ਅਹਿਮਦਾਬਾਦ: ਗੁਜਰਾਤ ਵਿੱਚ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਇਸ ਨਾਲ ਵਾਪਰੇ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਵਾਈ ਫੌਜੀ, ਆਰਮੀ ਅਤੇ ਐਨਡੀਆਰਐਫ਼ ਨੂੰ ਬਚਾਅ ਕਾਰਜਾਂ ਵਿੱਚ ਲਾਇਆ ਗਿਆ ਹੈ। ਹੁਣ ਤੱਕ 6235 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 12 ਜਣਿਆਂ ਨੂੰ ਏਅਰਲਿਫ਼ਟ ਕੀਤਾ ਗਿਆ ਹੈ। ਰਾਜ ਵਿੱਚ 24 ਘੰਟਿਆਂ ਦੌਰਾਨ ਸਾਰੇ 33 ਜਿਲ੍ਹਿਆਂ ਵਿੱਚ ਮੀਂਹ ਪਿਆ ਹੈ। ਸਭ ਤੋਂ ਜ਼ਿਆਦਾ 325 ਮਿਲੀਮੀਟਰ ਬਾਰਸ਼ ਸੁਰਿੰਦਰ ਨਗਰ ਦੇ ਚੋਟਿਲਾ ਵਿੱਚ ਹੋਈ ਹੈ। ਕੁਝ ਦਿਨ ਪਹਿਲਾਂ ਇੱਥੇ 600 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਤੋਂ ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਸ ਸੀਜਨ ਵਿੱਚ 61 ਮੌਤਾਂ
- ਮੀਂਹ ਕਾਰਨ ਵਾਪਰੇ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਅਮਰੇਲੀ ਅਤੇ ਰਾਜਕੋਟ ਜ਼ਿਲ੍ਹਿਆਂ ਵਿੱਚ ਹੋਈ।
- ਉੱਧਰ, ਹਿੰਮਤਨਗਰ ਦੇ ਗੰਭੋਈ ਵਿੱਚ ਇੱਕ ਪ੍ਰਾਈਵੇਟ ਬੱਸ ਓਵਰ ਬ੍ਰਿਜ ਤੋਂ ਡਿੱਗ ਗਈ।
- ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਅੱਠ ਲੋਕ ਜ਼ਖ਼ਮੀ ਹੋਏ ਹਨ।
- ਇਸ ਸੀਜਨ ਵਿੱਚ ਮੀਂਹ ਨਾਲ ਰਾਜ ਵਿੱਚ ਹੁਣ ਤੱਕ 61 ਜਣਿਆਂ ਦੀ ਮੌਤ ਹੋ ਚੁੱਕੀ ਹੈ।
- ਰਾਜ ਸਰਕਾਰ ਨੇ ਹਾਲਾਤ ਨਾਲ ਨਜਿੱਠਣ ਲਈ ਹਵਾਈ ਫੌਜ ਅਤੇ ਆਰਮੀ ਤੋਂ ਵੀ ਮੱਦਦ ਮੰਗੀ ਹੈ।
- ਬਚਾਅ ਕਾਰਜਾਂ ਵਿੱਚ ਏਅਰਫੋਰਸ ਦੇ ਚਾਰ ਹੈਲੀਕਾਪਟਰ ਲਾਏ ਗਏ ਹਨ।
- ਧ੍ਰਾਂਗਧਰਾ ਵਿੱਚ ਕੁੜਾ ਪਿੰਡ ਕੋਲ ਹੜ੍ਹ ਵਿੱਚ ਫਸੇ 35 ਜਣਿਆਂ ਨੂੰ ਫੌਜ ਨੇ ਬਾਹਰ ਕੱਢਿਆ।
- ਇਨ੍ਹਾਂ ਵਿੱਚ 3 ਦਿਨ ਦੀ ਇੱਕ ਬੱਚੀ ਵੀ ਸ਼ਾਮਲ ਹੈ। ਕਰੀਬ 12 ਜਣਿਆਂ ਨੂੰ ਏਅਰਲਿਫ਼ਟ ਕੀਤਾ ਗਿਆ ਹੈ।
- 11 ਜਣੇ ਮੋਰਬੀ ਜ਼ਿਲ੍ਹੇ ਦੇ ਮਲੀਆ ਮਿਆਨਾ ਪਿੰਡ ਵਿੱਚ ਹੜ੍ਹ ਵਿਚਕਾਰ ਇੱਕ ਛੱਤ ‘ਤੇ ਬੈਠੇ ਸਨ।
- ਲੰਬੜੀ, ਸਾਇਲਾ ਅਤੇ ਚੋਟਿਲਾ ਤਹਿਸੀਲ ਦੇ ਵੱਖ-ਵੱਖ ਪਿੰਡਾਂ ਵਿੱਚ ਫਸੇ ਤਿੰਨ ਜਣਿਆਂ ਨੂੰ ਬਚਾਉਣ ਲਈ ਹੈਲੀਕਾਪਟਰ ਬੁਲਾਏ ਗਏ ਸਨ।
- ਅਹਿਮਦਾਬਾਦ ਵਿੱਚ ਵੀ 70 ਜਣਿਆਂ ਦੇ ਫਸੇ ਹੋਣ ਦੀ ਸੂਚਨਾ ਹੈ।
- ਫੌਜ ਨੂੰ ਉਨ੍ਹਾਂ ਨੂੰ ਵੀ ਕੱਢਣ ਦੀ ਗੁਜ਼ਾਰਸ਼ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।