Free Medical Camp: ਕਿੱਕਰਖੇੜਾ ‘ਚ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ

Free Medical Camp
ਅਬੋਹਰ: ਤਹਿ: ਅਬੋਹਰ ਦੇ ਪਿੰਡ ਸ੍ਰੀ ਕਿੱਕਰਖੇੜਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਸਪਤਾਲ ਸਰਸਾ ਤੋਂ ਆਏ ਡਾ: ਸੰਦੀਪ ਭਾਦੂ ਐਮ.ਡੀ ਅਤੇ ਇੰਦਰਪਾਲ ਇੰਸਾਂ ਅੱਖਾਂ ਦੇ ਮਰੀਜ਼ਾਂ ਦਾ ਚੈਕਅੱਪ ਕਰਦੇ ਹੋਏ । ਤਸਵੀਰ:  ਮੇਵਾ ਸਿੰਘ

Free Medical Camp: ਕਿੱਕਰਖੇੜਾ/ਅਬੋਹਰ (ਮੇਵਾ ਸਿੰਘ) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ 159ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਤੋਂ ਆਏ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ.ਦੀ ਅਗਵਾਈ ਵਿਚ ਲਾਇਆ ਗਿਆ।

ਉਨ੍ਹਾਂ ਦੇ ਨਾਲ ਡਾ: ਇੰਦਰਪਾਲ ਵੀ ਸਨ, ਜਿੰਨਾਂ ਨੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ 159 ਵੇਂ ਮੈਡੀਕਲ ਚੈਕਅੱਪ ਦੌਰਾਨ ਲੋੜਵੰਦ 159 ਮਰੀਜ਼ਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਡਾ: ਸੰਦੀਪ ਭਾਦੂ ਇੰਸਾਂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਐਮ.ਓ. ਫਾਜ਼ਿਲਕਾ ਦੀ ਮਨਜ਼ੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿਚ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Road Accident: ਨਿਰਮਾਣ ਅਧੀਨ ਚੱਲ ਰਹੇ ਪੁਲ ਤੋਂ ਹੇਠਾਂ ਡਿੱਗੀ ਕਾਰ

ਉਨ੍ਹਾਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ਵਿਚ ਪਹੁੰਚੇ ਜ਼ਰੂਰਤਮੰਦ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਅੱਜ-ਕੱਲ੍ਹ ਗਰਮੀ ਦੇ ਮੌਸਮ ਵਿਚ ਕਾਫੀ ਤੇਜ਼ ਗਰਮੀ ਪੈ ਰਹੀ ਹੈ। ਇਸ ਭਿਆਨਕ ਗਰਮੀ ਤੋਂ ਬਚਣ ਲਈ ਤਰਬੂਜ਼, ਰਾਵੜੀ ਤੋਂ ਇਲਾਵਾ ਵੱਧ ਤੋਂ ਵੱਧ ਸ਼ੁੱਧ ਪਾਣੀ ਪੀਣਾ ਚਾਹੀਦਾ ਹੈ। ਡਾ: ਭਾਦੂ ਨੇ ਕਿਹਾ ਕਿ ਜੇਕਰ ਘਰ ਤੋਂ ਬਾਹਰ ਕੋਈ ਐਮਰਜੈਂਸੀ ਜਾਂ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਇਸ ਗਰਮੀ ਦੇ ਮੌਸਮ ਵਿਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ। ਕਿਉਂਕਿ ਗਰਮੀ ਤੋਂ ਬਚਾਅ ਕਾਰਨ ਹੀ ਅਸੀਂ ਆਪਣੇ-ਆਪ ਨੂੰ ਤੰਦਰੁਸਤ ਰੱਖਣ ਵਿਚ ਕਾਮਯਾਬ ਹੋ ਸਕਦੇ ਹਾਂ। Free Medical Camp

ਉਨ੍ਹਾਂ ਕਿਹਾ ਇਕ ਗੱਲ ਉਹ ਹਮੇਸਾ ਹੀ ਕਹਿੰਦੇ ਹਨ ਕਿ ਤੰਦਰੁਸਤੀ ਜੀਵਨ ਲਈ ਖਾਸ ਕਰਕੇ 50 ਸਾਲ ਤੋਂ ਉਪਰ ਦੀ ਉਮਰ ਵਿਚ ਜੇਕਰ ਕਣਕ ਦੇ ਆਟੇ ਵਿਚ ਵੇਸਣ, ਬਾਜਰਾ ਤੇ ਜਵਾਰ ਦਾ ਆਟਾ ਲੋੜ ਅਨੁਸਾਰ ਮਿਲਾਕੇ ਖਾਧਾ ਜਾਵੇ ਤਾਂ ਕਾਫੀ ਹੱਦ ਤੱਕ ਤੰਦਰੁਸਤ ਰਿਹਾ ਜਾ ਸਕਦਾ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜ਼ਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਵਿਚ ਪਹੁੰਚੀ।

Free Medical Camp
ਅਬੋਹਰ: ਤਹਿ: ਅਬੋਹਰ ਦੇ ਪਿੰਡ ਸ੍ਰੀ ਕਿੱਕਰਖੇੜਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਸਪਤਾਲ ਸਰਸਾ ਤੋਂ ਆਏ ਡਾ: ਸੰਦੀਪ ਭਾਦੂ ਐਮ.ਡੀ ਅਤੇ ਇੰਦਰਪਾਲ ਇੰਸਾਂ ਅੱਖਾਂ ਦੇ ਮਰੀਜ਼ਾਂ ਦਾ ਚੈਕਅੱਪ ਕਰਦੇ ਹੋਏ ਤੇ ਮਰੀਜ਼ ਦਵਾਈਆਂ ਲੈਂਦੇ ਹੋਏ। ਤਸਵੀਰ:  ਮੇਵਾ ਸਿੰਘ

ਇਸ ਮੌਕੇ ਪੈਰਾ ਮੈਡੀਕਲ ਟੀਮ ਵਿਚ ਰਾਜਿੰਦਰ ਸਿੰਘ, ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਮਹਿੰਦਰ ਕੁਮਾਰ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, 85 ਮੈਂਬਰ ਕ੍ਰਿਸ਼ਨ ਲਾਲ ਜੇਈ ਇੰਸਾਂ, ਰੀਟਾ ਇੰਸਾਂ, ਆਸਾ ਇੰਸਾਂ, ਸਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਸ੍ਰੀ ਕਿੱਕਰਖੇੜਾ, ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਰਾਮ ਪ੍ਰਤਾਪ ਇੰਸਾਂ 15 ਮੈਂਬਰ, ਜਗਦੀਸ ਕੁਮਾਰ ਇੰਸਾਂ, ਰਾਜ ਬਲੰਬਰ ਸਿੰਘ ਇੰਸਾਂ ਪ੍ਰੇਮੀ ਸੇਵਕ ਆਜਮਵਾਲਾ, ਸੁਭਾਸ ਇੰਸਾਂ 15 ਮੈਂਬਰ, ਪਿਰਥੀ ਇੰਸਾਂ 15 ਮੈਂਬਰ ਮੌਜ਼ੂਦ ਸਨ।