ਨਾਮ ਚਰਚਾ ਘਰ ’ਚ ਮੁਫ਼ਤ ਟੀਕਾਕਰਨ ਕੈਂਪ ਲਗਾਇਆ
(ਅਜੈ ਮਨਚੰਦਾ), ਕੋਟਕਪੂਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਭੇਜੇ ਸੱਤਵੇਂ ਸ਼ਾਹੀ ਪੱਤਰ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਮਾਨਵਤਾ ਭਲਾਈ ਦੇ 137 ਕਾਰਜਾਂ ‘ਚੋਂ ਸਾਧ-ਸੰਗਤ ਵੱਲੋਂ ਅੱਜ ਨਾਮ ਚਰਚਾ ਘਰ ਕੋਟਕਪੂਰਾ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਵਲ ਹਸਪਤਾਲ ਕੋਟਕਪੂਰਾ ਦੇ ਸਹਿਯੋਗ ਨਾਲ ਮੁਫ਼ਤ ਟੀਕਾਕਰਨ ਕੈਂਪ ਲਾ ਕੇ ਬਹੁਤ ਵੱਡਾ ਯੋਗਦਾਨ ਪਾਇਆ ਗਿਆ । Free Immunization Camp
ਇਸ ਟੀਕਾਕਰਨ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਸੁਰਿੰਦਰ ਇੰਸਾਂ ਤੇ ਕੁਲਵੰਤ ਇੰਸਾਂ 15 ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 135 ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਦੋ ਕਾਰਜ ਹੋਰ ਜੋੜਦਿਆਂ ਮਾਸਕ ਪਹਿਨਣਾ ਅਤੇ ਇਕ ਕੋਰੋਨਾ ਟੀਕਾਕਰਨ ਲਵਾਉਣ ਦੀ ਸ਼ਾਹੀ ਪੱਤਰ ਵਿਚ ਪ੍ਰੇਰਨਾ ਦਿੱਤੀ ਗਈ ਸੀ ਤੇ ਸਵੇਰੇ ਨਾਮ ਚਰਚਾ ਘਰ ਵਿਚ 10 ਵਜੇ ਬੇਨਤੀ ਦਾ ਸ਼ਬਦ ਬੋਲ ਕੇ ਟੀਕਾਕਰਨ ਕੈਂਪ ਦਾ ਸੁੱਭ ਆਰੰਭ ਕੀਤਾ ਗਿਆ । Free Immunization Camp
ਇਸ ਮੌਕੇ 200 ਤੋਂ ਵੱਧ ਲੋਕਾਂ ਨੇ ਕੋਰੋਨਾ ਟੀਕਾਕਰਨ ਦਾ ਲਾਭ ਉਠਾਇਆ । ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਐਸ ਐਮ ਓ ਹਰਵਿੰਦਰ ਸਿੰਘ ਗਾਂਧੀ , ਡਾ. ਦਿਵਿਆ , ਏ ਐਨ ਐਮ ਮੈਡਮ ਬਲਜੀਤ ਕੌਰ , ਮੈਡਮ ਕੁਲਵਿੰਦਰ ਕੌਰ , ਆਸ਼ਾ ਵਰਕਰ ਕਰਮਜੀਤ ਕੌਰ , ਨੀਲਮ ਰਾਣੀ , ਪ੍ਰੇਮੀ ਰਣਜੀਤ ਸਿੰਘ ਵਡੇਰਾ , ਕੌਰ ਸਿੰਘ ਕਾਨੂੰਗੋ , ਓਮਪ੍ਰਕਾਸ਼ ਭੰਗੀਦਾਸ , ਮੱਖਣ ਸਿੰਘ , ਰਫੀ , ਦੌਲਤ ਰਾਮ ਤੇ ਸਮੂਹ ਸਾਧ-ਸੰਗਤ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ