ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News Moga News: ਮੋ...

    Moga News: ਮੋਗਾ ਦੇ ਸਾਬਕਾ ਐੱਸਐੱਸਪੀ ,ਐੱਸਪੀ ਸਮੇਤ ਚਾਰ ਅਫਸਰਾ ਨੂੰ ਪੰਜ-ਪੰੰਜ ਸਾਲ ਦੀ ਸਜ਼ਾ

    Moga News
    Moga News: ਮੋਗਾ ਦੇ ਸਾਬਕਾ ਐੱਸਐੱਸਪੀ ,ਐੱਸਪੀ ਸਮੇਤ ਚਾਰ ਅਫਸਰਾ ਨੂੰ ਪੰਜ-ਪੰੰਜ ਸਾਲ ਦੀ ਸਜ਼ਾ

    Moga News: (ਵਿੱਕੀ ਕੁਮਾਰ) ਮੋਹਾਲੀ/ਮੋਗਾ। ਜ਼ਿਲ੍ਹਾ ਮੋਗਾ ਦੇ ਇੱਕ ਬਹੁਚਰਹਿਤ 18 ਸਾਲ ਪੁਰਾਣੇ ਮਾਮਲੇ ’ਚ ਸੀਬੀਆਈ ਦੀ ਅਦਾਲਤ ਨੇ ਇੱਕ ਸਾਬਕਾ ਐਸਐਸਪੀ,ਐਸਪੀ ਸਮੇਤ ਚਾਰ ਪੁਲਿਸ ਅਧਿਕਾਰੀਆਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ। 18 ਸਾਲ ਪੁਰਾਣੇ ਬਹੁਚਰਚਿਤ ਮੋਗਾ ਦੁਰਾਚਾਰੀ ਸਕੈਂਡਲ ’ਚ ਮੋਹਾਲੀ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਚਾਰ ਪੁਲਿਸ ਅਧਿਕਾਰੀਆਂ ਸਾਬਕਾ ਐੱਸ. ਐੱਸ. ਪੀ. ਦਵਿੰਦਰ ਸਿੰਘ ਗਰਚਾ, ਸਾਬਕਾ ਐੱਸ. ਪੀ. ਹੈਡਕੁਆਰਟਰ ਮੋਗਾ ਪਰਮਦੀਪ ਸਿੰਘ ਸੰਧੂ, ਸਾਬਕਾ ਐੱਸ. ਐੱਚ. ਓ. ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਪੁਲਸ ਸਟੇਸ਼ਨ ਮੋਗਾ ਦੇ ਇੰਸਪੈਕਟਰ ਅਮਰਜੀਤ ਸਿੰਘ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ ਅਤੇ 2-2 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।

    ਦੂਜੇ ਪਾਸੇ ਮਾਮਲੇ ਦੇ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਹਨ। ਦੱਸਣਯੋਗ ਹੈ ਕਿ ਅਦਾਲਤ ਨੇ 29 ਮਾਰਚ ਨੂੰ ਇਸ ਮਾਮਲੇ ਵਿਚ ਚਾਰੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਮਗਰੋਂ ਅੱਜ ਮੁਲਜ਼ਮਾਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ।
    ਸੀ. ਬੀ. ਆਈ. ਅਦਾਲਤ ਨੇ ਦਵਿੰਦਰ ਸਿੰਘ ਗਰਚਾ ਅਤੇ ਪੀ.ਐੱਸ. ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ। ਸੰਧੂ ਨੂੰ ਭ੍ਰਿਸ਼ਟਾਚਾਰ ਰੋਕਥਾਮ (ਪੀਸੀ) ਐਕਟ ਦੀ ਧਾਰਾ 13(1)(ਡੀ) ਦੇ ਨਾਲ ਪੜ੍ਹੀ ਗਈ ਧਾਰਾ 13(2) ਦੇ ਤਹਿਤ ਦੋਸ਼ੀ ਪਾਇਆ ਗਿਆ।

    ਇਹ ਵੀ ਪੜ੍ਹੋ: Road Accident: ਦਰਦਨਾਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ

    ਇਸੇ ਤਰ੍ਹਾਂ ਰਮਨ ਕੁਮਾਰ ਅਤੇ ਅਮਰਜੀਤ ਸਿੰਘ ਨੂੰ ਪੀਸੀ ਐਕਟ ਅਤੇ ਭਾਰਤੀ ਦੰਡਾਵਲੀ ਦੀ ਧਾਰਾ 384 (ਜ਼ਬਰਨ) ਵਸੂਲੀ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ ਅਮਰਜੀਤ ਸਿੰਘ ਨੂੰ ਧਾਰਾ 384 ਅਤੇ ਧਾਰਾ 511 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਉਕਤ ਮਾਮਲਾ 2007 ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਸਾਹਮਣੇ ਆਇਆ ਸੀ। ਮੋਗਾ ਦੇ ਥਾਣਾ ਸਿਟੀ ’ਚ ਜਗਰਾਓਂ ਦੇ ਇਕ ਪਿੰਡ ਦੀ ਕੁੜੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੀੜਤਾ ਦੇ ਧਾਰਾ 164 ਦੇ ਬਿਆਨ ਦਰਜ ਕੀਤੇ ਗਏ।

    ਇਸ ਵਿਚ ਉਸ ਨੇ ਲਗਭਗ 50 ਅਣਪਛਾਤੇ ਲੋਕਾਂ ’ਤੇ ਜਬਰ-ਜ਼ਿਨਾਹ ਕਰਨ ਦਾ ਦੋਸ਼ ਲਗਾਇਆ ਸੀ। ਮਾਮਲੇ ਨੇ ਇਕ ਹੋਰ ਮੌੜ ਉਦੋਂ ਲੈ ਲਿਆ ਜਦੋਂ ਪੁਲਿਸ ਅਧਿਕਾਰੀਆਂ ਨੇ ਉਪਰੋਕਤ ਸ਼ਿਕਾਇਤ ਦੀ ਆੜ ’ਚ ਬੇਗੁਨਾਹ ਲੋਕਾਂ ਦੀ ਬਲੈਕਮੇਲਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕੇਸ ਵਿਚ ਕਈ ਵਪਾਰੀਆਂ ਅਤੇ ਸਿਆਸੀ ਆਗੂਆਂ ਦੇ ਨਾਂਅ ਸ਼ਾਮਲ ਕਰਨੇ ਸ਼ੁਰੂ ਕਰ ਦਿੱਤੇ । ਇਸ ਦੌਰਾਨ ਇਕ ਆਗੂ ਨੇ ਪੁਲਸ ਵੱਲੋਂ ਪੈਸੇ ਮੰਗਣ ਦੀ ਆਡੀਓ ਰਿਕਾਰਡ ਕਰ ਲਈ। ਇਸ ਤਰ੍ਹਾਂ ਇਹ ਮਾਮਲਾ ਸੁਰਖੀਆਂ ਵਿਚ ਆਇਆ ਸੀ। Moga News