ਡੁੰਘੇ ਪਾਣੀ ’ਚ ਡਿੱਗੀਆਂ ਕੁੜੀਆਂ | Rajasthan News
ਧੌਲਪੁਰ (ਸੱਚ ਕਹੂੰ ਨਿਊਜ਼)। Rajasthan News: ਧੌਲਪੁਰ ’ਚ ਪਾਰਵਤੀ ਨਦੀ ਦੇ ਡੂੰਘੇ ਪਾਣੀ ’ਚ 4 ਲੜਕੀਆਂ ਡੁੱਬ ਗਈਆਂ। ਇਹ ਚਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਿਸ਼ੀ ਪੰਚਮੀ ਦੇ ਮੌਕੇ ’ਤੇ ਨਦੀ ’ਚ ਨਹਾਉਣ ਗਏ ਸਨ। ਬਚਾਅ ਲਈ ਐਸਡੀਆਰਐਫ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। ਇਹ ਹਾਦਸਾ ਐਤਵਾਰ ਸਵੇਰੇ 9.30 ਵਜੇ ਮਨੀਆਂ ਥਾਣਾ ਖੇਤਰ ਦੇ ਪਿੰਡ ਬੋਥਪੁਰਾ ਨੇੜੇ ਵਾਪਰਿਆ। ਬਾਰੀਠਾ ਚੌਕੀ ਦੇ ਇੰਚਾਰਜ ਦੇਵੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਬੋਥਪੁਰਾ ਵਾਸੀ ਮੋਹਿਨੀ (14)।
ਪ੍ਰਿਆ (12), ਅੰਜਲੀ (14) ਤੇ ਤਨੂ (10) ਪਾਰਵਤੀ ਨਦੀ ’ਚ ਡੁੱਬ ਗਈਆਂ ਹਨ। ਨਹਾਉਂਦੇ ਸਮੇਂ ਚਾਰੋਂ ਮਾਸੂਮ ਬੱਚੇ ਅਚਾਨਕ ਤਿਲਕ ਕੇ ਡੂੰਘੇ ਪਾਣੀ ’ਚ ਜਾ ਡਿੱਗੇ। ਸਥਾਨਕ ਲੋਕਾਂ ਨੇ ਚਾਰ ਲੜਕੀਆਂ ਦੇ ਪਾਣੀ ’ਚ ਡੁੱਬਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਲੜਕੀਆਂ ਦੀ ਭਾਲ ਕਰ ਰਹੀ ਹੈ। ਪਾਰਵਤੀ ਡੈਮ ਦੇ ਗੇਟ ਖੋਲ੍ਹੇ ਜਾਣ ਤੋਂ ਬਾਅਦ ਪਾਰਵਤੀ ਨਦੀ ਤੇਜੀ ਨਾਲ ਵਹਿ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਐਸਡੀਆਰਐਫ ਦੀ ਟੀਮ ਬਚਾਅ ਕਾਰਜ ਲਈ ਮੌਕੇ ’ਤੇ ਪਹੁੰਚ ਗਈ।
Read This : Fatehsagar Lake: ਅੱਜ ਖੁੱਲ੍ਹਣਗੇ ਫਤਿਹਸਾਗਰ ਝੀਲ ਦੇ ਗੇਟ
ਨਦੀ ਦਾ ਵਹਾਅ ਤੇਜ, ਬਚਾਅ ਟੀਮ ਨੂੰ ਆ ਰਹੀਆਂ ਮੁਸ਼ਕਲਾਂ
ਚਾਰ ਲੜਕੀਆਂ ਨਦੀ ’ਚ ਰੁੜ੍ਹ ਜਾਣ ਤੋਂ ਬਾਅਦ ਧੌਲਪੁਰ ਜ਼ਿਲ੍ਹੇ ਤੋਂ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ ਹੈ। ਪਾਣੀ ਦੇ ਤੇਜ ਵਹਾਅ ਕਾਰਨ ਐਸਡੀਆਰਐਫ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 15 ਮੈਂਬਰੀ ਬਚਾਅ ਟੀਮ ਵੋਟ ਰਾਹੀਂ ਨਦੀ ’ਚ ਲੜਕੀਆਂ ਦੀ ਭਾਲ ਕਰ ਰਹੀ ਹੈ। ਹਾਦਸੇ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਨਿਧੀ ਬੀਟੀ ਮੌਕੇ ’ਤੇ ਪਹੁੰਚ ਗਏ। ਭਰਤਪੁਰ ਤੋਂ ਇੱਕ ਹੋਰ ਐਸਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਹੈ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਘਟਨਾ ’ਤੇ ਸੋਗ ਪ੍ਰਗਟ ਕੀਤਾ ਹੈ। ਮੰਤਰੀ ਨੇ ਐਕਸ ’ਤੇ ਲਿਖਿਆ- ਚਾਰ ਲੜਕੀਆਂ ਦੇ ਡੁੱਬਣ ਦੀ ਖਬਰ ਦਿਲ ਦਹਿਲਾ ਦੇਣ ਵਾਲੀ ਹੈ। ਮੈਂ ਪਰਿਵਾਰ ਨੂੰ ਧੀਰਜ ਤੇ ਬਲ ਬਖਸ਼ਣ ਦੀ ਅਰਦਾਸ ਕਰਦਾ ਹਾਂ।