ਮਾਹਿਰ ਜੋੜੀਦਾਰ ਨਾ ਮਿਲਣ ‘ਤੇ ਲਿਆ ਫ਼ੈਸਲਾ | Lemper Pace
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਧੁਰੰਦਰ ਟੈਨਿਸ ਸਟਾਰ ਲਿਏਂਪਰ ਪੇਸ ਨੇ ਅਗਲੀਆਂ ਏਸ਼ੀਆਈ ਖੇਡਾਂ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ‘ਚ ਪੇਸ ਨੂੰ ਪੁਰਸ਼ ਡਬਲਜ਼ ਲਈ ਚੁਣਿਆ ਗਿਆ ਸੀ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਸੀ ਕਿ ਪੇਸ ਕਿਸ ਖਿਡਾਰੀ ਦੇ ਨਾਲ ਆਪਣੀ ਜੋੜੀ ਬਣਾਉਣਗੇ 18 ਗਰੈਂਡ ਸਲੈਮ ਖ਼ਿਤਾਬ ਆਪਣੇ ਨਾਂਅ ਕਰ ਚੁੱਕੇ 45 ਸਾਲਾ ਪੇਸ ਨੇ ਇਸ ਤੋਂ ਨਾਰਾਜ਼ ਹੋ ਕੇ ਆਪਣਾ ਨਾਂਅ ਵਾਪਸ ਲਿਆ ਪੇਸ ਨੂੰ ਏਸ਼ੀਆਈ ਖੇਡਾਂ ਲਈ ਡਬਲਜ਼ ‘ਚ ਜੋੜੀ ਬਣਾਉਣ ਲਈ ਸੁਮਿਤ ਨਾਗਲ ਦਾ ਬਦਲ ਦਿੱਤਾ ਗਿਆ ਸੀ ਨਾਗਲ ਇਹਨੀਂ ਦਿਨੀਂ ਸਿੰਗਲਜ਼ ‘ਚ ਸੰਘਰਸ਼ ਕਰ ਰਿਹਾ ਹੈ ਅਤੇ ਪ੍ਰੋ ਸਰਕਟ ‘ਚ ਲਗਾਤਾਰ 9 ਮੈਚਾਂ ‘ਚ ਪਹਿਲੇ ਹੀ ਗੇੜ ‘ਚ ਹਾਰ ਕੇ ਬਾਹਰ ਹੋਏ ਹਨ ਇਸ ਲਈ ਪੇਸ ਨੂੰ ਇਹ ਸੁਝਾਅ ਪਸੰਦ ਨਹੀਂ ਆਇਆ।
ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏਆਈਟੀਓ) ਪੁਰਸ਼ ਡਬਲਜ਼ ‘ਚ ਸੱਟ ਤੋਂ ਵਾਪਸੀ ਕਰ ਰਹੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਜੋੜੀ ਨੂੰ ਉਹਨਾਂ ਦੇ ਖ਼ੁਦ ਦੇ ਕਹਿਣ ‘ਤੇ ਮੰਜੂਰੀ ਦੇ ਚੁੱਕਾ ਸੀ ਏਸ਼ੀਅਨ ਖੇਡਾਂ ‘ਚ ਜੋੜੀਦਾਰ ਨਾ ਮਿਲਣ ਕਾਰਨ ਪੇਸ ਪਹਿਲਾਂ ਹੀ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਤੋਂ ਨਾਰਾਜ਼ ਸਨ ਇਸ ਦੇ ਬਾਵਜ਼ੂਦ ਉਹਨਾਂ ਏਸ਼ੀਅਨ ਗੇਮਜ਼ ‘ਚ ਹਿੱਸਾ ਲੈਣ ਲਈ ਸਮਾਂ ਕੱਢਿਆ ਸੀ ਏਸ਼ੀਆਈ ਖੇਡਾਂ ‘ਚ ਪੇਸ ਦੇ ਨਾਂਅ 5 ਸੋਨ ਤਗਮਿਆਂ ਸਮੇਤ 8 ਤਗਮੇ ਹਨ। (Lemper Pace)
ਪੇਸ ਨੇ ਕਿਹਾ ਕਿ ਬਹੁਤ ਦੁਖੀ ਮਨ ਨਾਲ ਇਹ ਕਹਿ ਰਿਹਾ ਹਾਂ ਕਿ ਏਸ਼ੀਆਈ ਖੇਡਾਂ ‘ਚ ਮੈਂ ਹਿੱਸਾ ਨਹੀਂ ਲਵਾਂਗਾ ਮੇਰੇ ਕਈ ਵਾਰ ਅਪੀਲ ਕਰਨ ਤੋਂ ਬਾਅਦ ਵੀ ਏਆਈਟੀਓ ਕਿਸੇ ਮਾਹਿਰ ਖਿਡਾਰੀ ਨੂੰ ਮੇਰੇ ਨਾਲ ਜੋੜੀਦਾਰ ਨਹੀਂ ਬਣਾ ਸਕਿਆ ਮੈਂ ਰਾਮਕੁਮਾਰ ਨਾਲ ਡਬਲਜ਼ ਖੇਡਾਂ ਪਸੰਦ ਕਰਦਾ ਪਰ ਇਹ ਧਿਆਨ ‘ਚ ਰੱਖਦਿਆਂ ਕਿ ਉਸ ਕੋਲ ਸਿੰਗਲ ‘ਚ ਤਗਮਾ ਜਿੱਤਣ ਦਾ ਸੁਨਹਿਰੀ ਮੌਕਾ ਹੈ ਇਹ ਸਹੀ ਨਹੀਂ ਹੋਵੇਗਾ ਕਿ ਮੈਂ ਊਸਦੀ ਸਰਵਸ੍ਰੇਸ਼ਠ ਈਵੇਂਟ ਤੋਂ ਉਸਦਾ ਧਿਆਨ ਭਟਕਾਵਾਂ ਪੇਸ ਪਿਛਲੀਆਂ ਦੋ ਏਸ਼ੀਆਈ ਖੇਡਾਂ ਤੋਂ ਬਾਹਰ ਰਹਿਣ ਦੇ ਬਾਅਦ ਇਸ ਵਾਰ ਟੂਰਨਾਮੈਂਟ ‘ਚ ਵਾਪਸੀ ਕਰਨ ਵਾਲੇ ਸਨ। (Lemper Pace)