2022 ’ਚ ਕਾਂਗਰਸ ਛੱਡ ਆਮ ਆਦਮੀ ਪਾਰਟੀ ’ਚ ਹੋਏ ਸਨ ਸ਼ਾਮਲ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੋਕ ਸਭਾ ਹਲਕਾ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸਰ ਪੱਪੀ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ‘ਆਪ’ ਨੂੰ ਵੱਡਾ ਝਟਕਾ ਲੱਗਿਆ ਹੈ। ਟਿਕਟ ਦੇ ਐਲਾਨ ਤੋਂ ਕੁੱਝ ਦਿਨ ਬਾਅਦ ਹੀ ਸਾਬਕਾ ਵਿਧਾਇਕ ਆਗੂ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਸਲ ਹੋਏ ਵੇਰਵਿਅਝਾਂ ਮੁਤਾਬਕ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਤਾਲਾ ’ਚ 1963 ’ਚ ਜਨਮੇਂ ਜਸਬੀਰ ਸਿੰਘ ਜੱਸੀ ਖੰਗੂੜਾ ਸਾਬਕਾ ਬਿ੍ਰਟਿਸ਼ ਨਾਗਰਿਕ ਹਨ ਤੇ 2006 ’ਚ ਭਾਰਤ ਆਏ ਸਨ। (Ludhiana News)
Weather Update: ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਤੂਫਾਨ ਤੇ ਮੀਂਹ ਦਾ ਅਲਰਟ, 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ
ਜਿਸ ਤੋਂ ਬਾਅਦ ਉਨ੍ਹਾਂ ਕਾਂਗਰਸ ਪਾਰਟੀ ਦੀ ਟਿਕਟ ’ਤੇ 2007 ’ਚ ਚੋਣ ਜਿੱਤ ਕੇ 2012 ਤੱਕ ਵਿਧਾਇਕ ਦੇ ਤੌਰ ’ਤੇ ਕਿਲਾ ਰਾਏਪੁਰ ਹਲਕੇ ਦੀ ਨੁਮਾਇੰਦਗੀ ਕੀਤੀ। ਜੱਸੀ ਖੰਗੂੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਗੁਰਿੰਦਰ ਸਿੰਘ ਕੈਰੋਂ ਦੇ ਜਵਾਈ ਤੇ ਲੁਧਿਆਣਾ ਦੇ ਨਾਮਵਾਰ ਹੋਟਲ ਪਾਰਕ ਪਲਾਜ਼ਾ ਦੇ ਮਾਲਕ ਹਨ। ਜੋ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਜਿੰਨਾਂ ਨੇ ਹੁਣ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ। (Ludhiana News)
ਅਸਤੀਫ਼ੇ ’ਚ ਉਨ੍ਹਾਂ ਕੁੱਝ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਸਿਆਸੀ ਗਲਿਆਰਿਆਂ ’ਚ ਚੱਲ ਰਹੀਆਂ ਚੁੰਝ ਚਰਚਾਵਾਂ ਮੁਤਾਬਕ ਜੱਸੀ ਖੰਗੂੜਾ ਕਾਂਗਰਸ ’ਚ ਵਾਪਸੀ ਕਰ ਸਕਦੇ ਹਨ। ਜਿਹੜੇ ਅਗਾਮੀ ਲੋਕ ਸਭਾ ਚੋਣਾਂ ਲਈ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸਨ। ਬਾਵਜੂਦ ਇਸ ਦੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਵੱਲੋਂ ਵਿਧਾਇਕ ਅਸ਼ੋਕ ਪਰਾਸਰ ਪੱਪੀ ਨੂੰ ਟਿਕਟ ਦੇ ਕੇ ਚੋਣ ਅਖਾੜੇ ’ਚ ਉਤਾਰ ਦਿੱਤਾ ਗਿਆ। ਜਿਸ ਕਾਰਨ ਖੰਗੂੜਾ ਨਰਾਜ਼ ਦੱਸੇ ਜਾ ਰਹੇ ਸਨ ਤੇ ਅੱਜ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। (Ludhiana News)