ਕ੍ਰਿਕਟ:ਮਹਿਲਾ ਟੀਮ ਦੀ ਹਰ ਖਿਡਾਰਨ ਨੂੰ 50 ਲੱਖ ਦੇਵੇਗਾ ਬੋਰਡ

Women Crecket Team, India, BCCI, Player, Sports, ICC, World, Cup

ਬੀਸੀਸੀਆਈ ਨੇ ਕੀਤਾ ਐਲਾਨ

ਨਵੀਂ ਦਿੱਲੀ,ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਹਰ ਇੱਕ ਖਿਡਾਰੀ ਨੂੰ ਆਈਸੀਸੀ ਵਿਸ਼ਵ ਕੱਪ ਫਾਈਨਲ ‘ਚ ਪਹੁੰਚਾਉਣ ਦੀ ਪ੍ਰਾਪਤੀ ਲਈ 50-50 ਲੱਖ ਰੁਪਏ ਦਾ ਇਨਾਮ ਦੇਵੇਗਾ

ਮਿਤਾਲੀ ਰਾਜ ਦੀ ਕਪਤਾਨੀ ‘ਚ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ‘ਚ ਚੱਲ ਰਹੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਹੁਣ ਉਸਦਾ ਮੁਕਾਬਲਾ ਤਿੰਨ ਵਾਰ ਦੀ ਚੈਂਪੀਅਨ ਇੰਗਲੈਂਡ ਨਾਲ ਐਤਵਾਰ ਨੂੰ ਲਾਡਰਸ ‘ਚ ਹੋਵੇਗਾ ਭਾਰਤੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਦੀ ਤਲਾਸ਼ ‘ਚ ਹੈ

ਉਹ ਇਸ ਤੋਂ ਪਹਿਲਾਂ ਸਾਲ 2005 ‘ਚ ਵੀ ਫਾਈਨਲ ਤੱਕ ਪਹੁੰਚੀ ਸੀ ਬੀਸੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਮਹਿਲਾ ਟੀਮ ਲਈ ਇਨਾਮ ਦਾ ਐਲਾਨ ਕਰਦਿਆਂ ਰਿਹਾ ਕਿ ਟੂਰਨਾਮੈਂਟ ‘ਚ ਖਿਡਾਰੀਆਂ ਦੇ ਪ੍ਰਦਰਸ਼ਨ ਲਈ ਟੀਮ ਦੀ ਹਰ ਖਿਡਾਰਨ ਨੂੰ 50-50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।