ਜੰਮੂ, (ਏਜੰਸੀ) ਪਾਕਿਸਤਾਨੀ ਸੈਨਿਕਾਂ ਨੇ ਫਿਰ ਸੰਘਰਸ਼ਵਿਰਾਮ ਦਾ ਉਲੰਘਨ ਕਰਦੇ ਹੋਏ ਜੰਮੂ ਕਸ਼ਮੀਰ ਦੇ ਸਾਂਬਾ ਜਿਲੇ ‘ਚ ਨਿਯੰਤਰਿਤ ਰੇਖਾ ‘ਤੇ ਮੰਗਲਵਾਰ ਦੀ ਰਾਤ ਅਚਾਨਕ ਗੋਲੀਬਾਰੀ ਕੀਤੀ, ਜਿਸ ਨਾਲ (ਬੀਐਸਐਫ) ਦੇ ਚਾਰ ਜਵਾਨ ਸ਼ਹੀਦ ਹੋ ਗਏ ਜਦੋਂਕਿ ਪੰਜ ਹੋ ਜਖਮੀ ਹੋ ਗਏ ਹਨ। ਪੁਲਿਸ ਮਹਾਂਨਿਰੀਖਣ (ਬੀਐਸਐਫ) ਰਾਮ ਅਤਵਾਰ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਸਰਹੱਦ ਤੋਂ ਰਾਮਗੜ ਸੈਕਟਰ ‘ਚ ਚੰਬਲਿਆਲ ਸਰਹੱਦ ਚੌਂਕੀ ‘ਤੇ ਰਾਤ ਕਰੀਬ ਸਾਢੇ ਦਸ ਵਜੇ ਗੋਲੀਬਾਰੀ ਸ਼ੁਰੂ ਕੀਤੀ। ਜਵਾਬੀ ਕਾਰਵਾਈ ‘ਚ ਭਾਰਤੀ ਸੈਨਿਕਾਂ ਨੇ ਵੀ ਗੋਲੀਆਂ ਚਲਾਈਆਂ। ਗੋਲੀਬਾਰੀ ਰਾਤ ਦੋ ਵਜੇ ਤੱਕ ਚੱਲਦੀ ਰਹੀ।
ਸੂਤਰਾਂ ਅਨੁਸਾਰ ਗੋਲੀਬਾਰੀ ਰੁਕ-ਰੁਕ ਕੇ ਹੁਣ ਵੀ ਜਾਰੀ ਹੈ। ਉਨਾਂ ਦੱਸਿਆ ਕਿ ਗੋਲੀਬਾਰੀ ‘ਚ ਇੱਕ ਸਹਾਇਮ ਕਮਾਂਡੇਟ ਰੈਂਕ ਦੇ ਅਧਿਕਾਰੀ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ। ਸ਼ਹੀਦ ਬੀਐਸਐਫ ਜਵਾਨਾ ਦੀ ਪਹਿਚਾਣ ਸਹਾਇਕ ਕਮਾਡੇਟ ਜਤਿੰਦਰ ਸਿੰਘ, ਸਿਪਾਹੀ ਹੰਸ ਰਾਜ, ਏਐਸਆਈ ਰਾਮ ਨਿਵਾਸ ਅਤੇ ਐਸਆਈ ਜੰਤਾਲ ਦੇ ਰੂਪ ‘ਚ ਕੀਤੀ ਗਈ। ਜਖਮੀ ਜਵਾਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਿੱਛੇ 29 ਮਈ ਨੂੰ ਸੈਨਾ ਅਭਿਆਨ ਮਹਾਨਿਦੇਸ਼ਕ (ਡੀਜੀਐਮਓ) ਦੀ ਮੀਟਿੰਗ ਤੋਂ ਬਾਅਦ ਸੰਘਰਸ਼ਵਿਰਾਮ ਦੀ ਇਹ ਦੂਜੀ ਵੱਡੀ ਘਟਨਾ ਹੈ। ਉਸ ਮੀਟਿੰਗ ਵਿਚ ਦੋਵਾਂ ਵੱਲੋਂ ਸਰਹੱਦ ‘ਤੇ ਸ਼ਾਂਤੀ ਬਹਾਲ ਕਰਨ ਦੀ ਸਹਿਮਤੀ ਜਤਾਈ ਗਈ ਸੀ।