ਭੇਦਭਰੀ ਹਾਲਤ ‘ਚ ਸਾਬਕਾ ਫੌਜੀ ਲਾਪਤਾ

Fauji missing | ਭੇਦਭਰੀ ਹਾਲਤ ‘ਚ ਸਾਬਕਾ ਫੌਜੀ ਲਾਪਤਾ

ਮਹਿਲ ਕਲਾਂ (ਜਸਵੰਤ ਸਿੰਘ ਲਾਲੀ) ਨੇੜਲੇ ਪਿੰਡ ਮਹਿਲ ਵਿਖੇ ਇੱਕ ਸਾਬਕਾ ਫੌਜੀ Fauji missing ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਦਾ ਸਮਾਚਾਰ ਹੈ । ਇਸ ਸਬੰਧੀ ਸਾਬਕਾ ਫੌਜੀ ਦੇ ਪੁੱਤਰ ਬਲਜੀਤ ਸਿੰਘ ਵਾਸੀ ਮਹਿਲ ਖੁਰਦ ਨੇ ਦੱਸਿਆ ਕਿ ਉਸਦਾ ਪਿਤਾ ਬਿੱਕਰ ਸਿੰਘ 3 ਮਾਰਚ 2020 ਨੂੰ ਸਵੇਰੇ 6.30 ਵਜੇ ਦੇ ਕਰੀਬ ਘਰੋਂ ਬਿਨਾ ਦੱਸੇ ਕਿਤੇ ਚਲਾ ਗਿਆ ਪਰ ਅੱਜ ਤੱਕ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਭਾਲ ਪਰਿਵਾਰ ਵਾਲਿਆਂ ਨੇ ਵੱਖ-ਵੱਖ ਗੁਰੂ ਘਰਾਂ , ਤੀਰਥ ਸਥਾਨਾਂ ਅਤੇ ਰਿਸ਼ਤੇਦਾਰੀਆਂ ਵਿੱਚ ਕੀਤੀ ਪਰ ਕਿਤੋਂ ਵੀ ਉਸਦਾ ਪਤਾ ਨਹੀਂ ਲੱਗਿਆ । ਦਸ ਦਿਨ ਬੀਤ ਜਾਣ ਦੇ ਬਾਵਜੂਦ ਉਸਦਾ ਕੋਈ ਥਹੁ ਪਤਾ ਨਾ ਲੱਗਣ ਨਾਲ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਹਨ । ਉਹਨਾਂ ਐਸ ਐਸ ਪੀ ਬਰਨਾਲਾ ਪਾਸੋਂ ਆਪਣੇ ਪਿਤਾ ਦੇ ਭੇਦਭਰੀ ਹਾਲਤ ਵਿੱਚ ਗੁੰਮ ਹੋ ਜਾਣ ਬਾਰੇ ਪਤਾ ਲਗਾਉਣ ਦੀ ਮੰਗ ਕੀਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।