Captain Amarinder Singh: ਖੰਨਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ, ਭਗਵੰਤ ਮਾਨ ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨ ਮੰਡੀਆਂ ਚ ਰੁਲਿਆ- ਕੈਪਟਨ ਅਮਰਿੰਦਰ
- ਕਿਸਾਨਾਂ, ਆੜਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਨੇ ਸੁਣਾਏ ਕੈਪਟਨ ਨੂੰ ਆਪਣੇ ਦੁਖੜੇ | Captain Amarinder Singh
Captain Amarinder Singh: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੈਦਾਨ ਚ ਪੁੱਜ ਗਏ ਹਨ। ਉਨਾਂ ਅੱਜ ਲੰਮੇ ਸਮੇਂ ਬਾਅਦ ਖੰਨਾ ਦੀ ਅਨਾਜ ਮੰਡੀ ਵਿੱਚ ਦੌਰਾ ਕੀਤਾ ਅਤੇ ਉੱਥੇ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਮੰਡੀਆਂ ਚ ਕਿਸਾਨਾਂ ਦੇ ਝੋਨੇ ਦੀ ਸਮੇਂ ਸਿਰ ਖਰੀਦ ਨਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਦਾ ਜਿੰਮੇਵਾਰ ਦੱਸਿਆ। ਉਨਾਂ ਭਗਵੰਤ ਮਾਨ ਨੂੰ ਆਖਿਆ ਕਿ ਉਹ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਚੁੱਕ ਚੁਕਾਈ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕਿਉਂ ਨਹੀਂ ਮਿਲਦਾ। ਉਨਾਂ ਆਖਿਆ ਕਿ ਅੱਜ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ।
Read Also : Government News: ਖੁਸ਼ਖਬਰੀ! ਇਹ ਸਰਕਾਰ ਦੇਵੇਗੀ ਹਰ ਮਹੀਨੇ 5000 ਰੁਪਏ ਪੈਨਸ਼ਨ, ਸਿਰਫ਼ ਇਨ੍ਹਾਂ ਲੋਕਾਂ ਨੂੰ ਮਿਲੇਗਾ ਲਾਭ…
ਇਸ ਮੌਕੇ ਆੜਤੀਆਂ ਨੇ ਆਖਿਆ ਕਿ ਤੁਹਾਡੀ ਸਰਕਾਰ ਮੌਕੇ ਕਦੇ ਵੀ ਅਜਿਹੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਕਈ ਸੈਲਰ ਮਾਲਕਾਂ ਨੇ ਆਖਿਆ ਕਿ ਬਰਨਾਲਾ ਸੰਗਰੂਰ ਮਰੇਕੋਟਲਾ ਆਦਿ ਜਿਲ੍ਹਿਆਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ । ਉਹਨਾਂ ਆਖਿਆ ਕਿ ਪਿਛਲਾ ਮਾਲ ਸੈਲਰਾਂ ਵਿੱਚ ਪਿਆ ਹੋਣ ਕਾਰਨ ਨਵੇਂ ਮਾਲ ਲਈ ਥਾਂ ਨਹੀਂ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਵਿੱਚ ਰਾਹਤ ਦੇਵੇ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਉਹਨਾਂ ਦੀ ਪੈਰਵਾਈ ਕਰਨ।
Captain Amarinder Singh
ਇਸ ਮੌਕੇ ਮਜ਼ਦੂਰ ਯੂਨੀਅਨ ਦੇ ਆਗੂ ਨੇ ਆਖਿਆ ਕਿ ਮੰਡੀਆਂ ਵਿੱਚ 10 ਲੱਖ ਦੇ ਕਰੀਬ ਲੇਬਰ ਕੰਮ ਕਰਦੀ ਹੈ ਪਰ ਭਗਵੰਤ ਮਾਨ ਸਰਕਾਰ ਨੇ ਉਹਨਾਂ ਦੀ ਮਜ਼ਦੂਰੀ ਦਸ ਪੈਸੇ ਹੀ ਵਧਾਈ ਹੈ ਜੋ ਕਿ ਨਾ ਮਾਤਰ ਹੈ ਉਹਨਾਂ ਕਿਹਾ ਕਿ ਅਗਲੇ ਸੀਜਨ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਮੂੰਹ ਨਹੀਂ ਕਰੇਗੀ ਕਿਉਂਕਿ ਬਾਕੀ ਰਾਜਾਂ ਵਿੱਚ ਲੇਬਰ ਦਾ ਇੱਕ ਵਿਅਕਤੀ ਮਹੀਨੇ ਦਾ 25-30 ਹਜ਼ਾਰ ਕਮਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਾਰੇ ਵਰਗਾਂ ਦੀਆਂ ਮੰਗਾਂ ਨੂੰ ਸੁਣਿਆ ਅਤੇ ਅੱਗੇ ਕੇਂਦਰ ਸਰਕਾਰ ਕੋਲ ਕੁਝ ਦਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੀਬਾ ਜੈ ਇੰਦਰ ਕੌਰ, ਭਾਜਪਾ ਆਗ ਫਤਿਹ ਜੰਗ ਬਾਜਵਾ ਸਮੇਤ ਹੋਰ ਆਗੂ ਹਾਜ਼ਰ ਸਨ ।