ਪ੍ਰਾਈਵੇਟ ਪਬਲਿਸ਼ਰਾਂ ਦੀ ਦੁਕਾਨਦਾਰੀ ਹੋਵੇਗੀ ਬੰਦ, ਸਕੂਲਾਂ ‘ਚ ਆਏ ਤਾਂ ਬਰਖ਼ਾਸਤ ਹੋਵੇਗਾ ਮੁਖੀ

Private, Publishing, Disrupted, School, Dismissed

ਸਕੂਲਾਂ ਵਿੱਚ ਗਾਈਡਾਂ ਦੀ ਹੋ ਰਹੀ ਧੜੱਲੇ ਨਾਲ ਵਰਤੋਂ ਸਬੰਧੀ ਸਖ਼ਤ ਹੋਇਆ ਸਿੱਖਿਆ ਵਿਭਾਗ | Government School

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿਰ ‘ਤੇ ਚਲ ਰਹੀ ਪ੍ਰਾਈਵੇਟ ਪਬਲਿਸ਼ਰਾਂ ਦੀ ਦੁਕਾਨਦਾਰੀ ਹੁਣ ਬੰਦ ਹੋਵੇਗੀ, ਕਿਉਂਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਧੜੱਲੇ ਨਾਲ ਹੋਹੀ ਗਾਈਡਾਂ ਦੀ ਵਰਤੋਂ ਸਬੰਧੀ ਸਿੱਖਿਆ ਵਿਭਾਗ ਨੇ ਹੁਣ ਸਖ਼ਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਸਕੂਲਾਂ ਵਿੱਚ ਅਧਿਆਪਕ ਤਾਂ ਦੂਰ ਦੀ ਗੱਲ, ਜੇਕਰ ਕਿਸੇ ਵਿਦਿਆਰਥੀ ਨੇ ਵੀ ਸਕੂਲ ਵਿੱਚ ਬੈਠ ਕੇ ਗਾਈਡ ਰਾਹੀਂ ਪੜ੍ਹਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਕੂਲ ਦੇ ਮੁਖੀ ‘ਤੇ ਇਸ ਦੀ ਗਾਜ਼ ਡਿੱਗਣੀ ਤੈਅ ਹੋਵੇਗੀ। (Government School)

ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਆਪਣੇ ਆਪਣੇ ਸਕੂਲਾਂ ਵਿੱਚ ਸਿਰਫ਼ ਬੋਰਡ ਵੱਲੋਂ ਤੈਅ ਕੀਤੀ ਗਈ ਕਿਤਾਬਾਂ ਰਾਹੀਂ ਹੀ ਪੜ੍ਹਾਈ ਕਰਵਾਈ ਜਾਏਗੀ, ਜੇਕਰ ਇਸ ਤੋਂ ਇਲਾਵਾ ਕਿਸੇ ਵੀ ਕਿਤਾਬ ਜਾਂ ਫਿਰ ਗਾਈਡ ਦੀ ਵਰਤੋਂ ਕੀਤੀ ਗਈ ਤਾਂ ਸਕੂਲ ਮੁਖੀ ਇਸ ਦਾ ਜਿੰਮੇਵਾਰ ਹੋਵੇਗਾ। ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨ ਜਾਰੀ ਕੀਤੀ ਗਏ ਪੱਤਰ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅੱਜ ਤੋਂ ਬਾਅਦ ਕਿਸੇ ਵੀ ਸਰਕਾਰੀ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰਾਈਵੇਟ ਪਬਲਿਸ਼ਰਜ਼ ਦੀ ਐਂਟਰੀ ਨਹੀਂ ਹੋਵੇਗੀ ਅਤੇ ਕੋਈ ਵੀ ਅਧਿਆਪਕ ਉਨ੍ਹਾਂ ਤੋਂ ਸੈਂਪਲ ਦੇ ਤੌਰ ‘ਤੇ ਕਿਸੇ ਵੀ ਤਰ੍ਹਾਂ ਦੀ ਹੈਲਪ ਕਿਤਾਬ ਜਾਂ ਫਿਰ ਗਿਫ਼ਟ ਨਹੀਂ ਲਵੇਗਾ।

ਇਸ ਤਰ੍ਹਾਂ ਪ੍ਰਾਈਵੇਟ ਪਬਲਿਸ਼ਰਜ਼ ਦੀ ਸਰਕਾਰੀ ਸਕੂਲਾਂ ਵਿੱਚ ਮੁਕੰਮਲ ਦਾਖਲ ਹੋਣ ‘ਤੇ ਹੀ ਪਾਬੰਦੀ ਹੋਵੇਗੀ ਅਤੇ ਇਸ ਨੂੰ ਲਾਗੂ ਕਰਵਾਉਣ ਬਾਰੇ ਸਾਰੀ ਜਿੰਮੇਵਾਰੀ ਖੁਦ ਸਕੂਲ ਮੁਖੀ ਦੀ ਹੋਵੇਗੀ। ਪੱਤਰ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਵਿਦਿਆਰਥੀਆਂ ਲਈ ਸਿਰਫ਼ ਬੋਰਡ ਵੱਲੋਂ ਲਗਾਈ ਗਈ ਟੈਕਸਟ ਕਿਤਾਬਾਂ ਹੀ ਜ਼ਰੂਰੀ ਹਨ ਅਤੇ ਇਸ ਤੋਂ ਇਲਾਵਾ ਕੋਈ ਵੀ ਗਾਈਡ ਦੀ ਵਰਤੋਂ ਕਰਨਾ ਜ਼ਰੂਰੀ ਨਹੀਂ ਹੈ ਪਰ ਸਕੂਲਾਂ ਵਿੱਚ ਵਿਦਿਆਰਥੀਆਂ ਸਣੇ ਖ਼ੁਦ ਅਧਿਆਪਕ ਕਿਤਾਬਾਂ ਦੀ ਵਰਤੋਂ ਕਰਨ ਵਿੱਚ ਲੱਗੇ ਹੋਏ ਹਨ। ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। (Government School)

ਵਿਦਿਆਰਥੀਆਂ ਨੂੰ ਤਾਂ ਕੀ ਰੋਕਣਾ ਸੀ ਅਧਿਆਪਕ ਖ਼ੁਦ ਕਰਦੇ ਹਨ ਵਰਤੋਂ : ਡਾਇਰੈਕਟਰ

ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਗਾਈਡ ਦੀ ਵਰਤੋਂ ਕਰਨ ਲਈ ਵਿਦਿਆਰਥੀਆਂ ਨੂੰ ਤਾਂ ਕੀ ਰੋਕਣਾ ਸੀ, ਅਧਿਆਪਕ ਖ਼ੁਦ ਸਕੂਲਾਂ ਵਿੱਚ ਇਸ ਦੀ ਵਰਤੋਂ ਕਰਨ ਵਿੱਚ ਲੱਗੇ ਹੋਏ ਹਨ। ਇਹ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ। ਇਸ ਸਬੰਧੀ ਪਹਿਲਾਂ ਵੀ ਪੱਤਰ ਭੇਜ ਕੇ ਰੋਕਿਆ ਗਿਆ ਸੀ ਪਰ ਅਧਿਆਪਕਾਂ ਵੱਲੋਂ ਆਦੇਸ਼ ਨਹੀਂ ਮੰਨੇ ਗਏ ਸਨ ਪਰ ਹੁਣ ਉਸ ਸਖ਼ਤੀ ਨਾਲ ਅਧਿਆਪਕਾਂ ਦੇ ਨਾਲ ਹੀ ਸਕੂਲ ਮੁਖੀ ਖ਼ਿਲਾਫ਼ ਵੀ ਕਾਰਵਾਈ ਕਰਨ ਜਾ ਰਹੇ ਹਨ। (Government School)