ਸਾਬਕਾ ਆਈਏਐਸ ਅਫ਼ਸਰਾਂ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਦੇ ਹੱਕ ’ਚ ਠੁੰਮਣਾ

28 ਮਾਰਚ ਨੂੰ ‘ਕਿਰਤੀ ਬਚਾਓ ਕਿਸਾਨ ਬਚਾਓ, ਸੰਵਿਧਾਨ ਬਚਾਓ’ ਹੋਵੇਗੀ ਮਹਾਂਪੰਚਾਇਤ: ਲੱਧੜ

ਭਵਾਨੀਗੜ, (ਵਿਜੈ ਸਿੰਗਲਾ (ਸੱਚ ਕਹੂੰ)) ਸਥਾਨਕ ਸ਼ਹਿਰ ਦੇ ਬਿਸ਼ਨ ਨਗਰ ਸਥਿਤ ਗੁਰਦੁਆਰਾ ਸੰਗਤਸਰ ਵਿਖੇ ਐਸ ਆਰ ਲੱਧੜ ਆਈ ਏ ਐਸ ਸਾਬਕਾ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਤੇ ਜਗਤਾਰ ਸਿੰਘ ਆਈ ਆਰ ਐਸ ਸਾਬਕਾ ਇਨਕਮ ਟੈਕਸ ਨੇ ਸਮੂਹ ਨਗਰ ਨਿਵਾਸੀਆਂ ਨਾਲ ਕਿਸਾਨ ਅੰਦੋਲਨ ਸਬੰਧੀ ਇਕ ਮੀਟਿੰਗ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੱਧੜ ਨੇ ਕਿਹਾ ਕਿ ‘ਕਿਰਤੀ ਬਚਾਓ ਕਿਸਾਨ ਬਚਾਓ ਸੰਵਿਧਾਨ ਬਚਾਓ’ ਦੇ ਬੈਨਰ ਹੇਠ ਕਿਰਤੀ ਕਿਸਾਨ ਤੇ ਮਜ਼ਦੂਰਾਂ ਦੀ ਹੱਕਾਂ ਦੀ ਰਾਖੀ ਲਈ ਕਿਰਤੀ ਕਿਸਾਨ ਮਹਾਂ ਪੰਚਾਇਤ ਸੰਮੇਲਨ 28 ਮਾਰਚ ਦਿਨ ਐਤਵਾਰ ਨੂੰ ਜਲੰਧਰ ਬਾਈਪਾਸ ਦਾਣਾ ਮੰਡੀ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਕਿਸਾਨ ਸੰਘਰਸ਼ ਹੁਣ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਹੈ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਫੈਲ ਗਿਆ ਹੈ।

ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ ਉਕਤ ਮਹਾਂ ਪੰਚਾਇਤ ਵਿੱਚ ਮਜ਼ਦੂਰ ਕਿਰਤੀ ਤੇ ਕਿਸਾਨ ਨੇਤਾਵਾਂ ਤੋਂ ਇਲਾਵਾ ਸਾਬਕਾ ਆਈ ਏ ਐਸ, ਆਈ ਪੀ ਐਸ, ਜੱਜ , ਫੌਜੀ ਅਫਸਰ ਤੇ ਸਮਾਜ ਦੇ ਸਮੂਹ ਵਰਗਾਂ ਦੇ ਆਗੂ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਆਓ ਆਪਾਂ ਸਾਰੇ ਮਿਲ ਕੇ ਕੇਂਦਰ ਸਰਕਾਰ, ਰਾਜ ਸਰਕਾਰ ਤੇ ਕਿਸਾਨ ਕਿਰਤੀ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਅਵਾਜ਼ ਬੁਲੰਦ ਕਰੀਏ। ਇਸ ਮੌਕੇ ਜੋਗਿੰਦਰ ਸਿੰਘ ਖਾਲਸਾ ਸਾਬਕਾ ਏ ਆਰ, ਸੁਖਵਿੰਦਰ ਸਿੰਘ ਲਾਲੀ ਐਮ ਸੀ, ਸੁਲੱਖਣ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨ ਸਿੰਘ ਮਾਸਟਰ, ਚਰਨਾ ਰਾਮ, ਚੰਦ ਸਿੰਘ ਫੌਜੀ, ਧਰਮ ਸਿੰਘ, ਡਾਂ ਕੇਵਲ ਸਿੰਘ, ਲਾਲ ਸਿੰਘ ਫੌਜੀ, ਪੁਸਪਿੰਦਰ ਸਿੰਘ, ਸਿੰਗਾਰਾ ਸਿੰਘ ਸੂਬੇਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਂਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.