ਸਾਡੇ ਨਾਲ ਸ਼ਾਮਲ

Follow us

11.1 C
Chandigarh
Saturday, January 31, 2026
More
    Home Breaking News ਨਾਗਪੁਰ ’ਚ ਕੋਵ...

    ਨਾਗਪੁਰ ’ਚ ਕੋਵਿਡ ਹਸਪਤਾਲ ’ਚ ਅੱਗ ਲੱਗਣ ਨਾਲ ਚਾਰ ਦੀ ਮੌਤ

    ਨਾਗਪੁਰ ’ਚ ਕੋਵਿਡ ਹਸਪਤਾਲ ’ਚ ਅੱਗ ਲੱਗਣ ਨਾਲ ਚਾਰ ਦੀ ਮੌਤ

    ਨਾਗਪੁਰ। ਮਹਾਰਾਸ਼ਟਰ ਦੇ ਨਾਗਪੁਰ ਜ਼ਿਲੇ ਵਿਚ ਅਮਰਾਵਤੀ ਦੇ ਵੈਲ ਟ੍ਰੀਟ ਕੋਵਿਡ ਹਸਪਤਾਲ ਵਿਚ ਸ਼ੁੱਕਰਵਾਰ ਰਾਤ ਨੂੰ ਲੱਗੀ ਭਿਆਨਕ ਅੱਗ ਵਿਚ 4 ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮੁੱਖ ਫਾਇਰ ਅਫਸਰ ਰਾਜੇਂਦਰ ਉਚਕੇ ਨੇ ਇਹ ਜਾਣਕਾਰੀ ਦਿੱਤੀ ਹੈ। ਮੱਢਲੀ ਜਾਣਕਾਰੀ ਦੇ ਅਨੁਸਾਰ ਅੱਗ ਦੂਜੀ ਮੰਜ਼ਿਲ ਦੇ ਆਈਸੀਯੂ ਦੇ ਏਸੀਯੂ ਯੂਨਿਟ ਵਿੱਚ ਲੱਗੀ। ਇਹ ਨਿਜੀ ਹਸਪਤਾਲ ਇਸ ਸਮੇਂ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ। ਸੁਰੱਖਿਆ ਦੀਆਂ ਸਾਵਧਾਨੀਆਂ ਕਾਰਨ ਤਕਰੀਬਨ 27 ਮਰੀਜ਼ਾਂ ਨੂੰ ਇਕ ਹੋਰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨਹਾਂ ਕਿਹਾ ਕਿ ਹਸਪਤਾਲ ਦੇ ਅਮਲੇ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਉਨਹਾਂ ਕਿਹਾ ਕਿ ਫਾਇਰ ਇੰਜਣਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ, ਪੁਲਿਸ ਅਤੇ ਸਟਾਫ ਦੇ ਨਾਲ ਫਾਇਰ ਕਰਮਚਾਰੀਆਂ ਦੁਆਰਾ ਕਈ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.