ਸਾਬਕਾ ਮੰਤਰੀ ਕਿਰਨ ਮਾਹੇਸ਼ਵਰੀ ਦਾ ਦੇਹਾਂਤ
ਜੈਪੁਰ। ਰਾਜਸਥਾਨ ਦੀ ਸਾਬਕਾ ਹਾਈ ਸਿੱਖਿਆ ਮੰਤਰੀ ਤੇ ਰਾਜਸਮੰਦ ਦੀ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਦੇਹਾਂਤ ਹੋ ਗਿਆ। ਸ੍ਰੀਮਤੀ ਮਾਹੇਸ਼ਵਰੀ ਦਾ ਰਾਤ ਸਾਢੇ 12 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ ਰਾਜਸਮੰਦ ਤੋਂ ਤਿੰਨ ਵਾਰ ਵਿਧਾਇਕ, ਉਦੈਪੁਰ ਨਗਰ ਪ੍ਰੀਸ਼ਦ ਦੀ ਸਭਾਪਤੀ ਤੇ ਉਦੈਪੁਰ ਦੀ ਸਾਂਸਦ ਰਹਿ ਚੁੱਕੀ ਹੈ।
ਸ੍ਰੀਮਤੀ ਮਾਹੇਸ਼ਵਰੀ ਨੂੰ ਭਾਰਤੀ ਜਨਤਾ ਪਾਰਟੀ ਨੇ ਕੋਟਾ ਨਗਰ ਨਿਗਮ ਚੋਣਾਂ ਦਾ ਇੰਚਾਰਜ਼ ਨਿਯੁਕਤ ਕੀਤਾ ਸੀ। ਕੋਟਾ ‘ਚ ਉਹ ਕੋਰੋਨਾ ਪੀੜਤ ਹੋ ਕੇ ਉਦੈਪੁਰ ਪਰਤੀ ਸੀ। ਉਨ੍ਹਾਂ ਨੂੰ ਕਰੀਬ ਪੰਜ ਦਿਨ ਹੋਮ ਆਈਸੋਲੇਸ਼ਨ ਰੱਖਿਆ ਗਿਆ ਉਸ ਤੋਂ ਬਾਅਦ ਸਾਹ ਲੈਣ ‘ਚ ਤਕਲੀਫ਼ ਹੋਣ ‘ਤੇ ਗੀਤਾਂਜਲੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਿਹਤ ‘ਚ ਸੁਧਾਰ ਨਾ ਹੋਣ ‘ਤੇ ਉਨ੍ਹਾਂ ਉਦੈਪੁਰ ਤੋਂ ਏਅਰ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਕਰੀਬ 5 ਦਿਨਾਂ ਤੋਂ ਉਹ ਮੇਦਾਂਤਾ ‘ਚ ਭਰਤੀ ਸਨ। ਸੂਤਰਾਂ ਅਨੁਸਾਰ ਸ੍ਰੀਮਤੀ ਮਾਹੇਸ਼ਵਰੀ ਦੀ ਮ੍ਰਿਤਕ ਦੇਹ ਅੱਜ ਊਦੈਪੁਰ ਲਿਆਂਦੀ ਜਾਵੇਗੀ ਤੇ ਕੋਵਿਡ ਪ੍ਰੋਟੋਕਾਲ ਰਾਹੀਂ ਅੰਤਿਮ ਸਸਕਾਰ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.