ਕਾਰ-ਬੱਸ ਦੀ ਭਿਆਨਕ ਟੱਕਰ ‘ਚ ਚਾਰ ਮੌਤਾਂ

Accident

(ਸੱਚ ਕਹੂੰ ਨਿਊਜ਼) ਮੱਖੂ। ਯੱਕ ਦਮ ਸੰਘਣੀ ਪਈ ਧੁੰਦ ਕਾਰਨ ਨੈਸ਼ਨਲ ਹਾਈਵੇ ‘ਤੇ ਮੱਖੂ ਤੋਂ 4 ਕਿੱਲੋਮੀਟਰ ਦੂਰ ਬੰਗਾਲੀ ਵਾਲੇ ਪੁਲ ਦੇ ਨਜ਼ਦੀਕ ਇੱਕ ਪ੍ਰਾਈਵੇਟ ਬੱਸ ਅਤੇ ਕਾਰ ਵਿੱਚ ਸਿੱਧੀ ਟੱਕਰ ਹੋਣ ਕਾਰਨ ਡੇਢ ਸਾਲ ਦੇ ਬੱਚੇ ਅਤੇ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। Accident

ਪ੍ਰਾਪਤ ਜਾਣਕਾਰੀ ਅਨੁਸਾਰ ਏਸੈਂਟ ਕਾਰ ਪੀਬੀ 2 ਏ.ਐਨ 0028 ਜਿਸ ਵਿੱਚ ਇੱਕ ਔਰਤ ਅਤੇ ਬੱਚੇ ਸਮੇਤ ਸੱਤ ਵਿਅਕਤੀ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ ਤਾਂ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਦਸ਼ਮੇਸ਼ ਬੱਸ ਪੀ.ਬੀ 03 ਏ.ਜੇ 5306 ਦਾ ਬੰਗਾਲੀ ਵਾਲਾ ਪੁਲ ਦੇ ਨਜ਼ਦੀਕ 8.30 ਵਜੇ ਦੇ ਕਰੀਬ ਗਹਿਰੀ ਧੁੰਦ ਹੋਣ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਬੱਸ ਅਤੇ ਕਾਰ ਦੀ ਆਹਮਣੇ-ਸਾਹਮਣੇ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ ਔਰਤ ਗਗਨਦੀਪ ਕੌਰ, ਬੱਚਾ ਸਾਹਿਬਜੀਤ, ਹਰਪ੍ਰੀਤ ਸਿੰਘ ਵਾਸੀਆਨ  ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਗੰਭੀਰ ਜਖ਼ਮੀ ਹੋ ਗਏ। ਇਹ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਸਨ
ਮੌਕੇ ‘ਤੇ ਪਹੁੰਚੇ ਡੀਐਸਪੀ ਜ਼ੀਰਾ ਸ੍ਰ: ਵਰਿਆਮ ਸਿੰਘ ਖਹਿਰਾ ਅਤੇ ਥਾਣਾ ਮੱਖੂ ਦੇ ਐਸ.ਐਚ.ਓ ਜਸਵਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਮ੍ਰਿਤਕ ਵਿਅਕਤੀਆਂ ਦੇ ਪੋਸਟਮਾਰਟਮ ਲਈ ਜ਼ੀਰਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਜਖ਼ਮੀ ਵਿਅਕਤੀ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ ਆਦਿ ਨੂੰ ਮੱਖੂ ਵਿਖੇ ਪ੍ਰਾਈਵੇਟ ਮੈਡੀਕੇਅਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਅਤੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ।

ਥਾਣਾ ਮੱਖੂ ਦੇ ਐਸ.ਐਚ.ਓ ਜਸਵਰਿੰਦਰ ਸਿੰਘ ਨੇ  ਦੱਸਿਆ ਕਿ ਕਾਰ ‘ਚ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ ਨੂੰ ਕਾਫ਼ੀ ਮੁਸ਼ੱਕਤ ਨਾਲ ਕੱਢਿਆ ਗਿਆ ਉਨ੍ਹਾਂ ਦੱਸਿਆ ਕਿ ਇਸ ਦਰਦਨਾਕ ਹਾਦਸੇ ਦੀ ਤਫਤੀਸ਼ ਜਾਰੀ ਹੈ ਚਸ਼ਮਦੀਦਾਂ ਅਨੁਸਾਰ ਬੱਸ ਠੀਕ ਸਾਈਡ ਜਾ ਰਹੀ ਸੀ, ਪਰ ਧੁੰਦ ਕਾਰਨ ਕਾਰ ਡਰਾਈਵਰ ਕਾਰ ਨੂੰ ਸੰਭਾਲ ਨਾ ਸਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here