ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News Vijay Rupani:...

    Vijay Rupani: ਏਅਰ ਇੰਡੀਆ ਜਹਾਜ਼ ਹਾਦਸੇ ’ਚ ਸਾਬਕਾ ਮੁੱਖ ਮੰਤਰੀ ਰੂਪਾਨੀ ਦਾ ਦੇਹਾਂਤ

    Vijay Rupani
    Vijay Rupani: ਏਅਰ ਇੰਡੀਆ ਜਹਾਜ਼ ਹਾਦਸੇ ’ਚ ਸਾਬਕਾ ਮੁੱਖ ਮੰਤਰੀ ਰੂਪਾਨੀ ਦਾ ਦੇਹਾਂਤ

    Vijay Rupani: ਅਹਿਮਦਾਬਾਦ। ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਤ ਹੋ ਗਈ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਨੇ ਐਕਸ ‘ਤੇ ਇਹ ਜਾਣਕਾਰੀ ਦਿੱਤੀ। ਜਹਾਜ਼ ਵਿੱਚ 242 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 53 ਬ੍ਰਿਟਿਸ਼, 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਨਾਗਰਿਕ ਸੀ। ਹੁਣ ਤੱਕ ਹਾਦਸੇ ਵਾਲੀ ਥਾਂ ਤੋਂ 100 ਲਾਸ਼ਾਂ ਮਿਲੀਆਂ ਹਨ।

    ਜਿਹੜੀ ਇਮਾਰਤ ’ਚ ਟਕਰਾਇਆ ਜਹਾਜ਼, ਉਹਦੇ ’ਚ ਡਾਕਟਰ ਰਹਿੰਦੇ ਹਨ

    ਜਿਸ ਇਮਾਰਤ ’ਚ ਜਹਾਜ਼ ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਰਹਿਣ ਵਾਲੇ ਸਥਾਨਾਂ ਨਾਲ ਟਕਰਾਇਆ, ਇਮਾਰਤ ਦੇ ਨਿਵਾਸੀਆਂ ਨੂੰ ਕਿੰਨਾ ਨੁਕਸਾਨ ਹੋਇਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।