ਇੱਕ ਪੁਲਿਸ ਕਰਮੀ ਤੇ ਇੱਕ ਬੱਚੇ ਦੀ ਵੀ ਮੌਤ
ਬਗਦਾਦ, ਏਜੰਸੀ। ਇਰਾਕੀ ਬਲਾਂ ਨੇ ਦੇਸ਼ ਦੇ ਪੱਛਮੀ ਸੂਬੇ ਅਲ ਅਨਬਰ ‘ਚ ਸੋਮਵਾਰ ਨੂੰ ਇਸਲਾਮਿਕ ਸਟੇਟ (ਆਈਐਸ) ਦੇ ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਜਦੋਂ ਕਿ ਕੇਂਦਰੀ ਸੂਬੇ ਸਲਾਓਦੀਨ ‘ਚ ਇੱਕ ਪੁਲਿਸ ਕਰਮਚਾਰੀ ਅਤੇ ਇੱਕ ਬੱਚਾ ਮਾਰਿਆ ਗਿਆ। ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਰਾਕੀ ਸੈਨਾ ਨੇ ਅਰਧ ਸੈਨਿਕ ਕਬਾਇਲੀ ਲੜਾਕਿਆਂ ਦੇ ਸਹਿਯੋਗ ਨਾਲ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਲਗਭਗ 200 ਕਿਲੋਮੀਟਰ ਉਤਰ ਪੱਛਮ ‘ਚ ਹਦੀਥਾ ਸ਼ਹਿਰ ਦੇ ਪੱਛਮ ‘ਚ ਇੱਕ ਰੇਗਿਸਤਾਨੀ ਇਲਾਕੇ ‘ਚ ਆਈਐਸ ਦੇ ਅੱਤਵਾਦੀਆਂ ਦੇ ਨਾਲ ਸੰਘਰਸ਼ ਕੀਤਾ। ਅਨਬਰ ‘ਚ ਅਲ ਜਜੀਰਾ ਆਪ੍ਰੇਸ਼ਨ ਕਮਾਂਡ ਦੇ ਕਮਾਂਡਰ ਕਾਸਿਮ ਅਲ ਮੁਹੰਮਦੀ ਨੇ ਕਿਹਾ ਕਿ ਸੰਘਰਸ਼ ‘ਚ ਚਾਰ ਚਰਮਪੰਥੀ ਅੱਤਵਾਦੀ ਮਾਰੇ ਗਏ।
ਸਲਾਓਦੀਨ ਸੂਬਾਈ ਪੁਲਿਸ ਦੇ ਮੁਹੰਮਦ ਅਲ ਬਜੀ ਨੇ ਦੱਸਿਆ ਕਿ ਇਹ ਵੱਖਰੀ ਘਟਨਾ ‘ਚ ਬਗਦਾਦ ਤੋਂ ਲਗਭਗ 280 ਕਿਮੀ ਉਤਰ ‘ਚ ਸ਼ਿਰਕਤ ਸ਼ਹਿਰ ਦੇ ਪੂਰਬ ‘ਚ ਇੱਕ ਸੁਰੱਖਿਆ ਚੌਂਕੀ ‘ਤੇ ਇੱਕ ਮੋਰਟਾਰ ਦਾਗਿਆ ਗਿਆ ਜਿਸ ‘ਚ ਇੱਕ ਪੁਲਿਸ ਕਰਮਚਾਰੀ ਅਤੇ ਇੱਕ 11 ਸਾਲਾ ਸਕੂਲੀ ਬੱਚੇ ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।