Free Medical Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕਰਖੇੜਾ ‘ਚ 12 ਮਾਰਚ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ

Free Medical Camp
ਫਾਈਲ ਫੋਟੋ

Free Medical Camp: ਸ੍ਰੀ ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਹਰ ਮਹੀਨੇ ਦੀ ਤਰ੍ਹਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮ.ਐਸ.ਜੀ. ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ 158 ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 12 ਮਾਰਚ 2025 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Faridkot News: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਐਮਐਲਏ ਦੀ ਕੋਠੀ ਦਾ ਕੀਤਾ ਘਿਰਾਓ

ਇਸ ਦੀ ਜਾਣਕਾਰੀ ਦਿੰਦਿਆਂ 85 ਮੈਂਬਰ ਕ੍ਰਿਸ਼ਨ ਲਾਲ ਜੇਈ, ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਕਿੱਕਰਖੇੜਾ ਅਤੇ ਕਿਸ਼ਨ ਕਾਲੜਾ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਾਹ ਸਤਿਨਾਮ ਜੀ ਸਪੈਸ਼ਲਿਸਟੀ ਹਸਪਤਾਲ ਸਰਸਾ ਤੋਂ ਡਾ: ਸੰਦੀਪ ਭਾਦੂ ਦੀ ਅਗਵਾਈ ਵਿਚ ਮੈਡੀਕਲ ਟੀਮ ਵੱਲੋਂ ਲੋੜਵੰਦ ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਅਤੇ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਮਰੀਜ਼ ਮੈਡੀਕਲ ਚੈਕਅੱਪ ਕੈਂਪ ਵਿਚ ਸਮੇਂ ਸਿਰ ਪਹੁੰਚਕੇ ਲਾਭ ਉਠਾ ਸਕਦੇ ਹਨ।