ਜਿਵੇਂ-ਜਿਵੇਂ ਹੀ ਸਮਾਂ ਬਦਲਿਆ ਤਾਂ ਸਮੇਂ ਨਾਲ ਤਕਨਾਲੋਜੀ ਵਧੀ ਜਿਸ ਸਦਕਾ ਮਸ਼ੀਨੀਕਰਨ ਵੀ ਵਧ ਗਿਆ ਵਧ ਰਹੇ ਮਸ਼ੀਨੀਕਰਨ ਕਾਰਨ ਬੇਰੁਜ਼ਗਾਰੀ ‘ਚ ਵੀ ਵਾਧਾ ਹੋਇਆ ਅੱਜ ਬੇਰੁਜ਼ਗਾਰੀ ਦੀ ਦੌੜ ‘ਚ ਪੰਜਾਬ ਸਭ ਤੋਂ ਅੱਗੇ ਆ ਗਿਆ ਹੈ ਕਿਉਂਕਿ ਪੰਜਾਬ ‘ਚ ਯੋਗਤਾ ਤੋਂ ਬਾਅਦ ਵੀ ਰੁਜ਼ਗਾਰ ਨਾ ਮਿਲਣਾ ਇੱਕ ਵੱਡੀ ਸਮੱਸਿਆ ਬਣ ਗਿਆ ਹੈ।
ਬੇਰੁਜ਼ਗਾਰੀ ਕਾਰਨ ਹੀ ਲੋਕਾਂ ਵੱਲੋਂ ਰੁਜ਼ਗਾਰ ਦੀ ਭਾਲ ‘ਚ ਪੰਜਾਬ ਦੇ ਨਾਲ ਲਗਦੇ ਗੁਆਂਢੀ ਰਾਜਾਂ ਤੋਂ ਇਲਾਵਾ ਵਿਦੇਸ਼ਾਂ ‘ਚ ਜਾਣ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ ਜਿਸ ਕਾਰਨ ਬਹੁਤੇ ਲੋਕਾਂ ਵੱਲੋਂ ਟਰੈਵਲ ਏਜੰਟਾਂ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਨਾਲ ਹੀ ਕੁਝ ਅਜਿਹੇ ਅਨਸਰਾਂ ਵੱਲੋਂ ਵੀ ਵਿਦੇਸ਼ ਭੇਜਣ ਦਾ ਬਿਜਨਸ ਸ਼ੁਰੂ ਕੀਤਾ ਗਿਆ ਜਿਨ੍ਹਾਂ ਦਾ ਇਰਾਦਾ ਸਿਰਫ ਲੁੱਟ ਦਾ ਹੁੰਦਾ ਹੈ ਅੱਜ ਸਭ ਤੋਂ ਵੱਡੀ ਸਮੱਸਿਆ ਜਿਸ ਕਾਰਨ ਰੋਜ਼ਾਨਾ ਹੀ ਪੰਜਾਬ ‘ਚ ਲੋਕਾਂ ਦੀ ਲੁੱਟ ਹੋ ਰਹੀ ਹੈ ਉਹ ਹੇ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂਅ ‘ਤੇ ਕੀਤੀ ਜਾ ਰਹੀ ਠੱਗੀ ਅਜਿਹੀਆਂ ਲੁੱਟਾਂ ਦੀ ਗਿਣਤੀ ‘ਚ ਪ੍ਰਤੀ ਦਿਨ ਵਾਧਾ ਹੀ ਦਰਜ ਕੀਤਾ ਜਾ ਰਿਹਾ ਹੈ।
ਅਜਿਹੀਆਂ ਵਾਰਦਾਤਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਆਦਾਤਰ ਏਜੰਟਾਂ ਵੱਲੋਂ ਮੀਡੀਆ ਜਾਂ ਹੋਰ ਸੰਚਾਰ ਦੇ ਸਾਧਨਾਂ ਜਰੀਏ ਲੋਕਾਂ ਦਾ ਯਕੀਨ ਜਿੱਤਿਆ ਜਾਂਦਾ ਹੈ ਫਿਰ ਉਨ੍ਹਾਂ ਨੂੰ ਆਪਣੀ ਫਰਮ ਦੀ ਵਧੀਆ ਕਾਰਗੁਜਾਰੀ ਤੇ ਵਿਦੇਸ਼ ਦੇ ਸੁਫ਼ਨੇ ਦਿਖਾਕੇ ਗੁੰਮਰਾਹ ਕੀਤਾ ਜਾਂਦਾ ਹੈ ਤੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕਰ ਲਈ ਜਾਂਦੀ ਹੈ ਪਰ ਉਨ੍ਹਾਂ ਨੂੰ ਨਾ ਹੀ ਵਿਦੇਸ਼ ਭੇਜਿਆ ਜਾਂਦਾ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾਂਦੇ ਹਨ ਅਜਿਹੇ ਮਾਮਲਿਆਂ ‘ਚ ਜ਼ਿਆਦਾਤਰ ਪੀੜਤ ਉੱਚ ਸਿੱਖਿਆ ਪ੍ਰਾਪਤ ਹੁੰਦੇ ਹਨ ਕਈ ਵਾਰ ਅਜਿਹੀਆਂ ਵਾਰਦਾਤਾਂ ਦੇ ਸ਼ਿਕਾਰ ਹੋਣ ਕਾਰਨ ਕਰਜਾਈ ਹੋਏ ਲੋਕਾਂ ਵੱਲੋਂ ਖੁਦਕੁਸ਼ੀਆਂ ਕਰਨ ਵਰਗੇ ਖਤਰਨਾਕ ਕਦਮ ਵੀ ਚੁੱਕ ਲਏ ਜਾਂਦੇ ਹਨ।
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ‘ਚ ਦੇਖੋ ਦੇਖੀ ਹੀ ਵਿਦੇਸ਼ ਜਾਣ ਦੀ ਭੇਡਚਾਲ ਸ਼ੁਰੂ ਹੋ ਗਈ ਹੈ ਵਿਦੇਸ਼ ਜਾਣ ਦਾ ਕਰੇਜ਼ ਇੰਨਾ ਵਧ ਗਿਆ ਹੈ ਕਿ ਪੰਜਾਬ ‘ਚੋਂ ਲਗਭਗ 70 ਫੀਸਦੀ ਘਰਾਂ ‘ਚੋਂ ਕੋਈ ਨਾ ਮੈਂਬਰ ਹੀਲੇ ਵਸੀਲੇ ਕਰਕੇ ਵਿਦੇਸ਼ ਨੂੰ ਜਾਣ ਦੇ ਹੰਭਲੇ ਮਾਰ ਰਿਹਾ ਹੈ ਕਿਉਂਕਿ ਪੰਜਾਬ ‘ਚ ਉੱਚ ਡਿਗਰੀਆਂ ਹਾਸਲ ਕਰਕੇ ਵੀ ਰੁਜਗਾਰ ਨਹੀਂ ਮਿਲ ਰਿਹਾ ਬੇਰੁਜ਼ਗਾਰੀ ਦੀ ਮਾਰ ਹਰ ਘਰ ‘ਚ ਪੈ ਰਹੀ ਹੈ ਇਸੇ ਦਾ ਲਾਭ ਅੱਜ ਕੁਝ ਏਜੰਟ ਤੇ ਲੋਕ ਉਠਾ ਰਹੇ ਹਨ ਜੋ ਵਿਦੇਸ਼ ਭੇਜਣ ਦੇ ਨਾਂਅ ‘ਤੇ ਭੋਲੇ-ਭਾਲੇ ਲੋਕਾਂ ਨੂੰਲੁੱਟ ਦਾ ਸ਼ਿਕਾਰ ਬਣਾ ਲੈਂਦੇ ਹਨ।
ਜੋ ਕਿਸੇ ਨਾ ਕਿਸੇ ਹੀਲੇ ਵਿਦੇਸ਼ ਪਹੁੰਚਣ ‘ਚ ਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਵੱਲੋਂ ਵਿਦੇਸ਼ਾਂ ‘ਚ ਪੱਕੇ ਹੋਣ ਲਈ ਬਹੁਤ ਵਾਰ ਗੈਰ ਕਾਨੂੰਨੀ ਢੰਗਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਪਹਿਲਾਂ ਤਾਂ ਪੰਜਾਬ ‘ਚੋਂ ਹੀ ਜਾਅਲੀ ਵਿਆਹ ਕਰਵਾਕੇ ਵਿਦੇਸ਼ ਜਾਣ ਦਾ ਰੁਝਾਨ ਨੌਜਵਾਨ ਪੀੜ੍ਹੀ ਲਈ ਕਈ ਵਾਰ ਵਿਦੇਸ਼ ਜਾਕੇ ਕਾਨੂੰਨੀ ਉਲਝਣਾਂ ਪੈਦਾ ਕਰ ਦਿੰਦਾ ਹੈ ਇਸ ਤੋਂ ਇਲਾਵਾ ਵਿਦੇਸ਼ੀ ਲੜਕੀਆਂ ਨੂੰ ਪੈਸੇ ਦੇਕੇ ਵਿਆਹ ਕਰਵਾਕੇ ਵੀ ਪੱਕੇ ਹੋਣ ਲਈ ਹਰ ਹੀਲਾ ਵਸੀਲਾ ਕੀਤਾ ਜਾਂਦਾ ਹੈ ਇੱਕ ਨਵੀਂ ਸਕੀਮ ‘ਪੇਡ ਬੇਬੀ’ ਵੀ ਪੱਕੇ ਹੋਣ ਲਈ ਵਰਤੀ ਜਾਂਦੀ ਹੈ ਪਰ ਅਜਿਹੇ ਸਭ ਤਰੀਕਿਆਂ ਪ੍ਰਤੀ ਜਾਣੂ ਹੋਣ ਤੋਂ ਬਾਅਦ ਵਿਦੇਸ਼ਾਂ ਦੇ ਕਾਨੂੰਨਾਂ ‘ਚ ਸੋਧਾਂ ਕੀਤੀ ਗਈਆਂ ਹਨ ਤੇ ਦੋਸ਼ੀ ਲੋਕਾਂ ਨੂੰ ਸਖ਼ਤ ਸਜਾਵਾਂ ਦੇਣ ਤੋਂ ਇਲਾਵਾ ਡਿਪੋਰਟ ਵੀ ਕੀਤਾ ਜਾ ਰਿਹਾ ਹੈ।
ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਕੈਨੇਡਾ ‘ਚ ਤਾਂ ਮਿੰਨੀ ਪੰਜਾਬ ਹੀ ਵਸ ਗਿਆ ਹੈ ਇਸ ਤੋਂ ਬਿਨਾਂ ਅੱਜ ਵਿਦੇਸ਼ਾਂ ‘ਚ ਭਾਰਤ ਤੇ ਹੋਰ ਦੇਸ਼ਾਂ ਦੇ ਲੋਕਾਂ ਦੀ ਵਧ ਰਹੀ ਗਿਣਤੀ ਕਾਰਨ ਵਿਦੇਸ਼ੀਆਂ ਤੇ ਭਾਰਤੀਆਂ ‘ਚ ਨਸਲੀ ਭੇਦ ਭਾਵ ਵੀ ਵਧ ਰਿਹਾ ਹੈ ਜਿਸ ਦੀ ਗਵਾਹੀ ਰੋਜ਼ਾਨਾ ਹੀ ਭਾਰਤੀ ਲੋਕਾਂ ‘ਤੇ ਹੋ ਰਹੇ ਹਮਲੇ ਭਰਦੇ ਹਨ ਅੱਜ ਵਿਦੇਸ਼ਾਂ ‘ਚ ਵੀ ਭਾਰਤੀਆਂ ਦੀ ਗਿਣਤੀ ਵਧਣ ਕਾਰਨ ਰੁਜ਼ਗਾਰ ‘ਤੇ ਕਾਫੀ ਅਸਰ ਪੈ ਰਿਹਾ ਹੈ ਉੱਚ ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਵੀ ਨਿੱਕਾ-ਮੋਟਾ ਕੰਮ ਕਰਕੇ ਹੀ ਗੁਜਾਰਾ ਕਰਨਾ ਪੈ ਰਿਹਾ ਹੈ ਯੋਗ ਕੰਮ ਨਾ ਮਿਲਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਪਰਵਾਸ ਕਰਕੇ ਗਏ ਭਾਰਤੀ ਜਾਂ ਹੋਰ ਲੋਕ ਉੱਥੇ ਬੋਲੀ ਜਾਂਦੀ ਭਾਸ਼ਾ ਪੱਖੋਂ ਵੀ ਮਾਰ ਖਾ ਜਾਂਦੇ ਹਨ ਕਿਉਂਕਿ ਵਿਦੇਸ਼ਾਂ ਦੀ ਸਟਰੀਟ ਭਾਸ਼ਾ ਹੀ ਵਿਦੇਸ਼ਾਂ ‘ਚ ਸਫਲਤਾ ਦਾ ਕਾਰਨ ਬਣਦੀ ਹੈ ਇਸ ਤੋਂ ਇਲਾਵਾ ਬਹੁਤੇ ਤਾਂ ਰੁਜ਼ਗਾਰ ਨਾ ਮਿਲਣ ਕਾਰਨ ਪੈਸੇ ਖਰਾਬ ਕਰਕੇ ਵਾਪਸ ਵੀ ਆ ਰਹੇ ਹਨ ਇਹ ਸਭ ਜਾਣਦੇ ਹੋਏ ਪੰਜਾਬ ਦੇ ਲੋਕ ਫਿਰ ਵੀ ਆਪਣੇ ਆਪ ਨੂੰ ਆਪ ਮੁਸੀਬਤ ‘ਚ ਪਾਕੇ ਵਿਦੇਸ਼ ਜਾਣ ਨੂੰ ਕਾਹਲੇ ਹਨ।
ਜਦੋਂ ਕਿਤੇ ਕੋਈ ਅਜਿਹੀ ਲੁੱਟ ਦਾ ਸ਼ਿਕਾਰ ਹੁੰਦਾ ਹੈ ਤਾਂ ਪੁਲਿਸ ਵੱਲੋਂ ਸ਼ਿਕਾਇਤ ਮਿਲਣ ‘ਤੇ ਬਣਦੀ ਧਾਰਾ ਲਾਕੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਤੇ ਜਲਦੀ ਕਾਰਵਾਈ ਕਰਨ ਦਾ ਭਰੋਸ ਦਿੱਤਾ ਜਾਂਦਾ ਹੈ ਪਰ ਅੱਜ ਅਜਿਹੇ ਹਜ਼ਾਰਾਂ ਹੀ ਕੇਸ ਅਦਾਲਤਾਂ ‘ਚ ਲੰਮੇਂ ਸਮੇਂ ਤੋਂ ਵਿਚਾਰ ਅਧੀਨ ਹਨ ਤੇ ਦੋਸ਼ੀ ਆਮ ਵਾਂਗ ਘੁੰਮਦੇ ਨਜ਼ਰ ਆਉਂਦੇ ਹਨ ਜੋਕਿ ਆਮ ਜਨਤਾ ਦੀ ਸੁਰੱਖਿਆ ‘ਤੇ ਵੱਡਾ ਸਵਾਲ ਬਣਕੇ ਖੜ੍ਹਾ ਹੈ ਸ਼ੋਸ਼ਲ ਮੀਡੀਆ ਦੇ ਆਉਣ ਕਾਰਨ ਲੋਕਾਂ ‘ਚ ਕਾਫੀ ਜਾਗਰੂਕਤਾ ਆ ਗਈ ਹੈ ਪਰ ਅਜਿਹੀਆਂ ਵਾਰਦਾਤਾਂ ਪ੍ਰਤੀ ਜਾਣੂ ਹੋਣ ਤੋਂ ਬਾਅਦ ਵੀ ਲੋਕਾਂ ਦੇ ਵਿਦੇਸ਼ ਜਾਣ ‘ਚ ਕੋਈ ਕਮੀ ਨਹੀਂ ਆ ਰਹੀ ਇਸ ਤੋਂ ਬਿਨਾਂ ਦੂਜੀ ਵੱਡੀ ਸਮੱਸਿਆ ਇਹ ਵੀ ਹੈ ਕਿ ਕੁਝ ਏਜੰਟਾਂ ਵੱਲੋਂ ਜਿਆਦਾ ਪੈਸੇ ਲੈਕੇ ਜਾਅਲੀ ਕਾਗਜ਼ੀ ਕਾਰਵਾਈ ਕਰਕੇ ਵਿਦੇਸ਼ ਭੇਜ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸੱਤਾ ਪ੍ਰਾਪਤੀ ਦੀ ਆਪੋ-ਧਾਪੀ ਨਾਲ ਪੈਦਾ ਹੋਈਆਂ ਸਮੱਸਿਆਵਾਂ
ਜੋਕਿ ਫੜੇ ਜਾਣ ‘ਤੇ ਵਿਦੇਸ਼ੀ ਪੁਲਿਸ ਦੀ ਕਾਰਵਾਈ ਕਾਰਨ ਖੱਜਲ-ਖੁਆਰ ਹੋਣ ਤੋਂ ਇਲਾਵਾ ਕਾਨੂੰਨੀ ਕਾਰਵਾਈ ਦਾ ਵੀ ਹਿੱਸਾ ਬਣ ਜਾਂਦੇ ਹਨ ਜਾਅਲੀ ਤੌਰ ‘ਤੇ ਗਏ ਅੱਜ ਵੀ ਹਜ਼ਾਰਾਂ ਨੌਜੁਆਨ ਹਨ ਜੋਕਿ ਅੱਜ ਫੜੇ ਜਾਣ ਦੇ ਡਰ ਤੋਂ ਲੁਕ ਲੁਕ ਕੇ ਵਿਦੇਸ਼ਾਂ ‘ਚ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ ਕਾਨੂੰਨੀ ਕਾਰਵਾਈ ਦੀ ਢਿੱਲ ਕਾਰਨ ਹੀ ਅਜਿਹੇ ਟਰੈਵਲ ਏਜੰਟ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂਅ ‘ਤੇ ਪੈਸੇ ਠੱਗਕੇ ਇੱਕ ਸ਼ਹਿਰ ‘ਚੋਂ ਆਪਣਾ ਦਫ਼ਤਰ ਬੰਦ ਕਰਕੇ ਨਵੇਂ ਹੋਰ ਸ਼ਹਿਰ ‘ਚ ਖੋਲ੍ਹ ਲੈਂਦੇ ਹਨ ਇਸ ਤਰ੍ਹਾਂ ਉਹ ਕਾਫੀ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਵਸੂਲ ਲੈਂਦੇ ਹਨ ਜੇਕਰ ਹਰ ਇੱਕ ਦੋਸ਼ੀ ਵਿਅਕਤੀ ਪ੍ਰਤੀ ਜਲਦੀ ਤੇ ਸਹੀ ਕਾਰਵਾਈ ਹੋਵੇ ਤਾਂ ਅਜਿਹੀਆਂ ਹੋ ਰਹੀਆਂ ਲੁੱਟਾਂ ਦੀ ਗਿਣਤੀ ‘ਚ ਕਮੀ ਆ ਸਕਦੀ ਹੈ।
ਲੋਕਾਂ ਨਾਲ ਹੋ ਰਹੇ ਅਜਿਹੇ ਧੋਖੇ ਘਟਾਉਣ ਲਈ ਅੱਜ ਸਰਕਾਰ ਤੇ ਹੋਰ ਨਿੱਜੀ ਸੰਸਥਾਵਾਂ ਵੀ ਲੋਕਾਂ ਨੂੰ ਜਾਗਰੂਕ ਕਰਨ ‘ਚ ਲੱਗੀਆਂ ਹੋਈਆਂ ਹਨ ਕਾਨੂੰਨ ਨੂੰ ਵੀ ਇਸ ਪ੍ਰਤੀ ਸਖ਼ਤੀ ਵਰਤਣ ਦੀ ਲੋੜ ਹੈ ਇਸਤੋਂ ਇਲਾਵਾ ਲੋਕਾਂ ਨੂੰ ਖੁਦ ਵੀ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਲੋਕ ਜਿਆਦਾਤਰ ਇਨ੍ਹਾਂ ਦੀਆਂ ਮਿੱਠੀਆਂ ਗੱਲਾਂ ‘ਚ ਉਲਝਕੇ ਰਹਿ ਜਾਂਦੇ ਹਨ ਇਨ੍ਹਾਂ ਵੱਲੋਂ ਝੂਠੇ ਤੇ ਵਧਾ ਚੜ੍ਹਾਕੇ ਦਿੱਤੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਸ਼ਿਕੰਜੇ ‘ਚ ਫਸਾਇਆ ਜਾਂਦਾ ਹੈ ਲੋਕਾਂ ਨੂੰ ਚਾਹੀਦਾ ਹੈ ।
ਕਿ ਜਦੋਂ ਕਿਸੇ ਨੇ ਵਿਦੇਸ਼ ਜਾਣਾ ਹੈ ਤਾਂ ਸਿਰਫ ਭਰੋਸੇਯੋਗ ਸੂਤਰਾਂ ਦੀ ਹੀ ਮੱਦਦ ਲਈ ਜਾਵੇ। ਜੇਕਰ ਕਿਸੇ ਅਣਜਾਣ ਦੀ ਮੱਦਦ ਲੈਣੀ ਵੀ ਹੈ। ਤਾਂ ਉਸਦੀ ਨਿੱਜੀ ਜਾਣਕਾਰੀ ਤੇ ਉਸਦੀ ਖੋਲ੍ਹੀ ਗਈ ਏਜੰਸੀ ਦੀ ਪਹਿਲਾਂ ਪੂਰੀ ਜਾਂਚ ਪੜਤਾਲ ਕਰ ਲੈਣੀ ਯਕੀਨੀ ਬਣਾਈ ਜਾਵੇ ਪੂਰੀ ਤੇ ਸਹੀ ਕਾਗਜ਼ੀ ਕਾਰਵਾਈ ਕੀਤੀ ਜਾਵੇ ਕਿਸੇ ਵੀ ਅਣਜਾਣ ਨੂੰ ਪਹਿਲਾਂ ਪੈਸੇ ਨਾ ਦਿੱਤੇ ਜਾਣ ਜੇਕਰ ਕਿਸੇ ਟਰੈਵਲ ਏਜੰਸੀ ‘ਤੇ ਕੋਈ ਸ਼ੱਕ ਹੁੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇ ਇਸਤੋਂ ਬਿਨਾਂ ਵਿਦੇਸ਼ ਜਾਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਮੁਸ਼ਕਲ ਨਾ ਆਵੇ ਵਿਦੇਸ਼ੀ ਕਾਰਵਾਈ ਪ੍ਰਤੀ ਗਿਆਨ ਰੱਖਣ ਵਾਲੇ ਇਨਸਾਨਾਂ ਨੂੰ ਵੀ ਇਨਸਾਨੀਅਤ ਦੇ ਨਾ ਤੇ ਇੱਕ-ਦੂਜੇ ਨੂੰ ਜੋਕਿ ਵਿਦੇਸ਼ ਜਾਣ ਦਾ ਚਾਹਵਾਨ ਹੈ ਉਸਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਅੱਜ ਪੰਜਾਬ ‘ਚ ਏਜੰਟਾਂ ਦੇ ਹੱਥੋਂ ਮਾਸੂਮ ਲੋਕ ਆਪਣੀ ਮਿਹਨਤ ਦੇ ਪੈਸੇ ਤੇ ਸਮੇਂ ਦੀ ਹੋ ਰਹੀ ਲੁੱਟ ਤੋਂ ਬਚ ਸਕਣ।