ਫਰਾਂਸ ਵੱਲੋਂ ਇਰਾਨ ਦੀ ਬੈਲਿਸਟਿਕ ਮਿਸਾਈਲ ਪ੍ਰੀਖਣ ਦੀ ਨਿੰਦਿਆ

ਫਰਾਂਸ ਨੇ ਇਰਾਨ ਦੇ ਕਦਮ ਨੂੰ ਭੜਕਾਊ ਦੱਸਿਆ

ਪੈਰਿਸ (ਏਜੰਸੀ)। ਫਰਾਂਸ ਨੇ ਇਰਾਨ ਦੇ ਮੱਧਮ ਦੂਰੀ ਦੀ ਬੈਲਿਸਟਿਕ ਮਿਸਾਈਲ ਪ੍ਰੀਖਣ ਦੀ ਨਿੰਦਿਆ ਕੀਤੀ ਹੈ ਅਤੇ ਇਸ ਕਦਮ ਨੂੰ ਭੜਕਾਊ ਅਤੇ ਹਲਚਲ ਪੈਦਾ ਕਰਨ ਵਾਲਾ ਦੱਸਿਆ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਫਰਾਂਸ ਇਸ ਤੱਥ ਤੋਂ ਚਿੰਤਿਤ ਹੈ ਕਿ ਬੀਤੇ ਸ਼ਨਿੱਚਰਵਾਰ ਨੂੰ ਇਰਾਨ ਨੇ ਇੱਕ ਮੱਧਮ ਦੂਰੀ ਦੀ ਬੈਲਿਸਟਿਕ ਮਿਸਾਈਲ ਦਾ ਪ੍ਰੀਖਣ ਕੀਤਾ। ਉਹ ਇਸ ਉਤੇਜਕ ਤੇ ਅਸਥਿਰ ਕਰਨ ਵਾਲੀ ਕਾਰਵਾਈ ਦੀ ਨਿੰਦਿਆ ਕਰਦੇ ਹਨ। (Ballistic Missile)

ਬੁਲਾਰੇ ਨੇ ਦੱਸਿਆ ਕਿ ਇਰਾਨ ਦਾ ਮਿਸਾਈਲ ਪ੍ਰੋਗਰਾਮ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੰਕਲਪ 2231 ਦਾ ਪਾਲਣ ਨਹੀਂ ਕੀਤਾ ਅਤੇ ਫਰਾਂਸ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਇਰਾਨ ਤੋਂ ਬੈਲਿਸਟਿਕ ਮਿਸਾਈਲਾਂ ਦੇ ਪ੍ਰੀਖਣ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ।

ਅਮਰੀਕੀ ਵਿਦੇਸ਼ ਮੰਤਰੀ ਮਾਈਲ ਪੋਂਪਿਓ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੰਕਲਪ 2231 ਦੀ ਉਲੰਘਣਾ ਕਰਕੇ ਇੱਕ ਮੱਧਮ ਸ੍ਰੇਣੀ ਦਾ ਬੈਲਿਸਟਿਕ ਮਿਲਸਾਈਲ ਦਾ ਪ੍ਰੀਖਣ ਕੀਤਾ। ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸੰਕਲਪ 2231, ਪ੍ਰਮਾਣੂ ਹਥਿਆਰ ਲੈ ਜਾਣ ‘ਚ ਸਮਰੱਥ ਕਿਸੇ ਤਰ੍ਹਾਂ ਦੀ ਬੈਲਿਸਟਿਕ ਮਿਸਾਈਲਾਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ‘ਤੇ ਰੋਕ ਲਾਉਂਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸ੍ਰੀ ਪੋਂਪਿਓ ਦੇ ਇਨ੍ਹਾਂ ਬਿਆਨਾਂ ਦਾ ਖੰਡਨ ਕੀਤਾ ਕਿ ਇਰਾਨ ਦੇ ਮਿਸਾਈਲ ਪ੍ਰੋਗਰਾਮ ਨੇ ਕਥਿਤ ਤੌਰ ‘ਤੇ ਸੰਯੁਕਤ ਰਾਸ਼ਟਰ ਸੰਕਲਪ ਦੀ ਉਲੰਘਣਾ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।