ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Breaking News Raja Warring:...

    Raja Warring: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ ਲਾਏ ਗੰਭੀਰ ਦੋਸ਼

    Raja Warring
    Raja Warring: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ ਲਾਏ ਗੰਭੀਰ ਦੋਸ਼

    Raja Warring: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਨੰਬਰ ਦਾ ਗਿੱਦੜ ਹੈ, ਜਿਹੜਾ ਕਿ ਮਿੰਟਾਂ ਵਿੱਚ ਹੀ ਡਰਦੇ ਹੋਏ ਭੱਜ ਜਾਂਦਾ ਹੈ ਜਾਂ ਫਿਰ ਆਪਣੇ ਕਾਰਨਾਮਿਆਂ ਕਰਕੇ ਮਿੰਟਾਂ ’ਚ ਹੀ ਮੁਆਫ਼ੀ ਮੰਗਦੇ ਹੋਏ ਬਚਣ ਦੀ ਕੋਸ਼ਿਸ਼ ਕਰਦਾ ਹੈ। ਰਾਜਾ ਵੜਿੰਗ ਸਿਰਫ਼ ਬੱਸਾਂ ਦੀਆਂ ਬਾਡੀਆਂ ’ਚ ਵੱਡਾ ਭ੍ਰਿਸ਼ਟਾਚਾਰ ਹੀ ਨਹੀਂ ਕਰਕੇ ਗਿਆ ਹੈ, ਸਗੋਂ ਨਸ਼ੇ ਦੇ ਵਪਾਰੀਆਂ ਤੇ ਕਰਿੰਦਿਆ ਨਾਲ ਵੀ ਰਾਜਾ ਵੜਿੰਗ ਦਾ ਨਾਂਅ ਜੁੜ ਚੁੱਕਿਆ ਹੈ। ਇਹ ਕਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁਆਫ਼ੀ ਮੰਗ ਲੈਂਦਾ ਹੈ ਅਤੇ ਕਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਮੁਆਫ਼ੀ ਮੰਗ ਕੇ ਛੁੱਟ ਜਾਂਦਾ ਹੈ।

    ਇਹ ਗੰਭੀਰ ਦੋਸ਼ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਲਗਾਏ ਹਨ। ਮਨਪ੍ਰੀਤ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਪੋਸਟ ਕਰਦੇ ਹੋਏ ਇਨ੍ਹਾਂ ਦੋਸ਼ਾਂ ਦੇ ਸਬੂਤ ਹੋਣ ਦਾ ਦਾਅਵਾ ਵੀ ਕੀਤਾ ਹੈ। Raja Warring

    ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਾਂ ਵਾਂਗ ਫਿਰਦਾ ਹੈ ਤੇ ਗਿੱਦੜਬਾਹਾ ਵਿਖੇ ਇੱਕ ਚੋਣ ਦੇ ਦੌਰਾਨ ਉਸ ਨੇ ਮੇਰੇ ਤੋਂ ਮੱਦਦ ਮੰਗੀ ਸੀ ਕਿ ਉਸ ਨੂੰ ਅਕਾਲੀ ਲੀਡਰ ਕੁੱਟਣਗੇ ਤਾਂ ਸਾਰਾ ਦਿਨ ਰਾਜਾ ਵੜਿੰਗ ਉਨ੍ਹਾਂ ਦੀ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਰਿਹਾ ਤਾਂਕਿ ਕੁੱਟ ਪੈਣ ਤੋਂ ਬਚ ਸਕੇ। ਇਸ ਤੋਂ ਇਲਾਵਾ ਜਦੋਂ ਇਹ 3-4 ਮਹੀਨੇ ਲਈ ਟਰਾਂਸਪੋਰਟ ਮੰਤਰੀ ਰਹੇ ਤਾਂ ਇਨ੍ਹਾਂ ਨੇ ਪੰਜਾਬ ’ਚੋਂ 8 ਲੱਖ ਰੁਪਏ ’ਚ ਬੱਸ ਦੀ ਬਾਡੀ ਲਗਵਾਉਣ ਦੀ ਥਾਂ ’ਤੇ 11 ਲੱਖ 98 ਹਜ਼ਾਰ ਰੁਪਏ ’ਚ ਜੈਪੁਰ ਤੋਂ ਲਵਾਈਆਂ ਸਨ।

    Read Also : ਫੁੱਟਬਾਲ ਮੈਚ ਦੌਰਾਨ 14 ਸਾਲ ਦੇ ਖਿਡਾਰੀ ਦੀ ਅਚਾਨਕ ਮੌਤ

    ਇਸ ਮਾਮਲੇ ’ਚ ਜਾਂਚ ਤੋਂ ਬਚਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰ ਫੜਦੇ ਹੋਏ ਮੁਆਫ਼ੀ ਮੰਗ ਲਈ। ਮਨਪ੍ਰੀਤ ਬਾਦਲ ਨੇ ਅੱਗੇ ਦੋਸ਼ ਲਗਾਇਆ ਗਿਆ ਕਿ ਫਰੀਦਕੋਟ ਦੇ ਇੱਕ ਠੇਕੇਦਾਰ ਕਰਨ ਕਟਾਰੀਆ ਨੇ ਆਪਣੇ ਦੋਵੇਂ ਬੱਚਿਆਂ ਅਤੇ ਪਤਨੀ ਸਣੇ ਖ਼ੁਦ ਨੂੰ ਗੋਲੀ ਮਾਰ ਲਈ ਸੀ। ਰਾਜਾ ਵੜਿੰਗ ਨੇ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਸਨ ਤਾਂ ਜਿਸ ਕਾਰਨ ਕਰਨ ਕਟਾਰੀਆ ਨੇ ਇਹ ਕਦਮ ਚੁੱਕਿਆ ਸੀ। ਇਸ ਮਾਮਲੇ ਤੋਂ ਬਚਣ ਲਈ ਮੌਕੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੈਰ ਫੜ ਲਏ ਸੀ ਕਿ ਉਨ੍ਹਾਂ ਨੂੰ ਬਚਾ ਲਿਆ ਜਾਵੇ।

    Manpreet Badal and Amarinder Singh Raja Warring

    ਮਨਪ੍ਰੀਤ ਬਾਦਲ ਨੇ ਅੱਗੇ ਦੋਸ਼ ਲਗਾਇਆ ਕਿ ਬਰਨਾਲੇ ਦਾ ਇੱਕ ਨਸ਼ੇ ਦੇ ਵਪਾਰੀ ਨੂੰ ਜਦੋਂ ਅਕਾਲੀ ਸਰਕਾਰ ਦੌਰਾਨ ਫੜਿਆ ਗਿਆ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂਅ ਸਾਹਮਣੇ ਆਇਆ ਤਾਂ ਇਸ ਨੇ ਸੁਖਬੀਰ ਬਾਦਲ ਦੇ ਪੈਰ ਫੜ ਲਏ ਸਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਇਨ੍ਹਾਂ ਤਿੰਨੇ ਮਾਮਲੇ ਵਿੱਚ ਪੈਰ ਫੜ ਕੇ ਹੀ ਆਪਣੀ ਜਾਨ ਬਚਾਈ ਹੈ।

    ਅਫ਼ੀਮ ਕੇਸ ’ਚ ਪੁਲਿਸ ਅਧਿਕਾਰੀ ਨੇ ਬਚਾਇਆ ਸੀ ਰਾਜਾ ਵੜਿੰਗ ਨੂੰ

    ਹਰਿਕੇ ਕਲਾਂ ਦੇ ਸਰਪੰਚ ਤੋਂ ਸ਼ੰਭੂ ਬਾਰਡਰ ’ਤੇ 5 ਕਿੱਲੋ ਅਫ਼ੀਮ ਫੜੀ ਗਈ ਸੀ ਤਾਂ ਉਸ ਮਾਮਲੇ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂਅ ਵੀ ਆਇਆ ਸੀ ਪਰ ਉਨ੍ਹਾਂ ਦੀ ਰਿਸ਼ਤੇਦਾਰੀ ’ਚ ਇੱਕ ਐੱਸ.ਪੀ. ਪੱਧਰ ਦੇ ਅਧਿਕਾਰੀ ਨੇ ਉਨ੍ਹਾਂ ਦੀ ਜਾਨ ਨੂੰ ਬਚਾਇਆ ਗਿਆ ਸੀ। ਜੇਕਰ ਉਹ ਐੱਸ. ਪੀ. ਪੱਧਰ ਦਾ ਅਧਿਕਾਰੀ ਨਾ ਹੁੰਦਾ ਤਾਂ ਉਸ ਮਾਮਲੇ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸਖ਼ਤ ਸਜ਼ਾ ਭੁਗਤ ਰਿਹਾ ਹੁੰਦਾ।