ਬੀਜੇਪੀ ਪੰਜਾਬ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਸੰਗਰੂਰ ‘ਚ ਪੱਤਰਕਾਰਾਂ ਨਾਲ ਉਲਝੇ

ਕਿਹਾ ਨਹੀ ਦੇਵਾਂਗਾ ਹੋਰ ਸਵਾਲਾ ਦੇ ਜਵਾਬ

ਸੰਗਰੂਰ (ਨਰੇਸ਼ ਕੁਮਾਰ) ਸੰਗਰੂਰ ਵਿਖੇ ਬੀਜੇਪੀ ਪੰਜਾਬ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਸੰਗਰੂਰ ਦੀ ਪੁੱਜੇ ਹੋਏ ਸਨ ਭਾਜਪਾ ਵਰਕਰਾਂ ਵੱਲੋਂ ਇਸ ਮੌਕੇ ਤੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵੀ ਕੀਤੀ ਪਰ ਪ੍ਰੈੱਸ ਕਾਨਫਰੰਸ ‘ਚ ਸ੍ਰੀ ਵਿਜੇ ਸਾਂਪਲਾ ਪੱਤਰਕਾਰਾਂ ਨਾਲ ਉਲਝ ਗਏ
ਵਿਜੈ ਸਾਪਲਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜੰਮ ਕੇ ਗੁਣਗਾਨ ਕੀਤਾ

ਜਿਨਾ ਵਿਚ ਰਾਮ ਮੰਦਿਰ ਦਾ ਮੁੱਦਾ, ਜੰਮੂ ਕਸਮੀਰ ‘ਚ ਧਾਰਾ 370 ਨੂੰ ਖਤਮ ਕਰਨਾ, ਅਤੇ ਸੀਏਏ ਬਿੱਲ ਤੋ ਇਲਾਵਾ, ਅੱਤਵਾਦ ਵਿਰੋਧੀ ਬਿੱਲ ਅਤੇ ਤਾਲਾ ਬੰਦੀ ਦੌਰਾਨ ਰਾਸ਼ਨ ਵੰਡ ਅਤੇ ਗਰੀਬਾਂ ਨੂੰ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਅਤੇ ਵਿਸ਼ੇਸ਼ ਆਰਥਿਕ ਪੈਕੇਜ ਬਾਰੇ ਜਾਣਕਾਰੀ ਦਿੱਤੀ ਪਰ ਜਦੋਂ ਵਿਜੈ ਸਾਂਪਲਾ ਨੂੰ ਪੱਤਰਕਾਰਾਂ ਨੇ ਆਪਣੇ ਵੱਲੋਂ ਸਵਾਲ ਪੁੱਛਣੇ ਸੁਰੂ ਕੀਤੇ ਤਾਂ ਉਹਨਾ ਪੱਤਰਕਾਰਾਂ ਨੂੰ ਕਿਹਾ ਕਿ ਉਹ ਹੋਰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਗੇ ਜਿਸ ਤੇ ਕੁਝ ਪੱਤਰਕਾਰਾਂ ਨੇ ਇਤਰਾਜ਼ ਕੀਤਾ ਪਰ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸੈਂਪਲਾ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ

ਵਿਜੈ ਸੈਂਪਲਾ ਦਾ ਕਹਿਣਾ ਸੀ ਕਿ ਉਹ ਸਿਰਫ ਮੋਦੀ ਸਰਕਾਰ ਦੀਆ ਪ੍ਰਾਪਤੀਆਂ ਦੇ ਸਬੰਧ ਵਿੱਚ ਹੀ ਬੋਲਣਗੇ ਅਤੇ ਇਸ ਮੁੱਦੇ ਤੋਂ ਨਹੀਂ ਭਟਕਣਗੇ ਸਿਰਫ ਏਸ ਮੁੱਦੇ ਨਾਲ ਹੀ ਸੰਬੰਧਿਤ ਜਵਾਬ ਦੇਣਗੇ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਰਣਦੀਪ ਦਿਓਲ , ਸਰਜੀਵਨ ਜਿੰਦਲ , ਸਤਵੰਤ ਪੂਨੀਆ , ਪਵਨ ਕੁਮਾਰ , ਰਾਮ ਸਿੰਘ ਅਤੇ ਹੋਰ ਭਾਜਪਾ ਵਰਕਰ ਵੀ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।