ਰਕਮ ਦੁੱਗਣੀ ਕਰਨ ਦੇ ਨਾਂਅ ’ਤੇ ਕਾਰੋਬਾਰੀ ਨਾਲ 30 ਲੱਖ ਰੁਪਏ ਦੀ ਧੋਖਾਧੜੀ

Fraud

ਮਾਮਲੇ ’ਚ ਪੁਲਿਸ ਵੱਲੋਂ ਪਤੀ/ ਪਤਨੀ ਸਮੇਤ ਤਿੰਨ ਖਿਲਾਫ਼ ਮਾਮਲਾ ਦਰਜ਼

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਥਾਨਕ ਸ਼ਹਿਰ ਦੇ ਇੱਕ ਕਾਰੋਬਾਰੀ ਨਾਲ 30 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਰਕਮ ਦੁੱਗਣੀ ਕਰਨ ਦੇ ਨਾਂਅ ’ਤੇ ਕੀਤੀ ਗਈ ਧੋਖਾਧੜੀ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ। Fraud

ਜਾਣਕਾਰੀ ਦਿੰਦਿਆਂ ਪੀੜਤ ਰੋਹਿਤ ਸਾਹਨੀ ਨੇ ਦੱਸਿਆ ਕਿ ਉਸਦੇ ਇੱਕ ਦੋਸਤ ਦੇ ਜਰੀਏ ਉਸ ਦਾ ਸੰਪਰਕ ਸੌਰਵ, ਉਸ ਦੀ ਪਤਨੀ ਮਨੀ ਮਹਿੰਦਰੂ ਅਤੇ ਸਚਿਨ ਨਾਲ ਹੋਇਆ। ਜਿੰਨ੍ਹਾਂ ਦੇ ਮਨਸੂਬਿਆਂ ਤੋਂ ਉਹ ਬੇਖਬਰ ਸੀ। ਪੀੜਤ ਅਨੁਸਾਰ ਸੋਚੀ ਸਮਝੀ ਸਾਜਿਸ਼ ਤਹਿਤ ਉਕਤਾਨ ਨੇ ਉਸਨੂੰ ਆਨਲਾਈਨ ਐਪ ਦੇ ਜ਼ਰੀਏ ਰਕਮ ਦੁੱਗਣੀ ਕਰਨ ਦੀ ਗੱਲ ਆਖਦਿਆਂ ਪੈਸੇ ਲਗਾਉਣ ਦੇ ਬਾਅਦ ਕੁਝ ਹੀ ਹਫਤਿਆਂ ਵਿੱਚ ਰਕਮ ਦੁੱਗਣੀ ਹੋ ਜਾਣ ਦਾ ਦਾਅਵਾ ਕੀਤਾ। ਪੀੜਤ ਮੁਤਾਬਕ ਉਸਨੇ ਤੇ ਉਸਦੇ ਭਰਾ ਨੇ ਉਕਤਾਨ ਦੇ ਕਹੇ ਮੁਤਾਬਕ ਆਨਲਾਇਨ ਐਪ ’ਚ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ। Fraud

ਆਨਲਾਈਨ ਐਪ ਦੇ ਜ਼ਰੀਏ ਰਕਮ ਦੁੱਗਣੀ ਕਰਨ ਦਾ ਕਰਦਾ ਸੀ ਦਾਅਵਾ

ਰੋਹਿਤ ਨੇ ਦੱਸਿਆ ਕਿ ਉਕਤ ਵਿਅਕਤੀ ਰਕਮ ਦੀ ਵਾਪਸੀ 20 ਫੀਸਦੀ ਤੋਂ ਘੱਟ ਕਰਦੇ ਸਨ। ਕਈ ਵਾਰ ਉਸਨੂੰ 20 ਫੀਸਦੀ ਅਤੇ ਉਸ ਤੋਂ ਘੱਟ ਦੀ ਵਾਪਸੀ ਪ੍ਰਾਪਤ ਹੋਈ ਪਰ ਲਾਲਚ ਵੱਸ ਉਹ ਲਗਾਤਾਰ ਪੈਸੇ ਲਗਾਉਂਦਾ ਰਿਹਾ। ਇਸੇ ਦੌਰਾਨ ਉਸਦੇ ਇੱਕ ਦੋਸਤ ਨੇ ਸਾਰੇ ਮਾਮਲੇ ’ਤੇ ਸ਼ੱਕ ਪੈਣ ’ਤੇ ਉਸ ਨੂੰ ਮਸ਼ਵਰਾ ਦਿੱਤਾ ਕਿ ਉਹ ਇੱਕ ਵਾਰ ਆਪਣੀ ਸਾਰੀ ਰਕਮ ਵਾਪਸ ਮੰਗਵਾਏ। ਜਿਉਂ ਹੀ ਉਸਨੇ ਆਪਣੀ ਪੂਰੀ ਰਕਮ ਇੱਕ ਵਾਰ ’ਚ ਵਾਪਸ ਮੰਗੀ ਤਾਂ ਉਕਤਾਨ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ: ਐੱਸਟੀਐੱਫ ਨੇ ਹੈਰੋਇਨ ਤਸ਼ਕਰੀ ਦੇ ਦੋਸ਼ਾਂ ’ਚ ਦੋ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

ਰੋਹਿਤ ਮੁਤਾਬਕ ਉਹ ਹੁਣ ਤੱਕ 30 ਲੱਖ ਰੁਪਏ ਗੁਆ ਚੁੱਕਾ ਹੈ। ਜਿਸ ਸਬੰਧੀ ਉਸਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਵੀ ਕੀਤੀ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਨਿਊ ਦੀਪ ਨਗਰ ਸਿਵਲ ਲਾਈਨ ਦੇ ਵਾਸੀ ਰੋਹਿਤ ਸਾਹਨੀ ਦੀ ਸ਼ਿਕਾਇਤ ’ਤੇ ਪੜਤਾਲ ਤੋਂ ਬਾਅਦ ਸੌਰਵ ਮਹਿੰਦਰੂ ਵਾਸੀ ਨਸੀਬ ਇਨਕਲੇਵ ਹੈਬੋਵਾਲ ਕਲਾਂ, ਉਸ ਦੀ ਪਤਨੀ ਮਨੀ ਮਹਿੰਦਰੂ ਅਤੇ ਸਚਿਨ ਵਾਸੀ ਸ਼ਿਵਾ ਜੀ ਨਗਰ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।