ਸੜਕ ਹਾਦਸੇ ’ਚ ਪਤੀ-ਪਤਨੀ ਤੇ ਬੱਚੇ ਸਮੇਤ ਚਾਰ ਮੌਤਾਂ

Road Accident
Jaipur-Ajmer Highway Accident: ਰਾਜਸਥਾਨ ’ਚ ਭਿਆਨਕ ਹਾਦਸਾ, 8 ਮੌਤਾਂ, ਕਈ ਜਖਮੀ

ਬਰਨਾਲਾ ਤਪਾ ਮੰਡੀ ਨੇੜੇ ਵਾਪਰਿਆ ਹਾਦਸਾ ਵੱਡਾ ਹਾਦਸਾ

  • ਮੋਟਰਸਾਈਕਲ ਤੇ ਕਾਰ ਵਿਚਾਲੇ ਟੱਕਰ

(ਸੱਚ ਕਹੂੰ ਨਿਊਜ਼) ਬਰਨਾਲਾ। ਬਰਨਾਲਾ ਦੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਤਪਾ ਮੰਡੀ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। (Road Accident) ਇਸ ਹਾਦਸੇ ‘ਚ ਦੋਵਾਂ ਬਾਈਕ ‘ਤੇ ਸਵਾਰ 5 ਸਾਲਾ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇੱਕ ਮੋਟਰਸਾਈਕਲ ’ਤੇ ਬੱਚੇ ਅਤੇ ਉਸਦੇ ਮਾਤਾ-ਪਿਤਾ ਸਵਾਰ ਸਨ ਜਦੋਂ ਦੂਜੇ ਬਾਈਕ ’ਤੇ ਇੱਕ ਵਿਅਕਤੀ ਸਵਾਰ ਸੀ ਕਾਰ ਨੇ ਦੋਵੇਂ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸੰਗਰੂਰ ਅਦਾਲਤ ‘ਚ ਤਲਬ

ਹਾਦਸੇ ’ਚ ਜਖਮੀਆਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਜਦੋਂ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ। ਫਿਲਹਾਲ ਤਿੰਨਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ।