ਬਹਾਦਗੜ੍ਹ ਦੇ ਬੰਦ ਪਏ ਪੈਟਰੋਲ ਪੰਪ ਦੇ ਖੰਡਰ ਵਿੱਚ ਇੱਕ ਲਾਸ ਪਈ ਹੈ। ਜਦੋਂ ਲਾਪਤਾ ਨੌਜਵਾਨ ਦੇ ਪਿਤਾ ਸੰਜੀਵ ਕੁਮਾਰ ਨੂੰ ਨਾਲ ਲਿਜਾ ਕੇ ਪਛਾਣ ਕਰਵਾਈ ਗਈ ਤਾ ਉਹ ਉਨ੍ਹਾਂ ਦੇ ਪੁੱਤਰ ਦੀ ਹੀ ਸੀ। ਉਨ੍ਹਾਂ ਦੱਸਿਆ ਕਿ ਤੇਜ਼ਧਾਰ ਹਥਿਆਰ ਨਾਲ ਹੀ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ। ਗੁਰਸੇਵਕ ਸਿੰਘ ਵਾਸੀ ਗੁਰੂਨਾਨਕ ਨਗਰ ਬਹਾਦਰਗੜ੍ਹ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੀ ਕਤਲ ਕਰਨ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.