ਚੰਡੀਗੜ੍ਹ (ਸੱਚ ਕਹੂੰ ਨਿਊਜ਼)। Highway News: ਪੰਜਾਬ ਤੋਂ ਬਾਹਰ ਯਾਤਰਾ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲਿਆ ਹੈ ਤੇ ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਰਗੇ ਵੱਡੇ ਸੂਬਿਆਂ ’ਚ ਟੋਲ ਟੈਕਸ ਪੂਰੀ ਤਰ੍ਹਾਂ ਮੁਫ਼ਤ ਕਰ ਦਿੱਤਾ ਹੈ। ਯਾਤਰੀਆਂ ਨੂੰ 20 ਜੁਲਾਈ ਤੋਂ ਇਸ ਫੈਸਲੇ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਹੁਣ ਜਿਹੜੇ ਲੋਕ ਪੰਜਾਬ ਤੋਂ ਇਨ੍ਹਾਂ ਸੂਬਿਆਂ ’ਚ ਯਾਤਰਾ ਕਰਨਗੇ, ਉਨ੍ਹਾਂ ਨੂੰ ਟੋਲ ਪਲਾਜ਼ਾ ’ਤੇ ਇੱਕ ਵੀ ਰੁਪਿਆ ਨਹੀਂ ਦੇਣਾ ਪਵੇਗਾ।
ਇਹ ਖਬਰ ਵੀ ਪੜ੍ਹੋ : FATF Report on Pakistan: ਪਾਕਿ ਤੇ ਅੱਤਵਾਦ, ਐੱਫਏਟੀਐੱਫ ਦੀ ਹੈਰਾਨ ਕਰਨ ਵਾਲੀ ਰਿਪੋਰਟ
ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਸਫ਼ਰ ਸਸਤਾ ਹੋਵੇਗਾ, ਸਗੋਂ ਬਹੁਤ ਸਾਰਾ ਸਮਾਂ ਵੀ ਬਚੇਗਾ। ਜਾਣਕਾਰੀ ਅਨੁਸਾਰ, ਪਹਿਲਾਂ ਗੁਜਰਾਤ ’ਚ 100 ਰੁਪਏ ਦਾ ਟੋਲ ਟੈਕਸ ਹੁੰਦਾ ਸੀ, ਜੋ ਹੁਣ ਨਹੀਂ ਦੇਣਾ ਪਵੇਗਾ, ਮੱਧ ਪ੍ਰਦੇਸ਼ ਵਿੱਚ ਇਹ 80 ਰੁਪਏ ਸੀ ਜਦੋਂ ਕਿ ਰਾਜਸਥਾਨ ਵਿੱਚ 90 ਰੁਪਏ ਸੀ, ਪਰ ਹੁਣ ਤਿੰਨਾਂ ਸੂਬਿਆਂ ’ਚ ਇੱਕ ਵੀ ਰੁਪਿਆ ਨਹੀਂ ਦੇਣਾ ਪਵੇਗਾ। ਜਦੋਂ ਯਾਤਰੀ ਹਾਈਵੇਅ ’ਤੇ ਜਾਂਦੇ ਸਨ, ਤਾਂ ਟੋਲ ਟੈਕਸ ਕਾਰਨ ਉਹ ਹਾਈਵੇਅ ਤੋਂ ਹੇਠਾਂ ਉਤਰਦੇ ਸਨ, ਪਰ ਹੁਣ ਯਾਤਰੀਆਂ ਨੂੰ ਹਾਈਵੇਅ ਤੋਂ ਹੇਠਾਂ ਨਹੀਂ ਉਤਰਨਾ ਪਵੇਗਾ।
ਵਾਹਨ ਨੂੰ ਟੋਲ ਟੈਕਸ ’ਤੇ ਇੰਤਜ਼ਾਰ ਵੀ ਨਹੀਂ ਕਰਨਾ ਪਵੇਗਾ, ਜਿਸ ਨਾਲ ਉਹ ਸਿੱਧਾ ਆਪਣੀ ਮੰਜ਼ਿਲ ’ਤੇ ਪਹੁੰਚ ਜਾਵੇਗਾ। ਇਸ ਵੱਡੇ ਫੈਸਲੇ ਨਾਲ ਬਾਲਣ ਤੇ ਸਮਾਂ ਦੋਵਾਂ ਦੀ ਬਚਤ ਹੋਵੇਗੀ। ਯਾਤਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਟੋਲ ਟੈਕਸ ਤੋਂ ਬਚਣ ਲਈ ਵਿਕਲਪਕ ਰਸਤੇ ਚੁਣਦੇ ਸਨ, ਜਿਸ ਨਾਲ ਯਾਤਰਾ ਲੰਬੀ ਤੇ ਥਕਾਵਟ ਵਾਲੀ ਹੋ ਜਾਂਦੀ ਸੀ। ਹੁਣ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ। Highway News
ਕੀ ਪੰਜਾਬ ਤੇ ਹਰਿਆਣਾ ’ਚ ਵੀ ਹੋਵੇਗਾ ਅਜਿਹਾ? | Highway News
ਹਾਸਲ ਹੋਏ ਵੇਰਵਿਆਂ ਮੁਤਾਬਕ ਕੇਂਦਰ ਸਰਕਾਰ ਵੀ ਇਸੇ ਤਰਜ਼ ’ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਵਰਗੇ ਸੂਬਿਆਂ ’ਚ ਟੋਲ ਟੈਕਸ ਹਟਾਉਣ ’ਤੇ ਵਿਚਾਰ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਆਉਣ ਵਾਲੇ ਸਮੇਂ ’ਚ ਯਾਤਰੀਆਂ ਨੂੰ ਹੋਰ ਸੂਬਿਆਂ ’ਚ ਟੋਲ ਟੈਕਸ ਤੋਂ ਰਾਹਤ ਮਿਲ ਸਕਦੀ ਹੈ।